14.22C Vancouver
ADS

Mar 16, 2022 1:43 AM - The Canadian Press

ਯੂਕਰੇਨ 'ਚ ਜੰਗੀ ਹਾਲਾਤਾਂ ਨੂੰ ਕਵਰ ਕਰਦੇ 2 ਜਰਨਲਿਸਟਸ ਨੇ ਚੁਕਾਈ ਪੱਤਰਕਾਰੀ ਦੀ ਭਾਰੀ ਕੀਮਤ; ਕੀਵ ਕੋਲ ਹਮਲੇ 'ਚ ਮੌਤ

Share On
two-journalists-killed-in-ukraine
Two journalists working for Fox News were killed in Ukraine after their vehicle came under fire outside of Kyiv, the network said Tuesday. (Photo - Visegrad 24/Twitter)

ਯੂਕਰੇਨ 'ਚ ਫੌਕਸ ਨਿਊਜ ਲਈ ਕੰਮ ਕਰਦੇ 2 ਪੱਤਰਕਾਰਾਂ ਦੀ ਮੌਤ ਹੋ ਗਈ ਹੈ।

ਜਾਣਕਾਰੀ ਅਨੁਸਾਰ ਪੱਤਰਕਾਰਾਂ ਦਾ ਵਾਹਨ ਕੀਵ ਦੇ ਬਾਹਰ ਹਮਲੇ ਦਾ ਨਿਸ਼ਾਨਾ ਬਣ ਗਿਆ।

ਨੈਟਵਰਕ ਵੱਲੋਂ ਮੰਗਲਵਾਰ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ।

ਦੱਸਿਆ ਗਿਆ ਕਿ ਸੋਮਵਾਰ ਨੂੰ ਵਾਪਰੀ ਘਟਨਾ 'ਚ ਵੀਡੀਓਗ੍ਰਾਫਰ ਪੀਅਰ ਜ਼ਾਕਰਜ਼ਿਊਸਕੀ ਅਤੇ ਯੂਕਰੇਨ ਦੇ 24 ਸਾਲਾ ਪੱਤਰਕਾਰ ਔਲੈਕਸੈਂਡਰਾ 'ਸਾਸ਼ਾ' ਕੁਵਸ਼ੀਨੋਵਾ ਦੀ ਮੌਤ ਹੋ ਗਈ।

ਇਸ ਘਟਨਾ 'ਚ ਪੱਤਰਕਾਰ ਬੈਂਜਮਿਨ ਹਾਲ ਦੇ ਜਖਮੀ ਹੋਣ ਦੀ ਵੀ ਜਾਣਕਾਰੀ ਦਿੱਤੀ ਗਈ ਹੈ।

ਜ਼ਾਕਰਜ਼ਿਊਸਕੀ ਬਾਰੇ ਦੱਸਿਆ ਗਿਆ ਕਿ ਉਹ ਇੱਕ ਵੈਟਰਨ ਜੰਗੀ ਫੋਟੋਗ੍ਰਾਫਰ ਸੀ ਅਤੇ ਇਰਾਕ, ਅਫਗਾਨਿਸਤਾਨ ਅਤੇ ਸੀਰੀਆ ਜਿਹੇ ਦੇਸ਼ਾਂ 'ਚ ਜੰਗ ਨੂੰ ਕਵਰ ਕਰ ਚੁੱਕੇ ਸਨ।

ਕੁਵਸ਼ੀਨੋਵਾ ਬਾਰੇ ਦੱਸਿਆ ਗਿਆ ਕਿ ਉਹ ਇੱਕ ਪੱਤਰਕਾਰ ਸਨ ਅਤੇ ਫੌਕਸ ਦੀ ਕਰਿਉ ਨੂੰ ਦੇਸ਼ 'ਚ ਪੱਤਰਕਾਰੀ ਕਰਨ 'ਚ ਸਹਿਯੋਗ ਕਰ ਰਹੇ ਸਨ।

ਇਹ ਯੂਕਰੇਨ 'ਤੇ ਹਮਲੇ ਵਿਚਾਲੇ ਕਿਸੇ ਪੱਤਰਕਾਰ ਦੀ ਮੌਤ ਦਾ ਦੂਜਾ ਅਤੇ ਤੀਜਾ ਮਾਮਲਾ ਸੀ।

Latest news

canada-and-china-resume-military-talks-after-more-than-eight-years
Punjabi

ਕੈਨੇਡਾ-ਚੀਨ ਵਿਚਾਲੇ 8 ਸਾਲ ਬਾਅਦ ਮੁੜ ਸ਼ੁਰੂ ਹੋਈ ਫੌਜੀ ਗੱਲਬਾਤ

ਕੈਨੇਡਾ ਅਤੇ ਚੀਨ ਦੇ ਫੌਜੀ ਅਧਿਕਾਰੀਆਂ ਵਿਚਾਲੇ 8 ਸਾਲਾਂ ਤੋਂ ਵੱਧ ਸਮੇਂ ਬਾਅਦ ਪਹਿਲੀ ਵਾਰ ਔਟਵਾ ਵਿਚ ਗੁਪਤ ਰੂਪ ਵਿਚ ਰੱਖਿਆ ਤਾਲਮੇਲ ਵਾਰਤਾ ਹੋਈ ਹੈ। ਚੀਨ ਦੇ ਡਿਫੈਂਸ ਮੰਤਰਾਲਾ ਨੇ ਪੁਸ਼ਟੀ ਕੀਤੀ ਹੈ ਕਿ ਇਹ ਮੀਟਿੰਗ 4 ਸਤੰਬਰ ਨੂੰ ਹੋਈ ਸੀ, ਜਿਸ ਦਾ ਉਦੇਸ਼ ਦੋਵਾਂ ਦੇਸ਼ਾਂ ਦੇ ਫੌਜੀ ਪੱਧਰ 'ਤੇ ਸੰਚਾਰ ਨੂੰ ਬਹਾਲ ਕਰਨਾ ਸੀ।
western-countries-take-major-step-against-israeli-settlements-in-west-bank
Punjabi

ਵੈਸਟ ਬੈਂਕ ਦੀਆਂ ਇਜ਼ਰਾਈਲੀ ਬਸਤੀਆਂ ਖ਼ਿਲਾਫ਼ ਪੱਛਮੀ ਦੇਸ਼ਾਂ ਦਾ ਵੱਡਾ ਕਦਮ

ਕੈਨੇਡਾ, ਫਰਾਂਸ ਅਤੇ ਬ੍ਰਿਟੇਨ ਸਮੇਤ 12 ਤੋਂ ਵੱਧ ਪੱਛਮੀ ਦੇਸ਼ਾਂ ਨੇ ਇਜ਼ਰਾਇਲ ਦੇ ਕਬਜ਼ੇ ਵਾਲੇ ਵੈਸਟ ਬੈਂਕ ਵਿਚ ਗੈਰ-ਕਾਨੂੰਨੀ ਇਜ਼ਰਾਈਲੀ ਬਸਤੀਆਂ ਤੋਂ ਹੋਣ ਵਾਲੇ ਹਰ ਕਿਸਮ ਦੇ ਇੰਪੋਟ 'ਤੇ ਮੁਕੰਮਲ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ।
10-alberta-international-students-facing-deportation-get-support-from-migrant-rights-group
Punjabi

ਐਲਬਰਟਾ ’ਚ 10 ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਹੱਕ ’ਚ ਉੱਠੀ ਆਵਾਜ਼, ਦੇਸ਼ ਨਿਕਾਲੇ ਦੀ ਕਾਰਵਾਈ ’ਤੇ ਸਵਾਲ

ਐਲਬਰਟਾ ਵਿਚ ਦੇਸ਼ ਨਿਕਾਲੇ ਦੀ ਕਾਰਵਾਈ ਦਾ ਸਾਹਮਣਾ ਕਰ ਰਹੇ 10 ਅੰਤਰ ਰਾਸ਼ਟਰੀ ਵਿਦਿਆਰਥੀਆਂ ਦੇ ਹੱਕ ਵਿਚ ਮਜ਼ਦੂਰ ਅਤੇ ਭਾਈਚਾਰਕ ਸਮੂਹ ਦੀ ਇਕ ਸੰਸਥਾ ਨੇ ਆਵਾਜ਼ ਉਠਾਈ ਹੈ। ਪ੍ਰਵਾਸੀਆਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੀ ਸੰਸਥਾ Migrant Rights Network ਨੇ ਦੋਸ਼ ਲਾਇਆ ਹੈ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਕੈਲਗਰੀ ਵਿੱਚ ਪੋਰਟੇਜ ਕਾਲਜ ਦੇ 1500 ਗ੍ਰੈਜੂਏਟਾਂ ਨਾਲ ਰੋਸ ਪ੍ਰਦਰਸ਼ਨ ਕਰਨ ਕਰਕੇ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਹੈ।
lloydminster-hit-and-run-claims-one-life
Punjabi

ਲੋਇਡਮਿੰਸਟਰ ਵਿੱਚ ਹਿੱਟ-ਐਂਡ-ਰਨ ਘਟਨਾ ਦੌਰਾਨ ਇੱਕ ਵਿਅਕਤੀ ਦੀ ਹੋਈ ਮੌਤ

ਐਲਬਰਟਾ ਅਤੇ ਸਸਕੈਚਵਨ ਦੀ ਸਰਹੱਦ 'ਤੇ ਸਥਿਤ ਲੋਇਡਮਿੰਸਟਰ ਵਿੱਚ ਸੋਮਵਾਰ ਸਵੇਰੇ ਵਾਪਰੀ ਇੱਕ ਹਿੱਟ-ਐਂਡ-ਰਨ ਘਟਨਾ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਲੋਇਡਮਿੰਸਟਰ ਆਰ.ਸੀ.ਐਮ.ਪੀ. ਨੂੰ ਸਵੇਰੇ ਲਗਭਗ 6:30 ਵਜੇ ਸੂਚਨਾ ਮਿਲੀ ਸੀ ਕਿ ਹਾਈਵੇਅ 16 ਨੇੜੇ 49 ਐਵੇਨਿਊ 'ਤੇ ਇੱਕ ਜ਼ਖ਼ਮੀ ਵਿਅਕਤੀ ਸੜਕ 'ਤੇ ਬੇਹੋਸ਼ ਪਿਆ ਹੈ।
three-separate-shootings-reported-across-b-c-during-long-weekend-two-injured
Punjabi

ਬੀ.ਸੀ. ’ਚ ਲੌਂਗ ਵੀਕਐਂਡ ਦੌਰਾਨ ਤਿੰਨ ਵੱਖ-ਵੱਖ ਸ਼ੂਟਿੰਗਾਂ, 2 ਜ਼ਖਮੀ

ਬੀ.ਸੀ. ਵਿਚ ਲੌਂਗ ਵੀਕਐਂਡ ਦੌਰਾਨ ਐਬਟਸਫੋਰਡ, ਡੈਲਟਾ ਅਤੇ ਵੈਨਕੂਵਰ ਵਿਚ ਤਿੰਨ ਵੱਖ-ਵੱਖ ਸ਼ੂਟਿੰਗ ਦੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਵਿਚ 2 ਲੋਕ ਜ਼ਖਮੀ ਹੋ ਗਏ। ਪਹਿਲੀ ਘਟਨਾ ਸ਼ਨੀਵਾਰ ਰਾਤ ਲਗਭਗ 11 ਵਜੇ ਐਬਟਸਫੋਰਡ ਦੇ ਮੈਕੈਲਮ ਰੋਡ ਦੇ 2500 ਬਲਾਕ ਵਿਚ ਵਾਪਰੀ, ਜਿੱਥੇ ਕਾਲੇ ਰੰਗ ਦੀ ਐਸ.ਯੂ.ਵੀ. ਵਿਚ ਸਵਾਰ ਹਮਲਾਵਰਾਂ ਵਲੋਂ ਇੱਕ ਚਲਦੀ ਕਾਰ 'ਤੇ ਗੋਲੀਆਂ ਚਲਾਈਆਂ ਗਈਆਂ, ਹਾਲਾਂਕਿ, ਇਸ ਹਮਲੇ ਵਿਚ ਕੋਈ ਜ਼ਖਮੀ ਨਹੀਂ ਹੋਇਆ ਅਤੇ ਘਟਨਾ ਸਥਾਨ ਤੋਂ ਕਰੀਬ 5 ਕਿਲੋਮੀਟਰ ਦੂਰ ਇਹ ਐਸ.ਯੂ.ਵੀ. ਅੱਗ ਦੀਆਂ ਲਪਟਾਂ ਵਿਚ ਘਿਰੀ ਮਿਲੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link