May 17, 2021 9:25 PM -

ਫੈਡਰਲ ਕੰਜ਼ਰਵੇਟਿਵ ਲੀਡਰ ਐਰਿਨ ਓ'ਟੂਲ ਨੇ ਲਿਬਰਲ ਸਰਕਾਰ ਨੂੰ ਕਰੜੇ ਹੱਥੀਂ ਲਿਆ ਹੈ ਅਤੇ ਕਨੇਡੀਅਨ ਲੋਕਾਂ ਨੂੰ ਵਧੇਰੇ ਜਾਣਕਾਰੀ ਦੇਣ ਨੂੰ ਕਿਹਾ ਹੈ ਕਿ ਆਖਿਰ ਦੇਸ਼ 'ਚ ਵੈਕਸੀਨ ਵੰਢ ਦੇ ਪ੍ਰੀਕਿਰਿਆ ਦੇ ਮੁਖੀ ਨੇ ਜ਼ਿੰਮੇਵਾਰੀਆਂ ਕਿਉਂ ਛੱਡੀਆਂ ਹਨ।
ਇਹ ਗੱਲ ਉਸ ਵੇਲੇ ਆਖੀ ਗਈ ਹੈ ਜਦ ਸ਼ੁੱਕਰਵਾਰ ਨੂੰ 'ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ' ਨੇ ਇੱਕ 3 ਲਾਈਨਾਂ ਦੀ ਸਟੇਟਮੈਂਟ ਜਾਰੀ ਕੀਤੀ ਸੀ ਅਤੇ ਦੱਸਿਆ ਸੀ ਕਿ ਕਿਸੇ ਮਿਲਟਰੀ ਜਾਂਚ ਦੇ ਚਲਦਿਆਂ ਮੇਜਰ ਜਨਰਲ ਡੈਨੀ ਫੌਰਟੈਂ ਨੇ ਆਪਣੇ ਕਾਰਜਾਂ ਨੂੰ ਛੱਡਣ ਦਾ ਫੈਸਲਾ ਲਿਆ ਹੈ।
ਕੁਝ ਮਾਹਿਰਾਂ ਨੇ ਇਸ ਤੋਂ ਬਾਅਦ ਨਿੰਦਿਆ ਕੀਤੀ ਕਿ ਅਫ਼ਸਰ ਦੇ ਅਹੁਦੇ ਦੀ ਅਹਿਮੀਅਤ ਨੂੰ ਸਮਝਦੇ ਹੋਏ ਉਸ ਦੇ ਜ਼ਿੰਮੇਵਾਰੀ ਤੋਂ ਪਾਸੇ ਹਟਣ ਦੇ ਵਧੇਰੇ ਵੇਰਵੇ ਸਾਂਝੇ ਕੀਤੇ ਜਾਣੇ ਚਾਹੀਦੇ ਸਨ।
ਹੁਣ ਓ-ਟੂਲ ਨੇ ਵੀ ਇਹਨਾਂ ਸੁਰਾਂ 'ਚ ਆਵਾਜ਼ ਸ਼ਾਮਿਲ ਕੀਤੀ ਹੈ ਅਤੇ ਕਿਹਾ ਹੈ ਕਿ ਅਜਿਹੇ ਮਾਮਲਿਆਂ 'ਚ ਵਧੇਰੇ ਪਾਰਦਰਸ਼ਤਾ ਲਿਆਉਣ ਦੀ ਲੋੜ ਹੈ।
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜਲਦੀ ਦੱਸਿਆ ਜਾਵੇ ਕਿ ਮੇਜਰ ਜਨਰਲ ਡੈਨੀ ਫੌਰਟੈਂ ਦੀ ਜਗ੍ਹਾ ਕਿਹੜਾ ਅਫ਼ਸਰ ਲਵੇਗਾ।
ਇਸੇ ਮਾਮਲੇ 'ਚ ਫੈਡਰਲ ਐਂਪਲਾਇਮੈਂਟ ਮੰਤਰੀ ਕਾਰਲਾ ਕੁਆਤਰੋ ਦਾ ਕਹਿਣਾ ਹੈ ਕਿ ਇਸ ਦਾ ਵੈਕਸੀਨ ਦੀ ਵੰਢ 'ਤੇ ਪ੍ਰਭਾਵ ਨਹੀਂ ਪਵੇਗਾ।




