18.12C Vancouver
ADS

Feb 26, 2020 2:22 AM -

ਅਮਰੀਕੀ ਰਾਸ਼ਟਰਪਤੀ ਡੌਨਲਡ ਟ੍ਰੰਪ ਦਾ ਭਾਰਤ ਦੌਰਾ ਖਤਮ, ਆਖਰੀ ਦਿਨ ਹੋਇਆ ਖਾਸ ਡਿਨਰ

Share On
trump-emplanes-for-us-after-concluding-india-visit
United States President Donald Trump on Tuesday night emplaned for his country from New Delhi. Photo ANI

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਦੌਰਾ ਖਤਮ ਹੋਣ ਤੋਂ ਬਾਅਦ, ਵਾਪਸ ਆਪਣੇ ਵਤਨ ਦੀ ਉਡਾਣ ਭਰੀ ਹੈ।

ਟ੍ਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਨੇ ਇਸ ਦੌਰੇ ਦੌਰਾਨ ਪਹਿਲਾਂ ਅਹਿਮਦਾਬਾਦ 'ਚ ਹੋਏ ਸਮਾਗਮਾਂ ਨੂੰ ਵੇਖਿਆ।

ਫੇਰ ਤਾਜ ਮਹਿਲ ਵਿਖੇ ਭਾਰਤ ਦੀ ਇਤਿਹਾਸਿਕ ਤਸਵੀਰ ਦਾ ਅਨੰਦ ਮਾਣਦੇ ਹੋਏ, ਤਾਜ ਮਹਿਲ ਦੀ ਵਿਜ਼ਟਰ ਬੁੱਕ 'ਚ ਟਰੰਪ ਨੇ ਸੰਦੇਸ਼ ਲਿਖਿਆ ਕਿ ਤਾਜ, ਭਾਰਤੀ ਸੰਸਕ੍ਰਿਤੀ ਦੀ ਇੱਕ ਅਮੀਰ ਵਿਰਾਸਤ ਹੈ।

ਉਨ੍ਹਾਂ ਤਾਜ ਮਹਿਲ ਨੂੰ ਭਾਰਤੀ ਸਭਿਆਚਾਰ ਦੀ ਵੱਖਰੀ ਸੁੰਦਰਤਾ ਦੱਸਿਆ।

ਇਸ ਦੌਰਾਨ ਟਰੰਪ ਦੀ ਧੀ ਇਵਾਂਕਾ ਟਰੰਪ ਨੇ ਵੀ ਆਪਣੇ ਪਤੀ ਜੈਰਡ ਦੇ ਨਾਲ ਤਾਜ ਮਹਿਲ ਦਾ ਨਜ਼ਾਰਾ ਕੀਤਾ।

ਫੇਰ ਰਵਾਨਗੀ ਤੋਂ ਪਹਿਲਾਂ ਭਾਰਤੀ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਮੰਗਲਵਾਰ ਰਾਤ 7:30 ਵਜੇ ਆਪਣੇ ਅਮਰੀਕੀ ਹਮਰੁਤਬਾ ਡੋਨਾਲਡ ਟਰੰਪ ਲਈ ਵਿਸ਼ੇਸ਼ ਡਿਨਰ ਦੀ ਮੇਜ਼ਬਾਨੀ ਕੀਤੀ।

ਟਰੰਪ ਦੀ ਪਤਨੀ ਮੇਲਾਨੀਆ ਟਰੰਪ ਅਤੇ ਬੇਟੀ ਇਵਾਂਕਾ ਟਰੰਪ ਵੀ ਵਿਸ਼ੇਸ਼ ਡਿਨਰ ਵਿੱਚ ਸ਼ਾਮਲ ਸਨ, ਜਿਸ ਦੀ ਮੇਜ਼ਬਾਨੀ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਵਿਖੇ ਕੀਤੀ ਗਈ।

ਇਸ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਅਤੇ ਉਪ ਰਾਸ਼ਟਰਪਤੀ ਐਮ. ਵੈਂਕਾਈਆ ਨਾਇਡੂ ਸਮੇਤ ਕਈ ਨੇਤਾ ਮੌਜੂਦ ਰਹੇ।

Latest news

driver-killed-in-shooting-on-queen-elizabeth-ii-highway-near-leduc-police-investigating
Punjabi

ਲੇਡੁਕ ਨੇੜੇ ਕੁਈਨ ਐਲਿਜ਼ਾਬੈਥ II'ਤੇ ਹੋਈ ਗੋਲੀਬਾਰੀ,ਡਰਾਈਵਰ ਦੀ ਮੌਤ

ਐਲਬਰਟਾ ਦੇ ਹਾਈਵੇਅ ਕੁਈਨ ਐਲਿਜ਼ਾਬੈਥ II 'ਤੇ ਸ਼ਨੀਵਾਰ ਦੁਪਹਿਰ ਇੱਕ ਚਲਦੀ ਕਾਰ 'ਤੇ ਗੋਲੀਆਂ ਚੱਲੀਆਂ। ਇਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ।ਇਹ ਵਾਰਦਾਤ ਦੁਪਹਿਰ ਕਰੀਬ 2:50 ਵਜੇ ਲੇਡੁਕ ਦੇ ਨੇੜੇ ਟਾਊਨਸ਼ਿਪ ਰੋਡ 490 'ਤੇ ਵਾਪਰੀ। ਪੁਲਿਸ ਅਨੁਸਾਰ,ਇਕ ਕਾਲੇ ਰੰਗ ਦੀ ਹੌਂਡਾ ਸਿਵਿਕ ਹਾਈਵੇਅ 'ਤੇ ਜਾ ਰਹੀ ਸੀ,ਜਦੋਂ ਇਕ ਚਿੱਟੇ ਜਾਂ ਸਲੇਟੀ ਰੰਗ ਦੇ ਪਿਕਅੱਪ ਟਰੱਕ ਨੇ ਉਸ ਦੇ ਬਰਾਬਰ ਆ ਕੇ ਗੋਲੀਆਂ ਚਲਾ ਦਿੱਤੀਆਂ।
traffic-stop-in-salmon-arm-leads-to-arrest-and-seizure-of-loaded-handgun
Punjabi

ਬੀ.ਸੀ. ਦੇ ਸੈਲਮਨ ਆਰਮ 'ਚ ਆਰ.ਸੀ.ਐਮ.ਪੀ. ਨੇ ਟ੍ਰੈਫਿਕ ਸਟੌਪ ਦੌਰਾਨ ਇੱਕ ਲੋਡਿਡ ਹੈਂਡਗੰਨ ਕੀਤੀ ਜ਼ਬਤ

ਬੀ.ਸੀ. ਦੇ ਸੈਲਮਨ ਆਰਮ ਸਿਟੀ ਦੀ ਆਰ.ਸੀ.ਐਮ.ਪੀ. ਨੇ ਟ੍ਰੈਫਿਕ ਸਟੌਪ ਦੌਰਾਨ ਇੱਕ ਲੋਡਿਡ ਹੈਂਡਗੰਨ ਜ਼ਬਤ ਕੀਤੀ ਹੈ। ਇਹ ਕਾਰਵਾਈ 11 ਮਾਰਚ ਨੂੰ ਕੀਤੀ ਗਈ, ਪੁਲਿਸ ਨੇ ਸ਼ੱਕੀ ਆਧਾਰ 'ਤੇ ਗੱਡੀ ਨੂੰ ਰੋਕਿਆ ਸੀ।
cbsa-seizes-112-kg-of-opium-at-pacific-highway-commercial-border-crossing
Punjabi

ਬੀ. ਸੀ. ਦੇ ਪੈਸੀਫਿਕ ਹਾਈਵੇਅ ਪੋਰਟ 'ਤੇ ਸੀ.ਬੀ.ਐਸ.ਏ. ਵੱਲੋਂ 112 ਕਿੱਲੋਗ੍ਰਾਮ ਅਫੀਮ ਜ਼ਬਤ

ਬੀ. ਸੀ. ਦੇ ਪੈਸੀਫਿਕ ਹਾਈਵੇਅ ਪੋਰਟ 'ਤੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਇੱਕ ਵਪਾਰਕ ਟਰੱਕ ਵਿਚੋਂ 112 ਕਿੱਲੋਗ੍ਰਾਮ ਅਫ਼ੀਮ ਜ਼ਬਤ ਕੀਤੀ ਹੈ। ਸੀ.ਬੀ.ਐਸ.ਏ. ਨੇ ਅੱਜ ਇੱਕ ਬਿਆਨ ਵਿਚ ਕਿਹਾ ਕਿ ਇਹ ਕਾਰਵਾਈ 9 ਜਨਵਰੀ ਨੂੰ ਕੀਤੀ ਗਈ ਸੀ, ਟਰੱਕ ਅਮਰੀਕਾ ਤੋਂ ਕੈਨੇਡਾ ਵਾਪਸ ਆਇਆ ਸੀ।
conservatives-nominate-diana-filipova-for-scarborough-southwest-federal-byelection
Punjabi

ਕੰਜ਼ਰਵੇਟਿਵ ਪਾਰਟੀ ਨੇ ਸਕਾਰਬਰੋ-ਸਾਊਥ ਵੈਸਟ ਹਲਕੇ ਤੋਂ ਡਾਇਨਾ ਫਿਲਿਪੋਵਾ ਨੂੰ ਐਲਾਨਿਆ ਉਮੀਦਵਾਰ

ਕੰਜ਼ਰਵੇਟਿਵ ਪਾਰਟੀ ਨੇ ਸਕਾਰਬਰੋ-ਸਾਊਥ ਵੈਸਟ ਹਲਕੇ ਤੋਂ ਇੱਕ ਮਿਡਲ ਸਕੂਲ ਟੀਚਰ ਡਾਇਨਾ ਫਿਲਿਪੋਵਾ ਨੂੰ ਇਸ ਸੰਸਦੀ ਸੀਟ ਦੀ ਜ਼ਿਮਨੀ ਚੋਣ ਵਿਚ ਉਤਾਰਨ ਦਾ ਐਲਾਨ ਕੀਤਾ ਹੈ। ਉਹਨਾਂ ਦਾ ਮੁਕਾਬਲਾ ਓਨਟਾਰੀਓ ਐਨ.ਡੀ.ਪੀ. ਤੋਂ ਲਿਬਰਲ ਪਾਰਟੀ ਵਿਚ ਸ਼ਾਮਲ ਹੋਈ ਡੋਲੀ ਬੇਗਮ ਨਾਲ ਹੋਵੇਗਾ, ਜੋ ਇਸੇ ਹਲਕੇ ਤੋਂ ਵਿਧਾਇਕ ਸਨ।
burnaby-rcmp-release-suspect-sketches-in-central-park-indecent-acts-investigation
Punjabi

ਬਰਨਬੀ 'ਚ ਵਾਪਰ ਰਹੀਆਂ ਅਸ਼ਲੀਲ ਘਟਨਾਵਾਂ ਦੇ ਸਬੰਧ 'ਚ ਪੁਲਿਸ ਨੇ ਜਾਰੀ ਕੀਤੇ 2 ਸ਼ੱਕੀ ਵਿਅਕਤੀਆਂ ਦੇ ਸਕੈਚ

ਬਰਨਬੀ ਦੇ ਸੈਂਟਰਲ ਪਾਰਕ ਵਿਚ ਪਿਛਲੇ ਕੁਝ ਸਮੇਂ ਤੋਂ ਵਾਪਰ ਰਹੀਆਂ ਅਸ਼ਲੀਲ ਘਟਨਾਵਾਂ ਦੇ ਸਬੰਧ ਵਿਚ ਪੁਲਿਸ ਨੇ ਦੋ ਸ਼ੱਕੀ ਵਿਅਕਤੀਆਂ ਦੇ ਸਕੈਚ ਜਾਰੀ ਕੀਤੇ ਹਨ। ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੀ ਬਰਨਬੀ ਆਰ.ਸੀ.ਐਮ.ਪੀ. ਦੀ ਹਾਈ ਰਿਸਕ ਔਫੈਂਡਰ ਯੂਨਿਟ ਮੁਤਾਬਕ, ਇਹ ਘਟਨਾਵਾਂ 15 ਜਨਵਰੀ ਤੋਂ 20 ਜਨਵਰੀ ਤੱਕ ਪੰਜ ਦਿਨਾਂ ਦੇ ਵਕਫ਼ੇ ਦੌਰਾਨ ਵਾਪਰੀਆਂ। ਕੁੱਲ ਪੰਜ ਰਿਪੋਰਟ ਕੀਤੀਆਂ ਘਟਨਾਵਾਂ ਵਿਚੋਂ ਚਾਰ ਸੈਂਟਰਲ ਪਾਰਕ ਖੇਤਰ ਵਿਚ ਹੋਈਆਂ, ਇੱਕ ਘਟਨਾ ਬੇਰੇਸਫੋਰਡ ਸਟ੍ਰੀਟ ਅਤੇ ਮੈਗਨੋਲੀਆ ਟੈਰੇਸੀਓਨ ਕੋਲ ਹਾਈਲੈਂਡ ਪਾਰਕ ਟੇਲ 'ਤੇ ਵਾਪਰੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link