11.26C Vancouver
ADS

Nov 5, 2020 9:11 PM -

ਫ੍ਰਾਂਸ 'ਚ ਹਮਲੇ ਤੋਂ ਬਾਅਦ ਦੀ ਟਿੱਪਣੀ ਦੇ ਵਿਵਾਦ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਟਰੂਡੋ ਦੀ ਰਾਸ਼ਟਰਪਤੀ ਮੈਕਰੌਨ ਨਾਲ ਹੋਵੇਗੀ ਗੱਲ

Share On
trudeau-slated-to-speak-with-macron-amid-furor-over-his-response-to-attacks-in-france
Prime Minister Justin Trudeau responds to a question during question period in the House of Commons on Wednesday, Oct. 28, 2020, in Ottawa. THE CANADIAN PRESS/Adrian Wyld

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅੱਜ ਫ੍ਰੈਂਚ ਰਾਸ਼ਟਰਪਤੀ ਇਮੈਨੂਅਲ ਮੈਕਰੌਨ ਦੇ ਨਾਲ ਗੱਲਬਾਤ ਕੀਤੀ ਜਾਵੇਗੀ।

ਟਰੂਡੋ ਦੀ ਕੈਨੇਡਾ ਅਤੇ ਫ੍ਰਾਂਸ 'ਚ 'ਫਰੀਡਮ ਆਫ ਸਪੀਚ' ਦੇ ਮਾਮਲੇ 'ਚ ਜ਼ੋਰਦਾਰ ਤਰੀਕੇ ਨਾਲ ਪੱਖ ਨਾ ਰੱਖਣ ਕਾਰਨ ਕਾਫੀ ਆਲੋਚਨਾ ਹੋਈ ਹੈ।

ਨੀਸ 'ਚ ਬੀਤੇ ਹਫ਼ਤੇ ਹੋਏ 3 ਲੋਕਾਂ ਦੇ ਕਤਲ ਦੇ ਮਾਮਲੇ 'ਚ ਟਰੂਡੋ ਨੇ ਕਿਹਾ ਸੀ ਕਿ ਫਰੀਡਮ ਆਫ ਸਪੀਚ ਦੀਆਂ ਵੀ ਕੁਝ ਸੀਮਾਵਾਂ ਹੁੰਦੀਆਂ ਹਨ।

ਇਸ ਤੋਂ ਪਹਿਲਾਂ ਫ੍ਰਾਂਸ 'ਚ ਇੱਕ ਅਧਿਆਪਕ ਦੀ ਧੌਣ ਵੱਢਣ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਰੀਬ ਇੱਕ ਹਫ਼ਤੇ ਬਾਅਦ, ਸੰਵੇਦਨਾ ਜ਼ਾਹਿਰ ਕੀਤੀ ਸੀ।

ਬਲੌਕ ਕਿਊਬੈਕੁਆ ਲੀਡਰ ਈਵ ਫ੍ਰਾਂਸੂਆ ਬਲਾਨਸ਼ੇ ਨੇ ਕਿਹਾ ਹੈ ਕਿ ਦੋਨਾਂ ਲੀਡਰਾਂ ਵਿਚਾਲੇ ਗੱਲਬਾਤ ਦੇ ਨਾਲ ਦੋਨਾਂ ਦੇਸ਼ਾਂ ਵਿਚਾਲੇ ਇੱਕ ਪੁਲ ਸਥਾਪਿਤ ਹੋ ਸਕੇਗਾ।

ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਫਿਕਰ ਹੈ ਕਿ ਇਹ ਗੱਲਬਾਤ ਬੇਮਤਲਬ ਸਾਬਿਤ ਹੋ ਸਕਦੀ ਹੈ।

Latest news

ontario-court-sentences-truck-driver-in-crash-that-killed-former-olympian-alexandra-paul
Punjabi

ਓਨਟਾਰੀਓ ਅਦਾਲਤ ਵਲੋਂ ਭਾਰਤੀ ਮੂਲ ਦੇ ਟਰੱਕ ਡਰਾਇਵਰ ਨੂੰ ਸੁਣਾਈ ਗਈ ਸਜ਼ਾ

ਕੈਨੇਡਾ ਦੀ ਇੱਕ ਅਦਾਲਤ ਨੇ ਭਾਰਤੀ ਮੂਲ ਦੇ ਟਰੱਕ ਡਰਾਈਵਰ ਸੁਖਵਿੰਦਰ ਸਿੱਧੂ ਨੂੰ ਇੱਕ ਭਿਆਨਕ ਸੜਕ ਹਾਦਸੇ ਦੇ ਸਬੰਧ ਵਿਚ ਦੋ ਸਾਲ ਅਤੇ ਪੰਜ ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਕਰੀਬ ਤਿੰਨ ਸਾਲ ਪਹਿਲਾਂ ਵਾਪਰੇ ਹਾਦਸੇ ਲਈ ਦਿੱਤੀ ਗਈ ਹੈ, ਜਿਸ ਵਿਚ 2014 ਦੀਆਂ ਸੋਚੀ ਵਿੰਟਰ ਓਲੰਪਿਕ ਵਿਚ ਕੈਨੇਡਾ ਦੀ ਨੁਮਾਇੰਦਗੀ ਕਰਨ ਵਾਲੀ ਫਿਗਰ ਸਕੇਟਰ ਅਲੈਗਜ਼ੈਂਡਰਾ ਪੌਲ ਦੀ ਮੌਤ ਹੋ ਗਈ ਸੀ।
b-c-911-emergency-workers-begin-strike-vote-over-staffing-and-workload-concerns
Punjabi

ਬੀ.ਸੀ.ਵਿਚ 911 ਸਰਵਿਸ ਕਰਮਚਾਰੀਆਂ ਵੱਲੋਂ ਹੜਤਾਲ ਲਈ ਵੋਟਿੰਗ ਸ਼ੁਰੂ

ਬੀ.ਸੀ. ਵਿਚ 911 ਐਮਰਜੈਂਸੀ ਸਰਵਿਸ ਸੈਂਟਰ ਕਰਮਚਾਰੀਆਂ ਵੱਲੋਂ ਬੁੱਧਵਾਰ ਤੋਂ ਹੜਤਾਲ ਲਈ ਵੋਟਿੰਗ ਸ਼ੁਰੂ ਕੀਤੀ ਗਈ ਹੈ, ਕਰਮਚਾਰੀਆਂ ਦੀ ਯੂਨੀਅਨ ਦਾ ਕਹਿਣਾ ਹੈ ਕਿ ਸਟਾਫ ਦੀ ਕਮੀ, ਉੱਚ ਕਾਲ ਵਾਲੀਅਮ ਅਤੇ ਕੰਮ ਦੇ ਭਾਰੀ ਦਬਾਅ ਕਾਰਨ ਸਟਾਫ਼ ਪਹਿਲਾਂ ਹੀ ਮਾਨਸਿਕ ਤੌਰ 'ਤੇ ਟੁੱਟ ਚੁੱਕਾ ਹੈ।
two-surrey-men-charged-following-alleged-shooting-linked-to-extortion-investigation
Punjabi

ਸਰੀ ਵਿੱਚ ਗੋਲੀਬਾਰੀ ਮਾਮਲੇ ਵਿੱਚ ਦੋ ਵਿਅਕਤੀ ਗ੍ਰਿਫ਼ਤਾਰ

ਸਰੀ ਪੁਲਿਸ ਸਰਵਿਸ ਨੇ 22 ਅਪ੍ਰੈਲ ਨੂੰ 87 ਐਵੇਨਿਊ ਦੇ 13400 ਬਲਾਕ 'ਤੇ ਸਥਿਤ ਇਕ ਘਰ 'ਤੇ ਗੋਲੀਆਂ ਚਲਾਉਣ ਵਾਲੀ ਘਟਨਾ ਨਾਲ ਜੁੜੇ 22 ਸਾਲ ਦੇ ਦਮਨਜੀਤ ਸਿੰਘ ਅਤੇ 30 ਸਾਲ ਦੇ ਪਰਦਮਨ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਚਾਰਜ ਕੀਤਾ ਹੈ। ਪੁਲਿਸ ਮੁਤਾਬਕ ਘਰ ਦੇ ਮਾਲਕਣ ਨੂੰ ਪਹਿਲਾਂ ਐਕਸਟੋਸ਼ਨ ਨਾਲ ਜੁੜੀਆਂ ਧਮਕੀਆਂ ਮਿਲੀਆਂ ਸਨ।
bus-rollover-near-beaverlodge-sends-several-passengers-to-hospital
Punjabi

ਨੌਰਥ ਵੈਸਟ ਐਲਬਰਟਾ ਵਿੱਚ ਕੋਚ ਬੱਸ ਪਲਟੀ, ਜ਼ਖ਼ਮੀਆਂ ਨੂੰ ਕਰਵਾਇਆ ਗਿਆ ਦਾਖਲ

ਨੌਰਥ ਵੈਸਟ ਐਲਬਰਟਾ ਵਿੱਚ ਅੱਜ ਸਵੇਰੇ ਇੱਕ ਕੋਚ ਬੱਸ ਪਲਟਣ ਦੀ ਘਟਨਾ ਸਾਹਮਣੇ ਆਈ ਹੈ। ਬੱਸ ਦੇ ਪਲਟਣ ਕਾਰਨ ਹਾਈਵੇਅ ਬੰਦ ਕਰਨਾ ਪਿਆ। ਇਹ ਘਟਨਾ ਗ੍ਰੈਂਡੇ ਪ੍ਰੇਰੀ ਦੇ ਨੌਰਥ ਵੈਸਟ ਵਿੱਚ ਹਾਈਵੇਅ 672 ‘ਤੇ ਵਾਪਰੀ। ਇਸ ਘਟਨਾ ਤੋਂ ਬਾਅਦ ਹਾਈਵੇਅ 672 ਨੂੰ ਰੇਂਜ ਰੋਡ 90 ਅਤੇ ਰੇਂਜ ਰੋਡ 92 ਦੇ ਵਿਚਕਾਰ ਬੰਦ ਕਰ ਦਿੱਤਾ ਗਿਆ।
punjab-cm-bhagwant-mann-meets-nitin-gadkari-shivraj-singh-chouhan-in-delhi
Punjabi

ਮੁੱਖ ਮੰਤਰੀ ਮਾਨ ਨੇ ਦਿੱਲੀ 'ਚ ਨਿਤਿਨ ਗਡਕਰੀ ਅਤੇ ਸ਼ਿਵਰਾਜ ਸਿੰਘ ਚੌਹਾਨ ਨਾਲ ਕੀਤੀ ਮੁਲਾਕਾਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੇ ਦਿੱਲੀ ਦੌਰੇ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਗਈ। ਇਸ ਮੀਟਿੰਗ ਦੌਰਾਨ ਪੰਜਾਬ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਵਿਚ ਨੈਸ਼ਨਲ ਹਾਈਵੇਅ ਅਥਾਰਿਟੀ ਔਫ ਇੰਡੀਆ (NHAI) ਦੇ ਪ੍ਰਾਜੈਕਟਾਂ ‘ਤੇ ਚਰਚਾ ਕੀਤੀ ਗਈ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link