16.6C Vancouver
ADS

Aug 19, 2021 10:17 PM -

ਨੌਰਥ ਵੈਨਕੂਵਰ 'ਚ ਟ੍ਰੈਫਿਕ ਸਟੌਪ ਦੌਰਾਨ ਡਰੱਗਸ ਤੇ ਹਥਿਆਰ ਜ਼ਬਤ, ਸ਼ੱਕੀ ਦੇ ਘਰ ਦੀ ਤਲਾਸ਼ੀ ਦੌਰਾਨ ਹੋਰ ਖੁਲਾਸੇ

Share On
traffic-stop-yields-loaded-firearm-and-drugs-in-north-vancouver
A North Vancouver man is facing multiple criminal charges after a traffic stop nets drugs and a loaded firearm. (Photo - West Vancouver police/Twitter)

ਨੌਰਥ ਵੈਨਕੂਵਰ ਦੇ ਇੱਕ ਆਦਮੀ 'ਤੇ ਮਲਟੀਪਲ ਅਪਰਾਧਿਕ ਦੋਸ਼ ਲੱਗੇ ਹਨ।

ਇੱਕ ਟਰੈਫਿਕ ਸਟੌਪ ਦੌਰਾਨ ਡਰੱਗਸ ਅਤੇ ਭਰੀ ਬੰਦੂਕ ਬਰਾਮਦ ਹੋਣ 'ਤੇ ਦੋਸ਼ ਲਗਾਏ ਗਏ ਹਨ।

ਮਾਮਲਾ 17 ਜੁਲਾਈ ਦਾ ਦੱਸਿਆ ਗਿਆ ਹੈ।

ਵੈਸਟ ਵੈਨਕੂਵਰ ਪੁਲਿਸ ਦੇ ਇੱਕ ਅਫ਼ਸਰ ਨੇ ਨੌਰਥ ਵੈਨਕੂਵਰ 'ਚ ਮੇਨ ਸਟ੍ਰੀਟ ਦੇ 1700 ਬਲੌਕ ਕੋਲ ਇੱਕ ਟਰੈਫਿਕ ਸਟੌਪ ਕੀਤਾ।

ਵਾਹਨ ਚਾਲਕ ਬਾਰੇ ਪਤਾ ਲੱਗਿਆ ਕਿ ਉਸ 'ਤੇ 2 ਗ੍ਰਿਫਤਾਰੀ ਦੇ ਵਾਰੰਟ ਜਾਰੀ ਸਨ।

ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ।

ਉਸ ਦੇ ਵਾਹਨ ਦੀ ਜਾਂਚ ਦੌਰਾਨ ਇੱਕ ਭਰੀ ਹੋਈ ਬੰਦੂਕ, ਹਥਿਆਰ, ਪੈਕ ਕੀਤੇ ਡਰੱਗਸ ਅਤੇ ਪੁਲਿਸ ਨਾਲ ਸੰਬੰਧਤ ਜਾਪਦੀ ਕੁਝ ਇਕਵਿਪਮੈਂਟ ਮਿਲੀ।

ਇਸ 'ਚ ਹੋਲਸਟਰ, ਫੇਕ ਪੁਲਿਸ ਬੈਜ ਅਤੇ ਬੰਦੂਕ ਦੀ ਬੈਲਟ ਵੀ ਸ਼ਾਮਿਲ ਸੀ।

ਇਸ ਤੋਂ ਬਾਅਦ 22 ਜੁਲਾਈ ਨੂੰ ਨੌਰਥ ਵੈਨਕੂਵਰ ਆਰ.ਸੀ.ਐਮ.ਪੀ. ਅਤੇ ਕੰਬਾਈਂਡ ਫੋਰਸਿਸ ਸਪੈਸ਼ਲ ਐਨਫੋਰਸਮੈਂਟ ਯੂਨਿਟ ਵੱਲੋਂ ਇਸ ਵਿਅਕਤੀ ਦੇ ਘਰ 'ਚ ਤਲਾਸ਼ੀ ਲਈ ਗਈ।

ਇਸ ਦੌਰਾਨ ਅਜਿਹੀ ਇਕਵਿਪਮੈਂਟ ਮਿਲੀ ਜੋ ਕਿ ਬੰਦੂਕਾਂ ਬਣਾਉਣ ਲਈ ਵਰਤੀ ਜਾਂਦੀ ਹੈ ਜਿਸ 'ਚ 3D ਪ੍ਰਿੰਟਰ ਵੀ ਸ਼ਾਮਿਲ ਹਨ।

ਇਸ ਤੋਂ ਇਲਾਵਾ ਹਥਿਆਰ, ਝੂਠੇ ਆਈ.ਡੀ., ਸ਼ੱਕੀ ਡਰੱਗਸ ਅਤੇ ਹੋਰ ਡਰੱਗ ਪੈਰਾਫਰਨੇਲੀਆ ਸ਼ਾਮਿਲ ਸੀ।

ਇਸ ਮਾਮਲੇ 'ਚ 31 ਸਾਲਾ ਥੌਮਸ ਬਰੇਸਕੀ ਨਾਮ ਦੇ ਵਿਅਕਤੀ 'ਤੇ ਵੱਖ-ਵੱਖ ਮਾਮਲਿਆਂ 'ਚ 7 ਦੋਸ਼ ਲੱਗੇ ਹਨ।

ਪੁਲਿਸ ਵੱਲੋਂ ਜਾਰੀ ਨਿਊਜ ਰਿਲੀਜ਼:

https://westvanpolice.ca/news/traffic-stop-yields-loaded-firearm-and-drugs

Latest news

e-scooters-and-e-bikes-pose-serious-risk-to-children-in-canada-10-deaths-reported-last-year
Punjabi

ਕੈਨੇਡਾ ’ਚ ਬੱਚਿਆਂ ਲਈ ਈ-ਸਕੂਟਰ ਤੇ ਈ-ਬਾਈਕ ਬਣੇ ਗੰਭੀਰ ਖ਼ਤਰਾ, 2025 ’ਚ 10 ਮੌਤਾਂ

ਕੈਨੇਡਾ ਵਿਚ ਈ-ਸਕੂਟਰ ਅਤੇ ਈ-ਬਾਈਕ ਦੀ ਵਰਤੋਂ ਬੱਚਿਆਂ ਲਈ ਬਹੁਤ ਖ਼ਤਰਨਾਕ ਸਾਬਤ ਹੋ ਰਹੀ ਹੈ, ਪਿਛਲੇ ਸਾਲ ਦੇਸ਼ ਭਰ ਵਿਚ ਇਨ੍ਹਾਂ ਨਾਲ ਸਬੰਧਤ ਹਾਦਸਿਆਂ ਕਾਰਨ ਲੱਗੀਆਂ ਸੱਟਾਂ ਕਰਕੇ 10 ਬੱਚਿਆਂ ਦੀ ਮੌਤ ਹੋਈ ਹੈ। ਕੈਨੇਡੀਅਨ ਪੀਡੀਆਟ੍ਰਿਕ ਸੋਸਾਇਟੀ ਵੱਲੋਂ ਜਾਰੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਇਨ੍ਹਾਂ 10 ਮੌਤਾਂ ਵਿਚੋਂ 6 ਮੌਤਾਂ ਇਕੱਲੇ ਓਨਟਾਰੀਓ ਵਿਚ ਹੋਈਆਂ।
sukhbir-singh-badal-attacked-at-nanded-sahib-sustains-injury-to-hand
Punjabi

ਸੁਖਬੀਰ ਸਿੰਘ ਬਾਦਲ 'ਤੇ ਨਾਂਦੇੜ ਸਾਹਿਬ ਵਿਖੇ ਹਮਲਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਵਿਖੇ ਹਮਲਾ ਕੀਤਾ ਗਿਆ ਹੈ। ਪਤਾ ਲੱਗਾ ਹੈ ਕਿ ਉਨ੍ਹਾਂ ਦੇ ਹੱਥ 'ਤੇ ਸੱਟ ਲੱਗੀ ਹੈ ਅਤੇ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
tumbler-ridge-school-shooting-court-documents-reveal-new-details
Punjabi

ਟੰਬਲਰ ਰਿਜ ਸਕੂਲ ਗੋਲੀਬਾਰੀ ਬਾਰੇ ਹਮਲਾਵਰ ਦੀ ਮਾਨਸਿਕ ਹਾਲਤ ਤੇ ਪੁਲਿਸ ਦੀ ਕਾਰਵਾਈ ਬਾਰੇ ਨਵੇਂ ਖੁਲਾਸੇ

ਬੀ.ਸੀ. ਦੇ ਟੰਬਲਰ ਰਿਜ ਸਕੂਲ ਵਿਚ ਫਰਵਰੀ ਵਿਚ ਹੋਈ ਸਮੂਹਿਕ ਗੋਲੀਬਾਰੀ ਦੇ ਅਦਾਲਤੀ ਦਸਤਾਵੇਜ਼ ਜਨਤਕ ਹੋ ਗਏ ਹਨ, ਜੋ 18 ਸਾਲਾ ਹਮਲਾਵਰਜੈਸੀ ਵੈਨ ਰੂਟਸੇਲਰ ਦੀ ਮਾਨਸਿਕ ਸਥਿਤੀ ਅਤੇ ਪੁਲਿਸ ਕਾਰਵਾਈ ਦੇ ਭੰਬਲਭੂਸੇ ਦਾ ਖੁਲਾਸਾ ਕਰਦੇ ਹਨ। ਬੀ.ਸੀ. ਸੂਬਾਈ ਅਦਾਲਤ ਦੇ ਜੱਜ ਵਲੋਂ ਮੀਡੀਆ ਆਊਟਲੈੱਟ ਨੂੰ ਜਾਰੀ ਕੀਤੇ ਗਏ ਦਸਤਾਵੇਜ਼ਾਂ ਵਿਚ ਪਤਾ ਲੱਗਾ ਹੈ ਕਿ ਹਮਲਾਵਰ ਮਾਨਸਿਕ ਸਿਹਤ ਦੇ ਤੌਰ 'ਤੇ ਅਸਥਿਰ ਸੀ ਅਤੇ ਹਥਿਆਰ ਰੱਖਣ ਦਾ ਸ਼ੌਕੀਨ ਸੀ।
canada-us-trade-talks-near-critical-deadline-as-tariff-threat-looms
Punjabi

ਕੈਨੇਡਾ-ਅਮਰੀਕਾ ਵਪਾਰਕ ਗੱਲਬਾਤ ਨਾਜ਼ੁਕ ਮੋੜ 'ਤੇ

ਕੈਨੇਡਾ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਵਪਾਰਕ ਗੱਲਬਾਤ ਇਸ ਵੇਲੇ ਇੱਕ ਨਾਜ਼ੁਕ ਮੋੜ 'ਤੇ ਪਹੁੰਚ ਗਈ ਹੈ। ਟਰੰਪ ਵੱਲੋਂ ਕੈਨੇਡੀਅਨ ਨਿਰਯਾਤ 'ਤੇ ਨਵਾਂ ਟੈਰਿਫ ਲਗਾਉਣ ਲਈ ਦਿੱਤੀ ਗਈ 19 ਅਗਸਤ ਦੀ ਆਖਰੀ ਤਾਰੀਖ ਨੇੜੇ ਆ ਚੁੱਕੀ ਹੈ ਪਰ ਖ਼ਬਰਾਂ ਹਨ ਕਿ ਦੋਵੇਂ ਦੇਸ਼ ਹਾਲੇ ਤੱਕ ਕਿਸੇ ਸਹਿਮਤੀ 'ਤੇ ਨਹੀਂ ਪਹੁੰਚ ਸਕੇ ਹਨ, ਇਸ ਦੀ ਵਜ੍ਹਾ ਹੈ ਕਿ ਕੈਨੇਡੀਅਨ ਅਧਿਕਾਰੀ ਨੇ ਅਮਰੀਕਾ ਵੱਲੋਂ ਦਿੱਤੀ ਗਈ ਤਾਜ਼ਾ ਪੇਸ਼ਕਸ਼ ਨਾਲ ਅਸੰਤੁਸ਼ਟੀ ਜਤਾਈ ਹੈ।
alberta-could-see-billions-in-budget-surplus-amid-high-oil-prices
Punjabi

ਐਲਬਰਟਾ ਨੂੰ ਤੇਲ ਦੀਆਂ ਉੱਚੀਆਂ ਕੀਮਤਾਂ ਨਾਲ ਵੱਡੇ ਸਰਪਲੱਸ ਦੀ ਉਮੀਦ

ਐਲਬਰਟਾ ਸਰਕਾਰ ਨੂੰ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਦੇ ਚੱਲਦਿਆਂ ਚਾਲੂ ਵਿੱਤੀ ਸਾਲ ਵਿੱਚ ਅਰਬਾਂ ਡਾਲਰਾਂ ਦਾ ਬਜਟ ਸਰਪਲੱਸ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।ਯੂਨੀਵਰਸਿਟੀ ਔਫ ਕੈਲਗਰੀ ਦੇ ਪ੍ਰੋਫੈਸਰ Trevor Tombe ਅਨੁਸਾਰ, ਸਰਕਾਰ ਕੋਲ ਇਸ ਵਿੱਤੀ ਸਾਲ ਵਿੱਚ ਹੁਣ ਤੱਕ $3.8 ਬਿਲੀਅਨ ਦਾ ਸਰਪਲੱਸ ਇਕੱਠਾ ਹੋ ਚੁੱਕਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link