Jul 31, 2024 5:06 PM - The Canadian Press

ਬੀ.ਸੀ. ਦੇ ਤੱਟ ’ਤੇ 2021 ਵਿਚ ਇਕ ਕੰਟੇਨਰ ਸ਼ਿਪ ਨੂੰ ਅੱਗ ਲੱਗਣ ਨਾਲ ਹੋਏ ਨੁਕਸਾਨ ਦੇ ਮਾਮਲੇ ਵਿਚ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਵਲੋਂ ਅੱਜ ਆਪਣੀ ਰਿਪੋਰਟ ਪੇਸ਼ ਕੀਤੀ ਜਾਵੇਗੀ। ਇਸ ਆਗਜ਼ਨੀ ਵਿਚ ਲਗਭਗ 100 ਕੰਟੇਨਰਾਂ ਦਾ ਨੁਕਸਾਨ ਹੋ ਗਿਆ ਸੀ।
ਇਹ ਕੰਟੇਨਰ ਅਕਤੂਬਰ 2021 ਵਿਚ ਐਮਵੀ ਜ਼ਿਮ ਕਿੰਗਸਟਨ ਜਹਾਜ਼ ਤੋਂ ਡਿੱਗ ਗਏ ਸਨ ਅਤੇ ਖਪਤਕਾਰਾਂ ਦੇ ਸਾਮਾਨ ਦੇ ਟੁਕੜੇ ਉਦੋਂ ਤੋਂ ਬੀਸੀ ਸਮੁੰਦਰੀ ਤੱਟਾਂ ’ਤੇ ਵਹਿ ਰਹੇ ਹਨ ਜਿਸ ਵਿਚ ਹਵਾ ਵਾਲੇ ਖਿਡੌਣਿਆਂ ਤੋਂ ਲੈ ਕੇ ਵੈਕਿਊਮ ਕਲੀਨਰ ਹਿੱਸੇ ਤੱਕ ਸ਼ਾਮਲ ਹਨ। ਅਸਲ ਵਿਚ ਇਸ ਨੁਕਸਾਨੇ ਗਏ ਮਾਲਵਾਹਕ ਜਹਾਜ਼ ਨੂੰ ਵਿਕਟੋਰੀਆ ਦੇ ਸਮੁੰਦਰੀ ਖੇਤਰ ਵਿੱਚ ਲਿਜਾਣ ਤੋਂ ਬਾਅਦ ਅੱਗ ਲੱਗ ਗਈ, ਜਿਸ ਨੂੰ ਬੁਝਾਉਣ ਵਿਚ ਕਈ ਦਿਨ ਲੱਗ ਗਏ ਸਨ।
ਅਕਤੂਬਰ 2022 ਵਿਚ ਜਾਰੀ ਹਾਊਸ ਆਫ਼ ਕਾਮਨਜ਼ ਦੀ ਕਮੇਟੀ ਰਿਪੋਰਟ ਵਿਚ 29 ਸਿਫਾਰਸ਼ਾਂ ਕੀਤੀਆਂ ਗਈਆਂ ਸਨ ਕਿਉਂਕਿ ਇਸ ਵਿਚ ਚੇਤਾਵਨੀ ਦਿੱਤੀ ਗਈ ਸੀ ਕਿ ਫੈਡਰਲ ਸਰਕਾਰ, ਸੂਬੇ ਅਤੇ ਤੱਟਵਰਤੀ ਭਾਈਚਾਰੇ ਸਮੁੰਦਰੀ ਕਾਰਗੋ ਕੰਟੇਨਰ ਰਿਸਾਅ ਦੇ ਪ੍ਰਬੰਧਨ ਲਈ ਤਿਆਰ ਨਹੀਂ ਹਨ। ਜ਼ਿਕਰਯੋਗ ਹੈ ਕਿ ਇਹ ਰਿਪੋਰਟ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੀ ਚੇਅਰਪਰਸਨ ਕੈਥੀ ਫੌਕਸ ਵਲੋਂ ਜਾਰੀ ਕੀਤੀ ਜਾਵੇਗੀ।




