12.13C Vancouver
ADS

Jul 9, 2026 5:35 PM - Connect Newsroom - Jasmine Singh

ਵਿੰਡਸਰ ਪੁਲਿਸ ਨੇ ਦੋ ਭਾਰਤੀ ਮੂਲ ਦੇ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ, ਲੱਗੇ 17 ਦੋਸ਼

Share On
two-men-charged-in-windsor-child-grooming-human-trafficking-investigation-police-seek-two-more-suspects
Police say two men have been charged following an investigation into the alleged grooming, sexual exploitation and human trafficking of two underage girls.(Photo: X Windsor Police)

ਓਨਟਾਰੀਓ ਦੀ ਵਿੰਡਸਰ ਪੁਲਿਸ ਨੇ ਦੋ ਭਾਰਤੀ ਮੂਲ ਦੇ ਨੌਜਵਾਨਾਂ ਨੂੰ ਦੋ ਨਾਬਾਲਗ ਲੜਕੀਆਂ ਨੂੰ ਆਪਣੇ ਜਾਲ ਵਿਚ ਫਸਾਉਣ, ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਮਨੁੱਖੀ ਤਸਕਰੀ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ 27 ਸਾਲਾ ਸਿਮਰਨਜੀਤ ਸਿੰਘ ਅਤੇ 26 ਸਾਲਾ ਹਰੀਓਮ ਯਾਦਵ ਵਜੋਂ ਸਾਹਮਣੇ ਆਈ ਹੈ। ਪੁਲਿਸ ਨੇ ਇਨ੍ਹਾਂ ਖ਼ਿਲਾਫ਼ 17 ਚਾਰਜ਼ਿਜ਼ ਦਾਇਰ ਕੀਤੇ ਹਨ ਅਤੇ ਇਸੇ ਮਾਮਲੇ ਵਿਚ ਦੋ ਹੋਰ ਸ਼ੱਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

ਵਿੰਡਸਰ ਪੁਲਿਸ ਮੁਤਾਬਕ, ਸਿਮਰਨਜੀਤ ਸਨੈਪਚੈਟ 'ਤੇ ਸੈਮ ਨਾਮ ਦੇ ਜਾਅਲੀ ਅਕਾਊਂਟ ਦੀ ਵਰਤੋਂ ਕਰਦਾ ਸੀ। ਉਥੇ ਹੀ, ਯਾਦਵ ਵਲੋਂ ਜੈਕ ਨਾਮ ਵਰਤਿਆ ਜਾ ਰਿਹਾ ਸੀ। ਜਾਂਚਕਰਤਾ ਮੁਤਾਬਕ, ਇਹ ਮੁਲਜ਼ਮ ਸੋਸ਼ਲ ਮੀਡੀਓ ਜ਼ਰੀਏ ਪਹਿਲਾਂ ਪੀੜਤਾਂ ਨਾਲ ਨਜ਼ਦੀਕੀਆਂ ਵਧਾਉਂਦੇ ਸਨ ਅਤੇ ਫਿਰ ਮੁਲਾਕਾਤ ਦੌਰਾਨ ਖੁਆ-ਪੁਆ ਕੇ ਉਨ੍ਹਾਂ ਨੂੰ ਸਬੰਧ ਬਣਾਉਣ ਲਈ ਮਜ਼ਬੂਰ ਕੀਤਾ ਜਾਂਦਾ ਸੀ।

ਪੁਲਿਸ ਵਲੋਂ ਯਾਦਵ ਦੀ ਗ੍ਰਿਫਤਾਰੀ 10 ਅਪ੍ਰੈਲ ਨੂੰ ਵਿੰਡਸਰ ਦੇ ਵੈਸਟ ਐਂਡ ਦੇ ਇੱਕ ਕਾਰੋਬਾਰ ਤੋਂ ਕਰ ਲਈ ਗਈ ਸੀ, ਜਦੋਂ ਕਿ ਸਿਮਰਨਜੀਤ ਦੀ ਗ੍ਰਿਫਤਾਰ ਤਿੰਨ ਜੁਲਾਈ ਨੂੰ ਇਸੇ ਇਲਾਕੇ ਵਿਚ ਉਸ ਦੀ ਰਿਹਾਇਸ਼ ਤੋਂ ਕੀਤੀ ਗਈ। ਫਿਲਹਾਲ ਪੁਲਿਸ ਦੋ ਹੋਰ ਸ਼ੱਕੀ ਵਿਅਕਤੀਆਂ ਦੀ ਭਾਲ ਕਰ ਰਹੀ ਹੈ ਜਿਨ੍ਹਾਂ ਨੇ ਨਾਬਾਲਗਾਂ ਤੋਂ ਜਿਨਸੀ ਸੇਵਾਵਾਂ ਲਈਆਂ ਸਨ ਅਤੇ ਜਾਂਚਕਰਤਾ ਦਾ ਮੰਨਣਾ ਹੈ ਕਿ ਇਸ ਮਾਮਲੇ ਵਿਚ ਕੁਝ ਹੋਰ ਪੀੜਤ ਵੀ ਹੋ ਸਕਦੇ ਹਨ।

Latest news

trump-signs-new-orders-restricting-some-canadian-imports-amid-trade-dispute
Punjabi

ਟਰੰਪ ਵੱਲੋਂ ਕੈਨੇਡੀਅਨ ਵਸਤੂਆਂ ’ਤੇ ਨਵੀਆਂ ਪਾਬੰਦੀਆਂ, 29 ਸਤੰਬਰ ਤੋਂ ਹੋਣਗੀਆਂ ਲਾਗੂ

ਕੈਨੇਡਾ ਨਾਲ ਚੱਲ ਰਹੀ ਟਰੇਡ ਵਾਰ ਨੂੰ ਹੋਰ ਤੇਜ਼ ਕਰਦਿਆਂ ਰਾਸ਼ਟਰਪਤੀ ਡੌਨਲਡ ਟਰੰਪ ਨੇ ਪੰਜ ਨਵੇਂ Executive Orders 'ਤੇ ਦਸਤਖਤ ਕੀਤੇ ਹਨ,ਜਿਨ੍ਹਾਂ ਤਹਿਤ ਕੈਨੇਡਾ ਤੋਂ ਅਮਰੀਕਾ ਆਉਣ ਵਾਲੀ ਬੀਅਰ, ਵਾਈਨ, ਵਿਸਕੀ ਅਤੇ ਵੋਡਕਾ ਸਮੇਤ ਕੈਨੇਡੀਅਨ ਮੋਟਰਸਾਈਕਲ, ਕੇਨ ਮੋਲਾਸੇਸ ਅਤੇ ਅਤੇ ਕੁਝ ਡੇਅਰੀ ਉਤਪਾਦ ਦੇ ਇੰਪੋਰਟ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
langley-school-district-bans-e-scooters-and-e-bikes-on-school-grounds
Punjabi

ਲੈਂਗਲੀ ਸਕੂਲ ਡਿਸਟ੍ਰਿਕਟ ਨੇ ਈ-ਸਕੂਟਰ ਤੇ ਈ-ਬਾਈਕਸ ’ਤੇ ਲਗਾਈ ਪਾਬੰਦੀ

ਬੀ.ਸੀ. ਦੀ ਲੈਂਗਲੀ ਸਕੂਲ ਡਿਸਟ੍ਰਿਕਟ ਨੇ ਨਵੇਂ ਅਕੈਡਮਿਕ ਸਾਲ ਦੀ ਸ਼ੁਰੂਆਤ 'ਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਈ-ਸਕੂਟਰ ਅਤੇ ਈ-ਬਾਈਕ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਇਹ ਨਵੇਂ ਨਿਯਮ ਡਿਸਟ੍ਰਿਕਟ ਦੇ ਸਾਰੇ elementary, ਮਿਡਲ ਅਤੇ ਸੈਕੰਡਰੀ ਸਕੂਲਾਂ 'ਤੇ ਤੁਰੰਤ ਪ੍ਰਭਾਵ ਤੋਂ ਲਾਗੂ ਹੋ ਗਏ ਹਨ।
behbal-kalan-firing-case-sukhbir-badal-summoned-again-by-sit-questioning-set-for-september-11
Punjabi

ਬਹਿਬਲ ਕਲਾਂ ਗੋਲੀਕਾਂਡ: ਸੁਖਬੀਰ ਸਿੰਘ ਬਾਦਲ ਨੂੰ SIT ਦਾ ਮੁੜ ਸੰਮਨ, 11 ਸਤੰਬਰ ਨੂੰ ਹੋਵੇਗੀ ਪੁੱਛਗਿੱਛ

ਪੰਜਾਬ ਦੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ SIT ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੁੜ ਤੋਂ ਸੰਮਨ ਭੇਜਿਆ ਹੈ। ਗੋਲੀਕਾਂਡ ਮਾਮਲੇ ਵਿਚ ਸੁਖਬੀਰ ਬਾਦਲ ਤੋਂ 11 ਸਤੰਬਰ ਨੂੰ ਪੁੱਛਗਿੱਛ ਹੋਵੇਗੀ। ਇਸ ਤੋਂ ਪਹਿਲਾਂ ਸੁਖਬੀਰ ਬਾਦਲ 20 ਜੁਲਾਈ ਨੂੰ ਸਿੱਟ ਅੱਗੇ ਪੇਸ਼ ਹੋਏ ਸਨ। ਹੁਣ 11 ਸਤੰਬਰ ਨੂੰ ਸੁਖਬੀਰ ਬਾਦਲ ਨੂੰ ਪੁੱਛਗਿੱਛ ਲਈ ਚੰਡੀਗੜ੍ਹ ਸੱਦਿਆ ਗਿਆ ਹੈ।
canada-and-eu-to-unite-against-u-s-china-global-dominance
Punjabi

ਅਮਰੀਕਾ-ਚੀਨ ਦੇ ਦਬਦਬੇ ਖ਼ਿਲਾਫ਼ ਕੈਨੇਡਾ ਤੇ ਯੂਰਪੀ ਯੂਨੀਅਨ ਹੋਣਗੇ ਇੱਕਜੁੱਟ

ਕੈਨੇਡਾ ਅਤੇ ਯੂਰਪੀ ਯੂਨੀਅਨ ਮਿਲ ਕੇ ਅਮਰੀਕਾ ਤੇ ਚੀਨ ਦੇ ਗਲੋਬਲ ਦਬਦਬੇ ਦਾ ਟਾਕਰਾ ਕਰਨ ਲਈ ਵਪਾਰ ਤੋਂ ਲੈ ਕੇ ਸੁਰੱਖਿਆ ਤੱਕ ਇੱਕ ਨਵੇਂ ਰਣਨੀਤਕ ਗਠਜੋੜ ਬਣਾਉਣ ਦੀ ਸੰਭਾਵਨਾ ਤਲਾਸ਼ ਰਹੇ ਹਨ। ਰਿਪੋਰਟਸ ਮੁਤਾਬਕ, ਯੂਰਪੀ ਕਮਿਸ਼ਨ ਦੀ President Ursula von der Leye 16 ਸਤੰਬਰ ਨੂੰ ਫਰਾਂਸ ਦੇ ਸਟ੍ਰਾਸਬਰਗ ਵਿਖੇ ਆਪਣੇ ਸਲਾਨਾ ਸੰਬੋਧਨ ਦੌਰਾਨ ਇਸ ਰਣਨੀਤੀ ਦਾ ਰਸਮੀ ਐਲਾਨ ਕਰ ਸਕਦੇ ਹਨ।
surrey-police-board-begins-nationwide-search-for-new-chief-constable
Punjabi

ਸਰੀ ਪੁਲਿਸ ਬੋਰਡ ਵੱਲੋਂ ਨਵੇਂ ਚੀਫ਼ ਕਾਂਸਟੇਬਲ ਦੀ ਦੇਸ਼-ਵਿਆਪੀ ਭਾਲ ਸ਼ੁਰੂ

ਸਰੀ ਪੁਲਿਸ ਬੋਰਡ ਨੇ ਐਸ.ਪੀ.ਐਸ. ਦੀ ਕਮਾਂਡ ਸੰਭਾਲਣ ਲਈ ਨਵੇਂ ਚੀਫ਼ ਕਾਂਸਟੇਬਲ ਦੀ ਦੇਸ਼ ਵਿਆਪੀ ਭਾਲ ਅਧਿਕਾਰਤ ਤੌਰ 'ਤੇ ਸ਼ੁਰੂ ਕਰ ਦਿੱਤੀ ਹੈ। ਬੋਰਡ ਨੇ ਇਸ ਭਰਤੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਅਤੇ ਯੋਗ ਉਮੀਦਵਾਰ ਦੀ ਚੋਣ ਲਈ ਹਾਲ ਹੀ ਵਿਚ PFM Executive Search ਨਾਮਕ ਫਰਮ ਨੂੰ ਜ਼ਿੰਮੇਵਾਰੀ ਸੌਂਪੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link