13.57C Vancouver
ADS

Nov 29, 2024 6:57 PM - The Canadian Press

ਟਰੂਡੋ ਕੰਮ ਕਰਨ ਵਾਲੇ ਕੈਨੇਡੀਅਨਾਂ ਨੂੰ $250 ਦੀ ਰਿਬੇਟ ਦੇਣ ਦੀ ਯੋਜਨਾ ਤੋਂ ਪਿੱਛੇ ਨਹੀਂ ਹਟਣਗੇ

Share On
trudeau-noncommittal-on-expanding-rebate-beyond-working-canadians
The GST holiday bill passed in the House of Commons late Thursday night with the help of the NDP, and needs approval from the Senate before the tax break takes effect in a little over two weeks.(Photo: The Canadian Press)

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੰਮ ਕਰਨ ਵਾਲੇ ਕੈਨੇਡੀਅਨ ਨੂੰ $250 ਦੀ ਰਿਬੇਟ ਦੇਣ ਦੀ ਆਪਣੀ ਯੋਜਨਾ ਤੋਂ ਪਿੱਛੇ ਨਾ ਹਟਣ ਦਾ ਸੰਕੇਤ ਦਿੱਤਾ ਹੈ, ਜਦੋਂ ਕਿ ਐੱਨ. ਡੀ. ਪੀ. ਅਤੇ ਬਲਾਕ ਕਿਊਬੇਕੋਇਸ ਸਰਕਾਰ ਨੂੰ ਇਸ ਯੋਜਨਾ ਵਿਚ ਉਨ੍ਹਾਂ ਬਜ਼ੁਰਗ ਅਤੇ ਅਪਾਹਜਤਾ ਵਾਲੇ ਲੋਕਾਂ ਨੂੰ ਵੀ ਸ਼ਾਮਲ ਕਰਨ ਲਈ ਦਬਾਅ ਪਾ ਰਹੇ ਹਨ, ਜੋ ਪਿਛਲੇ ਸਾਲ ਕੰਮ ਨਾ ਕਰਨ ਦੀ ਵਜ੍ਹਾ ਨਾਲ ਇਸ ਰਿਬੇਟ ਲਈ ਯੋਗ ਨਹੀਂ ਕਰਦੇ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਪ੍ਰਿੰਸ ਐਡਵਰਡ ਆਈਲੈਂਡ ਵਿਚ ਇੱਕ ਘੋਸ਼ਣਾ ਦੌਰਾਨ ਕਿਹਾ ਕਿ $250 ਦੀ ਇਹ ਰਿਬੇਟ ਉਨ੍ਹਾਂ ਕੰਮ ਕਰਨ ਵਾਲੇ ਕੈਨੇਡੀਅਨ ਲਈ ਹੈ, ਜਿਨ੍ਹਾਂ ਨੂੰ ਵਾਧੂ ਸਹਾਇਤਾ ਦੀ ਲੋੜ ਹੈ ਅਤੇ ਜਿਨ੍ਹਾਂ ਦੀ ਪਿਛਲੇ ਸਾਲਾਂ ਦੀ ਮਿਹਨਤ ਦੀ ਬਦੌਲਤ ਸਾਡੀ ਅਰਥਵਿਵਸਥਾ ਨੇ ਮਜਬੂਤ ਵਾਪਸੀ ਕੀਤੀ।

ਟਰੂਡੋ ਨੇ ਇਹ ਵੀ ਸਾਫ ਕੀਤਾ ਕਿ ਸਰਕਾਰ ਉਨ੍ਹਾਂ ਲੋਕਾਂ ਦੀ ਮਦਦ ਲਈ ਵੀ ਹੋਰ ਤਰੀਕਿਆਂ ’ਤੇ ਵਿਚਾਰ ਕਰ ਰਹੀ ਹੈ ਜੋ ਇਸ ਰਿਬੇਟ ਲਈ ਯੋਗ ਨਹੀਂ ਹਨ।

ਗੌਰਤਲਬ ਹੈ ਕਿ ਲਿਬਰਲ ਸਰਕਾਰ ਨੇ ਇਸ ਰਿਬੇਟ ਨੂੰ ਲਾਗੂ ਕਰਨ ਲਈ ਅਜੇ ਬਿੱਲ ਪੇਸ਼ ਨਹੀਂ ਕੀਤਾ ਹੈ ਅਤੇ ਇਹ ਵੀ ਸਪੱਸ਼ਟ ਨਹੀਂ ਹੈ ਕਿ ਇਸ ਨੂੰ ਪਾਸ ਕਰਨ ਲਈ ਸਰਕਾਰ ਨੂੰ ਵਿਰੋਧੀ ਧਿਰ ਦਾ ਸਮਰਥਨ ਮਿਲੇਗਾ ਜਾਂ ਨਹੀਂ। ਸਰਕਾਰ ਦੇ ਪਲੈਨ ਮੁਤਾਬਕ, $250 ਦੇ ਚੈਕ ਉਨ੍ਹਾਂ ਕੈਨੇਡੀਅਨ ਨੂੰ ਮਿਲਣੇ ਹਨ, ਜੋ 2023 ਵਿਚ ਵਰਕਿੰਗ ਸਨ ਅਤੇ ਟੈਕਸ ਤੋਂ ਬਾਅਦ ਇਨਕਮ $150,000 ਤੱਕ ਸੀ।

Latest news

immigration-department-says-unclear-guidance-led-to-recall-of-some-citizenship-certificates
Punjabi

ਇਮੀਗ੍ਰੇਸ਼ਨ ਵਿਭਾਗ ਵਲੋਂ ਬਿੱਲ ਸੀ-3 ਤਹਿਤ ਜਾਰੀ ਕੀਤੇ ਗਏ ਨਾਗਰਿਕਤਾ ਸਰਟੀਫਿਕੇਟਸ ਦੀ ਜਾਂਚ ਮੁਕਮੰਲ

ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਨੇ ਬਿੱਲ ਸੀ-3 ਤਹਿਤ ਜਾਰੀ ਕੀਤੇ ਗਏ ਨਾਗਰਿਕਤਾ ਸਰਟੀਫਿਕੇਟਸ ਦੀ ਜਾਂਚ ਦਾ ਕੰਮ ਪੂਰਾ ਕਰ ਲਿਆ ਹੈ। ਇਹ ਉਨ੍ਹਾਂ ਲੋਕਾਂ ਲਈ ਰਾਹਤ ਦੀ ਖ਼ਬਰ ਹੈ ਜੋ ਕੈਨੇਡਾ ਵਿਚ ਸਨ ਅਤੇ ਇਸ ਜਾਂਚ ਦੇ ਚੱਲਦੇ ਉਨ੍ਹਾਂ ਦੇ ਪਾਸਪੋਰਟ ਵੀ ਰੁਕ ਗਏ ਸਨ।
carney-to-attend-nato-summit-in-turkey-then-visit-saudi-arabia-for-trade-talks
Punjabi

ਪੀ.ਐਮ.ਕਾਰਨੀ ਅਗਲੇ ਹਫ਼ਤੇ ਤੁਰਕੀ ਵਿਚ ਹੋਣ ਵਾਲੇ ਨੈਟੋ ਸੰਮੇਲਨ ਵਿਚ ਲੈਣਗੇ ਹਿੱਸਾ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅਗਲੇ ਹਫ਼ਤੇ ਤੁਰਕੀ ਵਿਚ ਹੋਣ ਵਾਲੇ ਨੈਟੋ ਸੰਮੇਲਨ ਵਿਚ ਹਿੱਸਾ ਲੈਣਗੇ, ਜਿਸ ਤੋਂ ਬਾਅਦ ਉਹ ਸਾਊਦੀ ਅਰਬ ਦੇ ਦੌਰੇ 'ਤੇ ਵੀ ਰਵਾਨਾ ਹੋਣਗੇ। ਇਨ੍ਹਾਂ ਦੋਵਾਂ ਦੇਸ਼ਾਂ ਦਾ ਪ੍ਰਧਾਨ ਮੰਤਰੀ ਵਜੋਂ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੋਵੇਗਾ। ਨੈਟੋ ਦੀ ਬੈਠਕ ਤੁਰਕੀ ਦੀ ਰਾਜਧਾਨੀ Ankara ਵਿਚ 7 ਅਤੇ 8 ਜੁਲਾਈ ਨੂੰ ਹੋਣ ਵਾਲੀ ਹੈ।
b-c-premier-invites-petrochina-to-consider-investment-in-lng-canada-phase-2-during-beijing-visit
Punjabi

ਪ੍ਰੀਮੀਅਰ ਈਬੀ ਨੇ ਬੀਜਿੰਗ ਦੌਰੇ ਦੌਰਾਨ ਪੈਟਰੋਚਾਈਨਾ ਨੂੰ LNG ਕੈਨੇਡਾ ਫੇਜ਼ 2 'ਚ ਨਿਵੇਸ਼ ਲਈ ਦਿੱਤਾ ਸੱਦਾ

ਪ੍ਰੀਮੀਅਰ ਡੇਵਿਡ ਈਬੀ ਨੇ ਆਪਣੀ ਪਹਿਲੀ ਚੀਨ ਫੇਰੀ ਦੌਰਾਨ ਬੀਜਿੰਗ ਵਿਚ ਪੈਟਰੋਚਾਈਨਾ ਦੇ ਆਗੂਆਂ ਨਾਲ ਇੱਕ ਉੱਚ-ਪੱਧਰੀ ਮੁਲਾਕਾਤ ਕੀਤੀ ਹੈ ਅਤੇ ਉਨ੍ਹਾਂ ਕੰਪਨੀ ਨੂੰ ਬੀ.ਸੀ. ਵਿਚ ਐਲ.ਐਨ.ਜੀ. ਦੇ ਫੇਜ਼ 2 ਲਈ ਵੀ ਇਨਵੈਸਟਮੈਂਟ ਦਾ ਸੱਦਾ ਦਿੱਤਾ ਹੈ। ਪੈਟਰੋਚਾਈਨਾ ਚੀਨ ਦੀ ਸਭ ਤੋਂ ਵੱਡੀ ਤੇਲ ਅਤੇ ਗੈਸ ਪ੍ਰੋਡਿਊਸਰ ਅਤੇ ਸਪਲਾਇਰ ਹੈ, ਜਿਸ ਦਾ ਬ੍ਰਿਟਿਸ਼ ਕੋਲੰਬੀਆ ਵਿਚ ਕਿਟੀਮੈਟ ਵਿਖੇ ਐਲ.ਐਨ.ਜੀ. ਕੈਨੇਡਾ ਦੇ ਫੇਜ਼ 1 ਵਿਚ ਵੀ ਨਿਵੇਸ਼ ਰਿਹਾ ਹੈ।
poilievre-reshuffles-conservative-shadow-cabinet-jasraj-singh-hallan-moved-to-national-revenue-role
Punjabi

ਪੌਲੀਐਵ ਨੇ ਕੰਜ਼ਰਵੇਟਿਵ ਸ਼ੈਡੋ ਕੈਬਨਿਟ 'ਚ ਕੀਤਾ ਫੇਰਬਦਲ ,ਜਸਰਾਜ ਸਿੰਘ ਹੱਲਣ ਨੂੰ ਨੈਸ਼ਨਲ ਰੈਵੇਨਿਊ ਦੀ ਮਿਲੀ ਜ਼ਿੰਮੇਵਾਰੀ

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਆਪਣੀ ਪਾਰਟੀ ਦੇ ਓਪੋਜੀਸ਼ਨ ਫਰੰਟ ਬੈਂਚ ਅਤੇ ਸ਼ੈਡੋ ਕੈਬਨਿਟ ਵਿਚ ਫੇਰਬਦਲ ਕਰ ਦਿੱਤਾ ਹੈ, ਇਸ ਬਦਲਾਅ ਤਹਿਤ ਕੈਲਗਰੀ ਤੋਂ ਐਮ.ਪੀ. ਜਸਰਾਜ ਸਿੰਘ ਹੱਲਣ ਤੋਂ finance critic ਦੀ ਜ਼ਿੰਮੇਵਾਰੀ ਵਾਪਸ ਲੈ ਕੇ ਓਨਟਾਰੀਓ ਦੇ ਸੰਸਦ ਮੈਂਬਰ ਮਾਈਕਲ ਚੋਂਗ ਨੂੰ ਸੌਂਪ ਦਿੱਤੀ ਗਈ ਹੈ, ਚੋਂਗ ਕੰਜ਼ਰਵੇਟਿਵ ਦੇ ਪ੍ਰਮੁੱਖ ਆਗੂਆਂ ਵਿਚੋਂ ਇੱਕ ਹਨ, ਜੋ ਪਹਿਲਾਂ ਪਿਛਲੇ 6 ਸਾਲਾਂ ਤੋਂ ਪਾਰਟੀ ਦੇ ਵਿਦੇਸ਼ੀ ਮਾਮਲਿਆਂ ਦੇ ਆਲੋਚਕ ਵਜੋਂ ਜ਼ਿੰਮੇਵਾਰੀ ਸੰਭਾਲ ਰਹੇ ਸਨ।
canadian-economy-rebounds-with-0-5-gdp-growth-in-april-statistics-canada-says
Punjabi

ਸਟੈਟਿਸਟਿਕਸ ਕੈਨੇਡਾ ਮੁਤਾਬਕ ਅਪ੍ਰੈਲ ਵਿੱਚ ਕੈਨੇਡਾ ਦੀ ਜੀ.ਡੀ.ਪੀ. 0.5 ਫੀਸਦੀ ਵਧੀ

ਕੈਨੇਡੀਅਨ ਅਰਥਵਿਵਸਥਾ ਨੇ ਸਾਲ 2026 ਦੀ ਪਹਿਲੀ ਤਿਮਾਹੀ ਦੀ ਮਾਮੂਲੀ ਮੰਦੀ ਨੂੰ ਪਛਾੜਦਿਆਂ ਮੁੜ ਮਜ਼ਬੂਤ ਵਾਪਸੀ ਕੀਤੀ ਹੈ। ਸਟੈਟਿਸਟਿਕਸ ਕੈਨੇਡਾ ਮੁਤਾਬਕ, ਅਪ੍ਰੈਲ ਮਹੀਨੇ ਦੌਰਾਨ ਦੇਸ਼ ਦੀ ਜੀ.ਡੀ.ਪੀ. ਵਿਚ 0.5 ਫੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ ਹੈ, ਜੋ ਜੁਲਾਈ 2025 ਤੋਂ ਬਾਅਦ ਸਭ ਤੋਂ ਤੇਜ਼ ਵਾਧਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link