10.52C Vancouver
ADS

Jul 16, 2022 12:23 AM - The Canadian Press

Trudeau event at brewery cancelled as apparent convoy protesters set up outside

Share On
trudeau-event-at-brewery-cancelled-as-apparent-convoy-protesters-set-up-outside
Prime Minister Justin Trudeau's day of whistle stops in the Ottawa area ended early today as anti-Liberal protesters gathered outside a brewery before he arrived. (Photo - The Canadian Press)

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅੱਜ ਦੀ ਦਿਨ ਦੇ ਕੁਝ ਦੌਰਿਆਂ 'ਚ ਪ੍ਰਦਰਸ਼ਨਕਾਰੀਆਂ ਕਾਰਨ ਰੁਕਾਵਟ ਪੇਸ਼ ਆਈ।

ਔਟਵਾ ਦੇ ਇਲਾਕੇ 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੁਝ ਥਾਵਾਂ 'ਤੇ ਪਹੁੰਚ ਕਰਨੀ ਸੀ ਪਰ ਇਸੇ ਦੌਰਾਨ ਕੁਝ ਐਂਟੀ ਲਿਬਰਲ ਪ੍ਰਦਰਸ਼ਨਕਾਰੀ ਇੱਕ ਬ੍ਰਿਊਰੀ ਦੇ ਬਾਹਰ ਇਕੱਤਰ ਹੋ ਗਏ।

ਜਦ ਪ੍ਰਦਰਸ਼ਨਕਾਰੀ ਮੌਕੇ 'ਤੇ ਪਹੁੰਚੇ ਤਾਂ ਉਸ ਵੇਲੇ ਤਕ ਪ੍ਰਧਾਨ ਮੰਤਰੀ ਉੱਥੇ ਪਹੁੰਚੇ ਨਹੀਂ ਸਨ।

ਜਾਣਕਾਰੀ ਦਿੱਤੀ ਗਈ ਕਿ ਟਰੂਡੋ ਔਟਵਾ ਤੋਂ ਕਰੀਬ 30 ਮਿੰਟ ਦੀ ਦੂਰੀ 'ਤੇ ਸਥਿਤ ਔਂਟੈਰੀਓ ਦੇ ਐਮਬਰਨ ਇਲਾਕੇ 'ਚ ਸਥਿਤ ਬ੍ਰੈਸਰੀ ਐਟੀਨ ਬਰੂਲ ਬ੍ਰਿਊਰੀ ਵੱਲ ਵਧ ਰਹੇ ਸਨ ਜਦ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਹ ਈਵੈਂਟ ਰੱਦ ਕੀਤਾ ਜਾ ਰਿਹਾ ਹੈ।

ਇਸ ਬ੍ਰਿਊਰੀ ਦੇ ਕੋਲ ਕਰੀਬ ਇੱਕ ਦਰਜਨ ਪ੍ਰਦਰਸ਼ਨਕਾਰੀਆਂ ਦੇ ਪਹੁੰਚਣ ਦੀ ਖਬਰ ਸਾਹਮਣੇ ਆਈ ਹੈ।

ਯਾਦ ਰਹੇ ਇਸੇ ਸਾਲ ਫਰੀਡਮ ਕਾਨਵਾਈ ਪ੍ਰਦਰਸ਼ਨਾਂ ਦੌਰਾਨ ਇਸ ਇਲਾਕੇ 'ਚ ਪ੍ਰਦਰਸ਼ਨਕਾਰੀਆਂ ਵੱਲੋਂ ਇੱਕ ਬੇਸ ਕੈਂਪ ਸਥਾਪਿਤ ਕੀਤਾ ਗਿਆ ਸੀ।

Latest news

poilievre-reshuffles-conservative-shadow-cabinet-jasraj-singh-hallan-moved-to-national-revenue-role
Punjabi

ਪੌਲੀਐਵ ਨੇ ਕੰਜ਼ਰਵੇਟਿਵ ਸ਼ੈਡੋ ਕੈਬਨਿਟ 'ਚ ਕੀਤਾ ਫੇਰਬਦਲ ,ਜਸਰਾਜ ਸਿੰਘ ਹੱਲਣ ਨੂੰ ਨੈਸ਼ਨਲ ਰੈਵੇਨਿਊ ਦੀ ਮਿਲੀ ਜ਼ਿੰਮੇਵਾਰੀ

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਆਪਣੀ ਪਾਰਟੀ ਦੇ ਓਪੋਜੀਸ਼ਨ ਫਰੰਟ ਬੈਂਚ ਅਤੇ ਸ਼ੈਡੋ ਕੈਬਨਿਟ ਵਿਚ ਫੇਰਬਦਲ ਕਰ ਦਿੱਤਾ ਹੈ, ਇਸ ਬਦਲਾਅ ਤਹਿਤ ਕੈਲਗਰੀ ਤੋਂ ਐਮ.ਪੀ. ਜਸਰਾਜ ਸਿੰਘ ਹੱਲਣ ਤੋਂ finance critic ਦੀ ਜ਼ਿੰਮੇਵਾਰੀ ਵਾਪਸ ਲੈ ਕੇ ਓਨਟਾਰੀਓ ਦੇ ਸੰਸਦ ਮੈਂਬਰ ਮਾਈਕਲ ਚੋਂਗ ਨੂੰ ਸੌਂਪ ਦਿੱਤੀ ਗਈ ਹੈ, ਚੋਂਗ ਕੰਜ਼ਰਵੇਟਿਵ ਦੇ ਪ੍ਰਮੁੱਖ ਆਗੂਆਂ ਵਿਚੋਂ ਇੱਕ ਹਨ, ਜੋ ਪਹਿਲਾਂ ਪਿਛਲੇ 6 ਸਾਲਾਂ ਤੋਂ ਪਾਰਟੀ ਦੇ ਵਿਦੇਸ਼ੀ ਮਾਮਲਿਆਂ ਦੇ ਆਲੋਚਕ ਵਜੋਂ ਜ਼ਿੰਮੇਵਾਰੀ ਸੰਭਾਲ ਰਹੇ ਸਨ।
canadian-economy-rebounds-with-0-5-gdp-growth-in-april-statistics-canada-says
Punjabi

ਸਟੈਟਿਸਟਿਕਸ ਕੈਨੇਡਾ ਮੁਤਾਬਕ ਅਪ੍ਰੈਲ ਵਿੱਚ ਕੈਨੇਡਾ ਦੀ ਜੀ.ਡੀ.ਪੀ. 0.5 ਫੀਸਦੀ ਵਧੀ

ਕੈਨੇਡੀਅਨ ਅਰਥਵਿਵਸਥਾ ਨੇ ਸਾਲ 2026 ਦੀ ਪਹਿਲੀ ਤਿਮਾਹੀ ਦੀ ਮਾਮੂਲੀ ਮੰਦੀ ਨੂੰ ਪਛਾੜਦਿਆਂ ਮੁੜ ਮਜ਼ਬੂਤ ਵਾਪਸੀ ਕੀਤੀ ਹੈ। ਸਟੈਟਿਸਟਿਕਸ ਕੈਨੇਡਾ ਮੁਤਾਬਕ, ਅਪ੍ਰੈਲ ਮਹੀਨੇ ਦੌਰਾਨ ਦੇਸ਼ ਦੀ ਜੀ.ਡੀ.ਪੀ. ਵਿਚ 0.5 ਫੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ ਹੈ, ਜੋ ਜੁਲਾਈ 2025 ਤੋਂ ਬਾਅਦ ਸਭ ਤੋਂ ਤੇਜ਼ ਵਾਧਾ ਹੈ।
teen-girl-dies-following-single-vehicle-crash-in-calgary
Punjabi

ਕੈਲਗਰੀ ਵਿੱਚ ਵਾਪਰੇ ਸੜਕ ਹਾਦਸੇ ਵਿੱਚ 17 ਸਾਲਾ ਲੜਕੀ ਦੀ ਮੌਤ

ਕੈਲਗਰੀ ਵਿੱਚ ਪਿਛਲੇ ਹਫ਼ਤੇ ਵਾਪਰੇ ਕਾਰ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਈ 17 ਸਾਲਾ ਕੁੜੀ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ ਹੈ। ਇਹ ਹਾਦਸਾ 24 ਜੂਨ ਨੂੰ ਤੜਕੇ ਤਕਰੀਬਨ 3:30 ਵਜੇ ਵਾਪਰਿਆ, ਜਦੋਂ ਪੁਲਿਸ ਨੂੰ 26 ਸਟ੍ਰੀਟ ਸਾਊਥ ਈਸਟ ਅਤੇ 25 ਐਵੇਨਿਊ ਸਾਊਥ ਈਸਟ ਦੇ ਇਲਾਕੇ ਵਿੱਚ ਟੱਕਰ ਹੋਣ ਦੀ ਸੂਚਨਾ ਮਿਲੀ।
wildfire-smoke-expected-to-keep-air-quality-poor-across-parts-of-northern-alberta-and-saskatchewan
Punjabi

ਸਸਕੈਚਵਨ 'ਚ ਜੰਗਲੀ ਅੱਗ ਦੇ ਧੂੰਏਂ ਕਾਰਨ ਐਲਬਰਟਾ ਵਿਚ ਹਵਾ ਦੀ ਗੁਣਵੱਤਾ ਖਰਾਬ

ਸਸਕੈਚਵਨ ਦੇ ਜੰਗਲਾਂ ਵਿੱਚ ਲੱਗੀ ਅੱਗ ਦਾ ਧੂੰਆਂ ਹੁਣ ਐਲਬਰਟਾ ਵੱਲ ਵੱਧ ਰਿਹਾ ਹੈ, ਜਿਸ ਕਾਰਨ ਇਨਵਾਇਰਮੈਂਟ ਕੈਨੇਡਾ ਵੱਲੋਂ ਕੈਲਗਰੀ ਸ਼ਹਿਰ ਲਈ ਏਅਰ ਕੁਆਲਟੀ ਵਾਰਨਿੰਗ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਸੋਮਵਾਰ ਦੁਪਹਿਰ ਤਕਰੀਬਨ 2:30 ਵਜੇ ਜਾਰੀ ਕੀਤੇ ਗਏ ਯੈਲੋ ਵਾਰਨਿੰਗ ਵਿੱਚ ਮੌਸਮ ਵਿਭਾਗ ਨੇ ਦੱਸਿਆ ਕਿ ਇਹ ਧੂੰਆਂ ਐਲਬਰਟਾ ਦੇ ਕਈ ਹਿੱਸਿਆਂ ਵਿੱਚ ਫੈਲ ਚੁੱਕਾ ਹੈ। ਅਗਲੇ ਕੁਝ ਦਿਨਾਂ ਤੱਕ ਸੂਬੇ ਵਿੱਚ ਅਜਿਹੀ ਹੀ ਸਥਿਤੀ ਬਣੀ ਰਹਿਣ ਦੀ ਸੰਭਾਵਨਾ ਹੈ, ਜਿਸ ਨਾਲ ਹਵਾ ਦੀ ਗੁਣਵੱਤਾ ਵਿਗੜੇਗੀ ਅਤੇ ਵਿਜ਼ੀਬਿਲਟੀ ਵੀ ਘੱਟ ਹੋ ਸਕਦੀ ਹੈ।
canada-to-face-morocco-in-fifa-world-cup-round-of-16-on-july-4
Punjabi

ਰਾਊਂਡ ਔਫ 16 ਵਿੱਚ ਕੈਨੇਡਾ ਦਾ ਸਾਹਮਣਾ ਮੋਰੋਕੋ ਨਾਲ, 4 ਜੁਲਾਈ ਨੂੰ ਹੋਵੇਗਾ ਮੁਕਾਬਲਾ

ਕੈਨੇਡਾ ਦੇ ਫੀਫਾ ਵਰਲਡ ਕੱਪ ਦੇ ਰਾਊਂਡ ਔਫ 16 ਵਿਚ ਅਗਲਾ ਮੁਕਾਬਲਾ ਮੋਰੋਕੋ ਨਾਲ ਹੋਵੇਗਾ। ਨੌਰਥ ਅਫਰੀਕਾ ਦੀ ਇਸ ਟੀਮ ਨੇ ਸੋਮਵਾਰ ਨੂੰ ਮੈਕਸੀਕੋ ਵਿਚ ਖੇਡੇ ਗਏ ਇੱਕ ਰੋਮਾਂਚਕ ਮੈਚ ਵਿਚ ਨੀਦਰਲੈਂਡਜ਼ ਨੂੰ ਪੈਨਲਟੀ ਸ਼ੂਟਆਊਟ ਵਿਚ 3-2 ਨਾਲ ਮਾਤ ਦਿੱਤੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link