Aug 12, 2024 4:28 PM - The Canadian Press

ਐਲਬਰਟਾ ਦੇ ਕਾਉਟ ਵਿਚ ਬਾਰਡਰ ਨਾਕਾਬੰਦੀ ’ਤੇ ਸ਼ਰਾਰਤ ਕਰਨ ਦੇ ਦੋਸ਼ੀ ਦੋ ਵਿਅਕਤੀਆਂ ਦੇ ਵਕੀਲ ਸਜ਼ਾ ਦੀ ਸੁਣਵਾਈ ਲਈ ਅੱਜ ਅਦਾਲਤ ਵਿਚ ਹਾਜ਼ਰ ਹੋਣਗੇ। 2 ਅਗਸਤ ਨੂੰ ਜਿਊਰੀ ਨੇ ਐਂਥਨੀ ਓਲੀਅਨਿਕ ਅਤੇ ਕ੍ਰਿਸ ਕਾਰਬਰਟ ਨੂੰ ਖਤਰਨਾਕ ਇਰਾਦੇ ਨਾਲ ਹਥਿਆਰ ਰੱਖਣ ਅਤੇ ਓਲੀਅਨਿਕ ਨੂੰ ਪਾਈਪ ਬੰਬ ਰੱਖਣ ਲਈ ਦੋਸ਼ੀ ਠਹਿਰਾਇਆ ਸੀ।
ਉਨ੍ਹਾਂ ਨੂੰ ਪੁਲਿਸ ਔਫੀਸਰਜ਼ ਦੇ ਕਤਲ ਦੀ ਸਾਜਿਸ਼ ਰਚਣ ਦੇ ਦੋਸ਼ ਲਈ ਚਾਰਜ ਕੀਤਾ ਗਿਆ ਸੀ। ਇਨ੍ਹਾਂ ਦੋਹਾਂ ਨੇ 2022 ਵਿਚ ਕੋਰੋਨਾ ਪਾਬੰਦੀਆਂ ਦੇ ਵਿਰੋਧ ਵਿਚ ਕੈਨੇਡਾ ਯੂ.ਐੱਸ. ਬਾਰਡਰ ’ਤੇ ਪ੍ਰਦਰਸ਼ਨ ਵਿਚ ਹਿੱਸਾ ਲਿਆ ਸੀ।
ਇਸ ਦੌਰਾਨ ਇਨ੍ਹਾਂ ਕੋਲੋਂ ਕਈ ਹਥਿਆਰ, ਗੋਲਾ-ਬਾਰੂਦ ਅਤੇ ਬਾਡੀ ਆਰਮਰ ਫੜੇ ਗਏ ਸਨ। ਦੋਸ਼ ਹੈ ਕਿ ਉਨ੍ਹਾਂ ਨੇ ਕੋਰੋਨਾ ਦੌਰਾਨ ਵੈਕਸੀਨ ਲਗਵਾਉਣ ਦੇ ਵਿਰੋਧ ਵਿਚ ਇਕੱਠੇ ਹੋਏ ਲੋਕਾਂ ਨੂੰ ਭੜਕਾਉਣ ਅਤੇ ਫੈਡਰਲ ਸਰਕਾਰ ਖਿਲਾਫ ਸਾਜਿਸ਼ ਰਚਣ ਵਜੋਂ ਵਰਤਣ ਦੀ ਤਿਆਰੀ ਕੀਤੀ ਸੀ।




