Jul 29, 2024 7:22 PM - The Canadian Press

ਮੈਰਿਟ ਨੇੜੇ ਕੱਲ੍ਹ ਇਕ ਜਹਾਜ਼ ਹਾਦਸੇ ਵਿਚ 2 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਇਸ ਹਾਦਸੇ ਦੀ ਪੁਸ਼ਟੀ ਕਰਦੇ ਦੱਸਿਆ ਕਿ ਕੱਲ੍ਹ ਰਾਤ ਮੈਰਿਟ ਦੇ ਉੱਤਰ ਵਿਚ ਏਅਰਪੋਰਟ ’ਤੇ ਇਕ ਛੋਟਾ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਜਿਸ ਵਿਚ ਸਵਾਰ 2 ਲੋਕਾਂ ਦੀ ਮੌਤ ਹੋ ਗਈ।
ਆਰ.ਸੀ.ਐੱਮ.ਪੀ. ਦਾ ਕਹਿਣਾ ਹੈ ਕਿ ਅਧਿਕਾਰੀਆਂ ਨੂੰ ਰਾਤ 7 ਵਜੇ ਦੇ ਕਰੀਬ ਇੱਕ ਦੋ ਸੀਟਾਂ ਵਾਲੇ ਹਵਾਈ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਸੂਚਨਾ ਮਿਲੀ ਸੀ। ਪੁਲਿਸ ਦਾ ਕਹਿਣਾ ਹੈ ਕਿ ਜਦ ਫਸਟ ਰਿਸਪੋਡਰਸ ਮੌਕੇ ’ਤੇ ਪਹੁੰਚੇ ਤਾਂ ਏਅਰਪੋਰਟ ਤੋਂ 2 ਕਿਲੋਮੀਟਰ ਉੱਤਰ ਵਿਚ ਅਤੇ ਹਾਈਵੇਅ- 5ਏ ਦੇ ਪੂਰਬ ਵਿਚ ਉਨ੍ਹਾਂ ਨੂੰ ਪਾਈਲਟ ਅਤੇ ਯਾਤਰੀ ਦੋਹਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ।
ਪੁਲਿਸ ਅਨੁਸਾਰ ਮੌਕੇ ’ਤੇ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਅਤੇ ਬੀ.ਸੀ. ਕੋਰੋਨਰ ਸਰਵਿਸ ਨੂੰ ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਬੁਲਾਇਆ ਗਿਆ ਸੀ। ਇਸ ਹਾਦਸੇ ਦੇ ਸੰਬੰਧ ਵਿਚ ਕੋਈ ਵੀ ਜਾਣਕਾਰੀ ਹੋਣ ’ਤੇ ਮੈਰਿਟ ਆਰ.ਸੀ.ਐੱਮ.ਪੀ. ਨਾਲ 250-378-4262 ’ਤੇ ਸੰਪਰਕ ਕੀਤਾ ਜਾ ਸਕਦਾ ਹੈ।




