Aug 12, 2024 5:17 PM - The Canadian Press

ਵੈਨਕੂਵਰ ਆਈਲੈਂਡ ਦੇ ਇਕ ਥ੍ਰੀਫਟ ਸਟੋਰ ਨੂੰ ਬੀਤੇ ਸ਼ਨੀਵਾਰ ਇਕ ਵਿਸਫੋਟਕ ਦੀ ਅਫਵਾਹ ਕਾਰਨ ਬੰਦ ਕਰ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਸੈਨਾ ਦੇ ਮਾਹਰਾਂ ਨੂੰ ਇਸ ਕਥਿਤ ਇਤਿਹਾਸਕ ਫੌਜੀ ਵਿਸਫੋਟਕ ਯੰਤਰ ਦੀ ਜਾਂਚ ਲਈ ਭੇਜਿਆ ਗਿਆ।
ਸਿਡਨੀ ਉੱਤਰੀ ਸੈਨੀਚ ਡਿਟੈਚਮੈਂਟ ਦੀ ਪੁਲਿਸ ਮੁਤਾਬਿਕ ਸਟੋਰ ਦੇ ਕਰਮਚਾਰੀਆਂ ਨੇ ਦੁਪਿਹਰ 2:30 ਵਜੇ ਦੇ ਕਰੀਬ ਫੋਨ ਕਰਕੇ ਦੱਸਿਆ ਕਿ ਉਥੇ ਇਕ ਡਿਵਾਇਸ ਨੂੰ ਸੁੱਟਿਆ ਗਿਆ ਹੈ।
ਆਰ.ਸੀ.ਐੱਮ.ਪੀ. ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੈਨੇਡੀਅਨ ਫੋਰਸਿਜ਼ ਬੇਸ ਐਸਕੁਇਮਲਟ ਤੋਂ ਸਹਾਇਤਾ ਦੀ ਉਡੀਕ ਕਰਦਿਆਂ ਸੁਰੱਖਿਆ ਉਪਾਵਾਂ ਦੇ ਮੱਦੇਨਜ਼ਰ ਸਟੋਰ ਨੂੰ ਖਾਲੀ ਕਰ ਦਿੱਤਾ ਅਤੇ ਖੇਤਰ ਨੂੰ ਸੀਲ ਕਰ ਦਿੱਤਾ। ਜਲ ਸੈਨਾ ਦੇ ਵਿਸਫੋਟਕ ਮਾਹਰ ਉਸ ਦੁਪਹਿਰ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਜਾਂਚ ਤੋਂ ਬਾਅਦ ਅਤੇ ਉਪਕਰਣ ਨੂੰ ਨਕਲੀ ਪਾਇਆ। ਪੁਲਿਸ ਦਾ ਕਹਿਣਾ ਹੈ ਕਿ ਇਲਾਕੇ ਨੂੰ ਲੋਕਾਂ ਲਈ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ।




