Mar 15, 2022 10:19 PM - The Canadian Press

ਨਨਾਈਮੋ 'ਚ 2 ਟੀਨੇਜਰ ਭੈਣਾਂ ਨੂੰ ਭਿਆਨਕ ਹਮਲੇ ਦਾ ਸਾਹਮਣਾ ਕਰਨਾ ਪਿਆ ਹੈ।
ਇੱਕ ਵਿਅਕਤੀ ਇੱਕ ਘਰ 'ਚ ਦਾਖਿਲ ਹੋ ਗਿਆ ਸੀ ਅਤੇ ਉਸ ਨੇ ਘਰ 'ਚ ਮੌਜੂਦ ਭੈਣਾਂ 'ਤੇ ਬੇਅਰ ਸਪ੍ਰੇ ਨਾਲ ਹਮਲਾ ਕੀਤਾ।
ਪੁਲਿਸ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਸੋਮਵਾਰ ਦੁਪਹਿਰ ਕਰੀਬ 3 ਵਜੇ ਲੌਸਟ ਲੇਕ ਰੋਡ ਦੇ 5200 ਬਲੌਕ 'ਚ ਸੱਦਿਆ ਗਿਆ ਸੀ।
ਦੋਵੇਂ ਭੈਣਾਂ ਕਿਸੇ ਤਰ੍ਹਾਂ ਆਪਣਾ ਬਚਾਅ ਕਰ ਗੁਆਂਢੀਆਂ ਦੇ ਘਰ ਪਹੁੰਚਣ 'ਚ ਕਾਮਯਾਬ ਰਹੀਆਂ ਅਤੇ ਪੁਲਿਸ ਨੂੰ ਸੱਦਿਆ।
ਪੁਲਿਸ ਕੁਝ ਹੀ ਮਿੰਟਾਂ 'ਚ ਘਰ ਤਕ ਪਹੁੰਚ ਗਈ ਸੀ ਪਰ ਘਰ 'ਚ ਹਮਲਾਵਰ ਨਹੀਂ ਮਿਲਿਆ।
ਪੁਲਿਸ ਦਾ ਮੰਨਣਾ ਸੀ ਕਿ ਘਰ ਦਾ ਦਰਵਾਜਾ ਖੁੱਲ੍ਹਾ ਹੋ ਸਕਦਾ ਹੈ ਜਿਸ ਕਾਰਨ ਸ਼ੱਕੀ ਆਸਾਨੀ ਨਾਲ ਘਰ 'ਚ ਦਾਖਿਲ ਹੋ ਗਿਆ।
ਘਰ ਤੋਂ ਇੱਕ ਹਾਕੀ ਬੈਗ ਅਤੇ ਕੁਝ ਇਲੈਕਟਰੌਨਿਕਸ ਗਾਇਬ ਦੱਸੇ ਗਏ।
ਦੋਵਾਂ ਭੈਣਾਂ ਨੂੰ ਉਪਚਾਰ ਤੋਂ ਬਾਅਦ ਆਪਣੇ ਮਾਪਿਆਂ ਕੋਲ ਭੇਜ ਦਿੱਤਾ ਗਿਆ ਸੀ।




