Jan 12, 2022 8:23 PM - The Canadian Press

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਰੂਸ 'ਤੇ ਪੱਛਮੀ ਦੇਸ਼ਾਂ ਵੱਲੋਂ ਵਧੇਰੇ ਸੈਂਕਸ਼ਨਸ ਲਗਾਏ ਜਾ ਸਕਦੇ ਹਨ।
ਟਰੂਡੋ ਨੇ ਕਿਹਾ ਕਿ ਯੂਕਰੇਨੀਅਨ ਬੌਰਡਰ 'ਤੇ ਮਿਲਟਰੀ ਸਥਾਪਿਤ ਕਰਨ ਨਾਲ ਰੂਸ ਨੂੰ ਵਧੇਰੇ ਪਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਟਰੂਡੋ ਨੇ ਮਜਬੂਤੀ ਨਾਲ ਕਿਹਾ ਕਿ ਕੈਨੇਡਾ ਵੱਲੋਂ ਯੂਕਰੇਨ 'ਚ ਨੇਟੋ ਮਿਸ਼ਨ ਲਈ 200 ਕਨੇਡੀਅਨ ਫੋਰਸਿਸ ਮੈਂਬਰਾਂ ਦੀ ਕਮਿਟਮੈਂਟ ਨੂੰ ਰਿਨਿਊ ਕੀਤਾ ਜਾਵੇਗਾ।
ਰੂਸ ਨੇ ਨੇਟੋ ਤੋਂ ਮੰਗ ਕੀਤੀ ਹੈ ਕਿ ਯੂਕਰੇਨ ਦੀ 30 ਦੇਸ਼ਾਂ ਦੀ ਮਿਲਟਰੀ ਅਲਾਇੰਸ 'ਚ ਸ਼ਾਮਿਲ ਹੋਣ ਦੀ ਮੰਗ ਨੂੰ ਮਨਜ਼ੂਰ ਨਾ ਕੀਤਾ ਜਾਵੇ।
ਹਾਲਾਂਕਿ ਇਸ ਮੰਗ ਨੂੰ ਨੇਟੋ ਅਤੇ ਅਮਰੀਕਾ ਵੱਲੋਂ ਰੱਦ ਕੀਤਾ ਜਾ ਚੁੱਕਿਆ ਹੈ।




