14.28C Vancouver
ADS

Jan 15, 2022 1:12 AM - The Canadian Press

ਸਰੀ 'ਚ ਦੋ ਹੋਰ ਸਕੂਲਾਂ 'ਚ ਫੰਕਸ਼ਨਲ ਕਲੋਜ਼ਰ ਐਲਾਨੇ

Share On
two-more-b-c-schools-declare-functional-closures-amid-illnesses-and-isolations-due-to-the-omicron-variant-on-covid-19
A grade six class room is shown at Hunter's Glen Junior Public School which is part of the Toronto District School Board (TDSB) during the COVID-19 pandemic in Scarborough, Ont., on Monday, Sept. 14, 2020. THE CANADIAN PRESS/Nathan Denette

ਸਰੀ ਦੇ ਵਿੱਚ 2 ਹੋਰ ਸਕੂਲਾਂ 'ਚ ਫੰਕਸ਼ਨਲ ਕਲੋਜ਼ਰ ਐਲਾਨ ਦਿੱਤੇ ਗਏ ਹਨ।

ਕੋਵਿਡ-19 ਦੇ ਓਮੀਕਰੌਨ ਵੇਰੀਐਂਟ ਦੇ ਫੈਲਾਅ ਵਿਚਾਲੇ ਕੁਝ ਐਲੀਮੈਂਟਰੀ ਅਤੇ ਸੈਕੰਡਰੀ ਸਕੂਲਾਂ 'ਚ ਬਿਮਾਰੀ ਅਤੇ ਆਈਸੋਲੇਸ਼ਨ ਦੇ ਮਾਮਲੇ ਰਿਪੋਰਟ ਹੋ ਰਹੇ ਹਨ।

ਅਜਿਹੇ 'ਚ ਕਈ ਸਕੂਲ ਘੱਟ ਸਟਾਫ਼ ਵਿਚਾਲੇ ਬੰਦ ਹੋਣ 'ਤੇ ਮਜਬੂਰ ਹੋ ਰਹੇ ਹਨ।

ਮਿਸ਼ਨ 'ਚ ਹੈਰੀਟੇਜ ਪਾਰਕ ਮਿਡਲ ਸਕੂਲ ਨੂੰ ਅੱਜ ਤੋਂ ਅਗਲੇ ਵੀਰਵਾਰ ਤਕ ਬੰਦ ਕਰ ਦਿੱਤਾ ਗਿਆ ਹੈ।

ਆਰਮਸਟਰੌਂਗ 'ਚ ਸਥਿਤ ਆਰਮਸਟਰੌਂਗ ਐਲੀਮੈਂਟਰੀ ਸਕੂਲ ਨੂੰ ਮੰਗਲਵਾਰ ਤਕ ਬੰਦ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਇਸੇ ਹਫ਼ਤੇ ਉੱਤਰਪੱਛਮੀ ਬੀ.ਸੀ. 'ਚ ਹੇਜ਼ਲਟਨ ਸੈਕੰਡਰੀ ਅਤੇ ਸਰੀ 'ਚ ਇੱਕ ਨਿਜੀ ਕਰਿਸਚਨ ਸਕੂਲ 'ਚ ਫੰਕਸ਼ਨਲ ਕਲੋਜ਼ਰ ਲਾਗੂ ਕਰ ਦਿੱਤੇ ਗਏ ਹਨ।

ਬੀ.ਸੀ. ਸਕੂਲ ਟ੍ਰਸਟੀਸ ਐਸੋਸੀਏਸ਼ਨ ਦੀ ਪ੍ਰਧਾਨ, ਸਟੈਫਨੀ ਹਿਗਿਨਸਨ ਦਾ ਕਹਿਣਾ ਹੈ ਕਿ ਸਾਰੇ ਪੱਖ ਵੇਖਦੇ ਹੋਏ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਕੂਲ ਵਾਇਰਸ ਸੰਬੰਧੀ ਹਾਲਾਤਾਂ ਨਾਲ ਸਹੀ ਢੰਗ ਨਾਲ ਨਜਿੱਠ ਰਹੇ ਹਨ।

ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਸੂਬੇ 'ਚ ਕਰੀਬ 1,600 ਸਕੂਲਾਂ 'ਚ 4 'ਚ ਫੰਕਸ਼ਨਲ ਕਲੋਜ਼ਰ ਲਾਗੂ ਹੋਏ ਹਨ।

Latest news

woman-fatally-shot-in-torontos-etobicoke-suspect-arrested-police-say
Punjabi

ਟੋਰੌਂਟੋ ਵਿੱਚ ਮਹਿਲਾ ਦੀ ਗੋਲੀ ਮਾਰ ਕੇ ਹੱਤਿਆ, ਮੁਲਜ਼ਮ ਨੂੰ ਕੀਤਾ ਗਿਆ ਗ੍ਰਿਫ਼ਤਾਰ

ਟੋਰੌਂਟੋ ਦੇ Etobicoke ਇਲਾਕੇ ਵਿਚ ਅੱਜ ਤੜਕੇ ਇੱਕ ਮਹਿਲਾ ਦੀ ਸ਼ਰੇਆਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜੋ ਭਾਰਤੀ ਮੂਲ ਦੀ ਦੱਸੀ ਜਾ ਰਹੀ ਹੈ। ਟੋਰੌਂਟੋ ਪੁਲਿਸ ਮੁਤਾਬਕ, ਇਹ ਵਾਰਦਾਤ ਸਵੇਰੇ ਲਗਭਗ 7:20 ਵਜੇ ਹੰਬਰਵੁੱਡ ਬੁਲੇਵਾਰਡ ਅਤੇ ਰੈਕਸਡੇਲ ਬੁਲੇਵਾਰਡ ਦੇ ਰਿਹਾਇਸ਼ੀ ਇਲਾਕੇ ਵਿਚ ਵਾਪਰੀ। ਚਸ਼ਮਦੀਦਾਂ ਮੁਤਾਬਕ, ਇੱਕ 20-22 ਸਾਲ ਦੀ ਮਹਿਲਾ ਜੋ ਕਿਸੇ ਯੂਨੀਵਰਸਿਟੀ ਦੀ ਸਟੂਡੈਂਟ ਲੱਗ ਰਹੀ ਸੀ, ਇੱਕ ਬੱਸ ਸਟੌਪ ਤੋਂ ਪੈਦਲ ਆ ਰਹੀ ਸੀ।
surrey-council-to-vote-on-contract-for-56-new-speed-bumps-near-schools-and-parks
Punjabi

ਸਰੀ ਸਕੂਲਾਂ ਅਤੇ ਪਾਰਕਾਂ ਨੇੜੇ 56 ਨਵੇਂ ਸਪੀਡ ਬੰਪ ਲਗਾਉਣ ਦੀ ਯੋਜਨਾ, ਕੌਂਸਲ ਸੋਮਵਾਰ ਨੂੰ ਕਰੇਗੀ ਫੈਸਲਾ

ਸਰੀ ਸਿਟੀ ਵੱਲੋਂ ਸਕੂਲਾਂ ਅਤੇ ਪਾਰਕਾਂ ਨੇੜੇ ਬੱਚਿਆਂ ਅਤੇ ਪੈਦਲ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 56 ਨਵੇਂ ਸਪੀਡ ਬੰਪਸ ਲਗਾਉਣ ਦੀ ਯੋਜਨਾ ਬਣਾਈ ਗਈ ਹੈ। ਇਸ ਪ੍ਰੋਜੈਕਟ ਦੇ ਸਬੰਧ ਵਿਚ ਸਰੀ ਕੌਂਸਲ ਆਉਣ ਵਾਲੇ ਸੋਮਵਾਰ ਨੂੰ ਇੱਕ ਕੰਟਰੈਕਟ 'ਤੇ ਵੋਟਿੰਗ ਕਰੇਗੀ,ਜਿਸ ਦਾ ਸਾਰਾ ਖਰਚਾ ਸ਼ਹਿਰ ਦੇ 2026 ਦੇ ਆਵਾਜਾਈ ਬਜਟ ਵਿਚੋਂ ਕੀਤਾ ਜਾਵੇਗਾ।
roundtable-to-examine-canadas-proposed-safe-social-media-act
Punjabi

ਕੈਨੇਡਾ ਵਿੱਚ ਸੇਫ਼ ਸੋਸ਼ਲ ਮੀਡੀਆ ਐਕਟ 'ਤੇ ਵਿਚਾਰ-ਵਟਾਂਦਰੇ ਲਈ ਸੋਮਵਾਰ ਨੂੰ ਸੱਦੀ ਗਈ ਰਾਊਂਡਟੇਬਲ ਮੀਟਿੰਗ

ਕੈਨੇਡਾ ਵਿਚ ਨਵੇਂ ਸੇਫ ਸੋਸ਼ਲ ਮੀਡੀਆ ਐਕਟ ਨੂੰ ਲੈ ਕੇ ਵੱਡੀ ਤਿਆਰੀ ਸ਼ੁਰੂ ਹੋ ਚੁੱਕੀ ਹੈ, ਜਿਸ ਦੇ ਸਬੰਧ ਵਿਚ ਸੋਮਵਾਰ ਨੂੰ ਇੱਕ ਰਾਊਂਡਟੇਬਲ ਮੀਟਿੰਗ ਸੱਦੀ ਗਈ ਹੈ। ਕੈਨੇਡੀਅਨ ਸੱਭਿਆਚਾਰ ਮੰਤਰੀ ਮਾਰਕ ਮਿਲਰ ਵੱਲੋਂ ਬੀ. ਸੀ. ਦੇ ਸੰਸਦ ਮੈਂਬਰ ਪੈਟ੍ਰਿਕ Weiler ਨਾਲ ਮਿਲ ਕੇ ਇਸ ਆਹਮੋ-ਸਾਹਮਣੇ ਬੈਠਕ ਦੀ ਪ੍ਰਧਾਨਗੀ ਕੀਤੀ ਜਾਵੇਗੀ।
livingstone-avenue-closed-through-the-weekend-in-abbotsford-for-highway-1-widening-project
Punjabi

ਐਬਟਸਫੋਰਡ ਪੁਲਿਸ ਨੇ ਹਾਈਵੇਅ 1 ਨੂੰ ਚੌੜਾ ਕਰਨ ਦੇ ਪ੍ਰੋਜੈਕਟ ਨੂੰ ਲੈ ਕੇ ਟ੍ਰੈਫਿਕ ਐਡਵਾਈਜ਼ਰੀ ਕੀਤੀ ਜਾਰੀ

ਐਬਟਸਫੋਰਡ ਪੁਲਿਸ ਨੇ ਫਰੇਜ਼ਰ ਵੈਲੀ ਵਿਚੋਂ ਲੰਘਣ ਵਾਲੇ ਹਾਈਵੇਅ 1 ਨੂੰ ਚੌੜਾ ਕਰਨ ਦੇ ਚੱਲ ਰਹੇ ਕੰਮ ਦੇ ਹਿੱਸੇ ਵਜੋਂ ਸ਼ਹਿਰ ਵਿਚ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਬੀ.ਸੀ.ਦੇ ਟਰਾਂਸਪੋਰਟ ਮੰਤਰਾਲਾ ਮੁਤਾਬਕ, ਇਸ ਵੀਕੈਂਡ ਐਬਟਸਫੋਰਡ ਵਿਚ ਲਿਵਿੰਗਸਟੋਨ ਐਵੇਨਿਊ ਨੂੰ ਪੂਰੀ ਤਰ੍ਹਾਂ ਬੰਦ ਰੱਖਿਆ ਜਾਵੇਗਾ। ਇਹ ਬੰਦ ਅੱਜ ਤੋਂ ਸ਼ੁਰੂ ਹੋ ਕੇ ਸੋਮਵਾਰ ਦੀ ਸਵੇਰ ਤੱਕ ਪ੍ਰਭਾਵਸ਼ਾਲੀ ਰਹੇਗਾ।
wildfire-smoke-degrades-air-quality-across-parts-of-b-c-warnings-remain-in-effect
Punjabi

ਬੀ.ਸੀ. ਵਿਚ ਬਲ ਰਹੀਆਂ ਜੰਗਲਾਂ ਅੱਗਾਂ ਕਾਰਨ ਕਈ ਹਿੱਸਿਆਂ ਵਿਚ ਹਵਾ ਦੀ ਗੁਣਵੱਤਾ ਹੋਈ ਪ੍ਰਭਾਵਿਤ

ਬੀ.ਸੀ. ਵਿਚ ਬਲ ਰਹੀਆਂ ਜੰਗਲਾਂ ਅੱਗਾਂ ਕਾਰਨ ਕਈ ਹਿੱਸਿਆਂ ਵਿਚ ਹਵਾ ਦੀ ਗੁਣਵੱਤਾ ਪ੍ਰਭਾਵਿਤ ਹੋ ਰਹੀ, ਵੀਰਵਾਰ ਨੂੰ ਧੂੰਏ ਨੇ ਕੈਲੋਨਾ ਦੇ ਆਸਮਾਨ ਨੂੰ ਵੀ ਲਪੇਟ ਵਿਚ ਲੈ ਲਿਆ। IQAir ਮੁਤਾਬਕ, ਕੱਲ੍ਹ ਦੁਪਹਿਰ ਸ਼ਹਿਰ ਦੀ ਹਵਾ ਇੱਕ ਸਮੇਂ ਦੁਨੀਆ ਵਿਚ ਸਭ ਤੋਂ ਵੱਧ ਖਰਾਬ ਦਰਜ ਕੀਤੀ ਗਈ, ਜਿੱਥੇ ਏਅਰ ਕੁਆਲਿਟੀ ਇੰਡੈਕਸ 300 ਤੋਂ ਪਾਰ ਚਲਾ ਗਿਆ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link