11.71C Vancouver
ADS

Jul 19, 2021 10:21 PM -

ਵੱਧਦੀ ਵੈਕਸੀਨੇਸ਼ਨ ਅਤੇ ਘੱਟਦੇ ਕੋਵਿਡ-19 ਮਾਮਲਿਆਂ ਕਾਰਨ ਬਾਰਡਰ 'ਤੇ ਢਿੱਲ ਦੇਣ 'ਚ ਮਿਲੀ ਕਾਮਯਾਬੀ: ਪ੍ਰਧਾਨ ਮੰਤਰੀ ਟਰੂਡੋ

Share On
trudeau-says-rising-vaccination-rates-and-declining-covid-19-cases-are-allowing-canada-to-move-forward-with-adjusted-border-measures
Prime Minister Justin Trudeau makes an aerospace economic announcement as President and Chief Executive Officer of CAE Inc. Marc Parent looks on, Thursday, July 15, 2021 in Montreal.THE CANADIAN PRESS/Ryan Remiorz

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਦੇਸ਼ 'ਚ ਵਧਦੀ ਵੈਕਸੀਨੇਸ਼ਨ ਦੀ ਦਰ ਕਾਰਨ ਕੈਨੇਡਾ ਨੂੰ ਬਾਰਡਰ 'ਤੇ ਢਿੱਲ ਵਰਤਣ 'ਚ ਕਾਮਯਾਬੀ ਮਿਲੀ ਹੈ।

ਉਨ੍ਹਾਂ ਕਿਹਾ ਕਿ ਵਧਦੀ ਵੈਕਸੀਨੇਸ਼ਨ ਦੇ ਨਾਲ ਦੇਸ਼ 'ਚ ਕੋਵਿਡ-19 ਦੇ ਮਾਮਲੇ ਵੀ ਘਟੇ ਹਨ।

ਟਰੂਡੋ ਨੇ ਇਹ ਵੀ ਕਿਹਾ ਕਿ ਬਾਰਡਰ 'ਤੇ ਦਿੱਤੀ ਜਾ ਰਹੀ ਢਿੱਲ ਕੈਨੇਡਾ ਅਤੇ ਅਮਰੀਕਾ ਦੇ ਚੰਗੇ ਰਿਸ਼ਤਿਆਂ ਅਤੇ ਖਾਸ ਤੌਰ 'ਤੇ ਬਾਰਡਰ 'ਤੇ ਵਸੇ ਭਾਈਚਾਰਿਆਂ ਦੇ ਨਿਵੇਕਲੇ ਰਿਸ਼ਤਿਆਂ ਨੂੰ ਵੀ ਰੈਕਗਨਿਸ਼ਨ ਦਿੰਦੀ ਹੈ।

ਹਾਲਾਂਕਿ ਉਨ੍ਹਾਂ ਮੰਨਿਆ ਕਿ ਹਾਲ ਦੀ ਘੜੀ ਅਮਰੀਕਾ ਨੇ ਨਹੀਂ ਦੱਸਿਆ ਹੈ ਕਿ ਕੈਨੇਡਾ ਦੇ ਲੋਕ ਗੈਰ-ਜਰੂਰੀ ਯਾਤਰਾ ਲਈ ਅਮਰੀਕਾ ਕਦੋਂ ਆਵਾਜਾਈ ਕਰ ਸਕਣਗੇ।

ਯਾਦ ਰਹੇ ਅੱਜ ਫੈਡਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ 9 ਅਗਸਤ ਤੋਂ ਗੈਰ-ਜਰੂਰੀ ਯਾਤਰਾ ਲਈ ਪੂਰੀ ਤਰ੍ਹਾਂ ਵੈਕਸੀਨੇਟ ਹੋ ਚੁੱਕੇ ਅਮਰੀਕੀ ਲੋਕਾਂ ਦੇ ਦਾਖਿਲੇ ਨੂੰ ਇਜਾਜ਼ਤ ਦਿੱਤੀ ਗਈ ਹੈ।

9 ਅਗਸਤ ਤੋਂ ਕੈਨੇਡਾ 'ਚ ਹੋਟਲ ਕੁਆਰੰਟੀਨ ਦੇ 3 ਦਿਨ ਦੇ ਨਿਯਮ ਨੂੰ ਵੀ ਖਤਮ ਕੀਤਾ ਜਾ ਰਿਹਾ ਹੈ।

ਕੁਆਰੰਟੀਨ ਲਈ ਸਿੱਧਾ ਆਪਣੇ ਟਿਕਾਣੇ 'ਤੇ ਪਹੁੰਚ ਕੀਤੀ ਜਾ ਸਕੇਗੀ।

ਹਾਲਾਂਕਿ ਯਾਤਰੀਆਂ ਲਈ ਜ਼ਰੂਰੀ ਹੋਵੇਗਾ ਕਿ ਉਹ ਹੈਲਥ ਕੈਨੇਡਾ ਦੀ ਮਨਜ਼ੂਰੀ ਵਾਲੀਆਂ ਵੈਕਸੀਨ ਨਾਲ ਪੂਰੀ ਤਰ੍ਹਾਂ ਵੈਕਸੀਨੇਟ ਹੋਣ ਅਤੇ ਅਜਿਹਾ ਘਟੋ-ਘੱਟ 14 ਦਿਨ ਪਹਿਲਾਂ ਤਕ ਹੋਇਆ ਹੋਣਾ ਜ਼ਰੂਰੀ ਹੋਵੇਗਾ।

ਅਮਰੀਕਾ ਤੋਂ ਇਲਾਵਾ ਬਾਕੀ ਦੇ ਦੇਸ਼ਾਂ ਲਈ ਆਵਾਜਾਈ ਨੂੰ ਸੌਖਾ ਬਣਾਉਣ ਦੀ ਪ੍ਰੀਕਿਰਿਆ ਲਈ 7 ਸਿਤੰਬਰ ਦੀ ਮਿਤੀ ਦਾ ਐਲਾਨ ਕੀਤਾ ਗਿਆ ਹੈ।

ਸਾਰੇ ਯਾਤਰੀਆਂ ਲਈ ਜਰੂਰੀ ਹੋਵੇਗਾ ਕਿ ਆਪਣੇ ਨੈਗੇਟਿਵ ਕੋਵਿਡ-19 ਨਤੀਜਿਆਂ ਨੂੰ ਅਰਾਈਵੀਕੈਨ ਐਪ ਰਾਹੀਂ ਦਾਖਿਲ ਕੀਤਾ ਜਾਵੇ।

ਕੈਨੇਡਾ ਬਾਰਡਰ ਸਰਵਿਸਿਸ ਏਜੈਂਸੀ ਵੱਲੋਂ ਰੈਂਡਮ ਯਾਤਰੀਆਂ ਨੂੰ ਮੌਲੀਕਿਊਲਰ ਟੈਸਟ ਲਈ ਆਖਿਆ ਜਾ ਸਕਦਾ ਹੈ।

9 ਅਗਸਤ ਤੋਂ ਹੈਲੀਫੈਕਸ, ਕਿਊਬੈਕ ਸਿਟੀ, ਔਟਵਾ, ਵਿਨੀਪੈਗ ਅਤੇ ਐਡਮਿੰਟਨ 'ਚ ਵੀ ਅੰਤਰਰਾਸ਼ਟਰੀ ਫਲਾਈਟਸ ਪਹੁੰਚ ਸਕਣਗੀਆਂ।

Latest news

senior-leaders-of-edmonton-based-infantry-battalion-removed-amid-investigation
Punjabi

ਐਡਮਿੰਟਨ ਬੇਸਡ ਫੌਜੀ ਬਟਾਲੀਅਨ ਦੇ ਦੋ ਸੀਨੀਅਰ ਅਧਿਕਾਰੀ ਜਾਂਚ ਦੌਰਾਨ ਅਹੁਦਿਆਂ ਤੋਂ ਹਟਾਏ ਗਏ

ਐਡਮਿੰਟਨ ਬੇਸਡ ਇਨਫੈਂਟਰੀ ਬਟਾਲੀਅਨ ਦੇ ਦੋ ਸੀਨੀਅਰ ਆਗੂਆਂ ਨੂੰ ਜਾਂਚ ਪੂਰੀ ਹੋਣ ਤੱਕ ਉਨ੍ਹਾਂ ਨੂੰ ਅਹੁਦਿਆਂ ਤੋਂ ਅਸਥਾਈ ਤੌਰ 'ਤੇ ਹਟਾ ਦਿੱਤਾ ਗਿਆ ਹੈ। ਨੈਸ਼ਨਲ ਡਿਫੈਂਸ ਵਿਭਾਗ ਮੁਤਾਬਕ ਲੈਫਟੀਨੈਂਟ-ਕਰਨਲ ਜੇਸਨ ਹਡਸਨ ਅਤੇ ਚੀਫ ਵਾਰੰਟ ਅਫ਼ਸਰ ਕਿਮ ਡੋਅਰ ਨੂੰ 3rd ਬਟਾਲੀਅਨ, ਪ੍ਰਿੰਸਿਸ ਪੈਟਰੀਸ਼ੀਆ ਦੀ ਕੈਨੇਡੀਅਨ ਲਾਈਟ ਇਨਫੈਂਟਰੀ ਵਿੱਚੋਂ ਹਟਾਇਆ ਗਿਆ ਹੈ।
marco-rubio-meets-uae-leaders-in-abu-dhabi-to-discuss-iran-and-regional-security
Punjabi

ਅਬੂ ਧਾਬੀ ਵਿੱਚ ਮਾਰਕੋ ਰੂਬੀਓ ਅਤੇ ਯੂ.ਏ.ਈ. ਨੇਤਾਵਾਂ ਦੀ ਅਹਿਮ ਮੀਟਿੰਗ

ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਯੂ.ਏ.ਈ. ਦੇ ਆਪਣੇ ਦੌਰੇ ਦੌਰਾਨ ਅਬੂ ਧਾਬੀ ਵਿੱਚ ਯੂ.ਏ.ਈ. ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਅਤੇ ਹੋਰ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕੀਤੀ। ਜਾਣਕਾਰੀ ਅਨੁਸਾਰ ਦੋਵਾਂ ਧਿਰਾਂ ਨੇ ਇਰਾਨ ਨਾਲ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਮਝੌਤੇ, ਹੋਰਮੁਜ਼ ਔਫ ਸਟ੍ਰੇਟ ਰਾਹੀਂ ਜਹਾਜ਼ਾਂ ਦੇ ਸੁਰੱਖਿਅਤ ਰਸਤੇ ਨੂੰ ਯਕੀਨੀ ਬਣਾਉਣ ਦੀਆਂ ਕੋਸ਼ਿਸ਼ਾਂ ਅਤੇ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਬਾਰੇ ਚਰਚਾ ਕੀਤੀ।
missing-person-for-location-ganavi-ksheer-sagar
Punjabi

ਸਰੀ ਵਿੱਚ 12 ਸਾਲਾ ਲੜਕੀ ਲਾਪਤਾ,ਪੁਲਿਸ ਨੇ ਲੋਕਾਂ ਤੋਂ ਮੰਗੀ ਮਦਦ

ਸਰੀ ਦੀ ਇੱਕ 12 ਸਾਲਾ ਲੜਕੀ ਲਾਪਤਾ ਹੋ ਗਈ ਹੈ। ਪੁਲਿਸ ਵਲੋਂ ਉਸ ਦੀ ਪਛਾਣ ਗਣਵੀ ਕਸ਼ੀਰ ਸਾਗਰ ਦੱਸੀ ਗਈ ਹੈ। ਐਸ.ਪੀ.ਐਸ.ਮੁਤਾਬਕ, ਉਸ ਨੂੰ ਆਖਰੀ ਵਾਰ ਮੰਗਲਵਾਰ ਸਵੇਰ 8:15 ਵਜੇ ਦੇ ਕਰੀਬ ਨੌਰਥ ਸਰੀ ਦੀ 146 ਸਟ੍ਰੀਟ ਦੇ 6200 ਬਲਾਕ ਵਿਚ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਕੋਈ ਅਤਾ-ਪਤਾ ਨਹੀਂ ਹੈ।
lytton-wildfire-brought-under-control-as-24-fires-remain-active-across-b-c
Punjabi

ਲਿਟਨ ਨੇੜੇ ਜੰਗਲੀ ਅੱਗ ਕਾਬੂ ਹੇਠ, ਬੀ.ਸੀ. ਵਿੱਚ 24 ਵਾਈਲਡਫਾਇਰ ਸਰਗਰਮ

ਬੀ.ਸੀ. ਦੇ ਲਿਟਨ ਵੀਲੇਜ ਨੇੜੇ ਬਲ ਰਹੀ ਜੰਗਲੀ ਅੱਗ ਕੰਟਰੋਲ ਕਰ ਲਈ ਗਈ ਹੈ। ਇਹ ਲੰਘੇ ਸ਼ੁੱਕਰਵਾਰ ਨੂੰ ਲੱਭੀ ਗਈ ਸੀ ਅਤੇ ਇਸ ਦੇ ਸ਼ੁਰੂ ਹੋਣ ਪਿੱਛੇ ਮਨੁੱਖੀ ਕਾਰਨ ਮੰਨਿਆ ਜਾਂਦਾ ਹੈ। ਇਹ ਇੱਕ ਹੀ ਰਾਤ ਵਿਚ ਛੇ ਗੁਣਾ ਵੱਧ ਗਈ ਸੀ ਅਤੇ ਇਸ ਕਾਰਨ ਨਿਕਾਸੀ ਦੇ ਹੁਕਮ ਦਿੱਤੇ ਗਏ ਸਨ ਤੇ ਇਲਾਕੇ ਵਿਚੋਂ ਲੰਘਣ ਵਾਲਾ ਹਾਈਵੇਅ 1 ਵੀ ਬੰਦ ਕਰਨਾ ਪਿਆ ਸੀ।
severe-heatwave-in-france-claims-58-lives-40-drown-while-trying-to-escape-the-heat
Punjabi

ਫਰਾਂਸ 'ਚ ਭਿਆਨਕ ਹੀਟਵੇਵ: 58 ਲੋਕਾਂ ਦੀ ਮੌਤ, 40 ਲੋਕ ਡੁੱਬਣ ਕਾਰਨ ਗੁਆ ਬੈਠੇ ਜਾਨ

ਫਰਾਂਸ ਵਿੱਚ ਗਰਮੀ ਕਾਰਨ 58 ਲੋਕਾਂ ਦੀ ਮੌਤ ਹੋ ਗਈ। ਰਿਪੋਰਟ ਮੁਤਾਬਕ ਲੋਕ ਗਰਮੀ ਤੋਂ ਬਚਣ ਲਈ ਨਦੀਆਂ, ਝੀਲਾਂ ਅਤੇ ਨਹਿਰਾਂ ਵਿੱਚ ਨਹਾਉਣ ਜਾ ਰਹੇ ਹਨ। ਇਸ ਦੇ ਚੱਲਦੇ ਕੁਝ ਦਿਨਾਂ ਵਿੱਚ 40 ਲੋਕਾਂ ਦੀ ਡੱਬ ਕੇ ਮੌਤ ਹੋ ਗਈ,ਜਿਨ੍ਹਾਂ ਵਿੱਚ ਜ਼ਿਆਦਾਤਰ ਨੌਜਵਾਨ ਸ਼ਾਮਲ ਹਨ। ਇਸ ਦੇ ਨਾਲ ਹੀ 2 ਬੱਚਿਆਂ ਸਮੇਤ 18 ਲੋਕਂ ਦੀ ਗਰਮੀ ਵਿੱਚ ਲੂ ਲੱਗਣ ਨਾਲ ਮੌਤ ਹੋ ਗਈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link