16.81C Vancouver
ADS

Sep 18, 2023 8:45 PM - Connect News

ਈਰਾਨ ਨਾਲ ਅਦਲਾ-ਬਦਲੀ ਕਰਕੇ ਰਿਹਾਅ ਹੋਏ ਅਮਰੀਕੀ ਕੈਦੀ ਪਹੁੰਚੇ ਕਤਰ

Share On
u-s-prisoners-released-by-exchange-with-iran-arrived-in-qatar
Three ex-prisoners Siamak Namazi, Emad Sharghi and Morad Tahbaz were welcomed by US Ambassador to Qatar Timmy Davis.(Photo: The Canadian Press)

ਪੰਜ ਅਮਰੀਕੀ ਨਾਗਰਿਕ ਇਰਾਨ ਦੀ ਕੈਦ ਚੋਂ ਅਮਰੀਕਾ ਜਾਣ ਲਈ ਰਵਾਨਾ ਹੋ ਗਏ ਹਨ।

ਈਰਾਨ ਨਾਲ ਅਦਲਾ-ਬਦਲੀ ਕਰਕੇ ਰਿਹਾਅ ਹੋਏ ਅਮਰੀਕੀ ਕੈਦੀ ਕਤਰ ਪਹੁੰਚ ਗਏ ਹਨ।

ਇਨ੍ਹਾਂ ਕੈਦੀਆਂ ਦੀ ਰਿਹਾਈ ਦੇ ਬਦਲੇ ਅਮਰੀਕਾ ਦੱਖਣੀ ਕੋਰੀਆ ਵਿੱਚ ਜ਼ਬਤ ਇਰਾਨ ਦੇ ਕਰੀਬ 6 ਬਿਲੀਅਨ ਡਾਲਰ ਛੁਡਵਾਏਗਾ।

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਕਿਹਾ ਕਿ ਪੰਜ ਬੇਕਸੂਰ ਅਮਰੀਕੀ ਆਖ਼ਰਕਾਰ ਘਰ ਆ ਰਹੇ ਹਨ।

ਬਾਈਡਨ ਨੇ ਅਮਰੀਕੀਆਂ ਨੂੰ ਈਰਾਨ ਦੀ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਅਤੇ ਉਹਨਾਂ ਨੇ ਇੱਕ ਸਾਲ ਪਹਿਲਾਂ ਲਾਪਤਾ ਹੋਏ ਅਮਰੀਕੀ ਨਾਗਰਿਕ ਬੌਬ ਲੇਵਿਨਸਨ ਬਾਰੇ ਵੀ ਹੋਰ ਜਾਣਕਾਰੀ ਦੀ ਮੰਗ ਕੀਤੀ।

ਤਿੰਨ ਸਾਬਕਾ ਕੈਦੀ ਸਿਆਮਕ ਨਮਾਜ਼ੀ, ਇਮਾਦ ਸ਼ਾਰਘੀ ਅਤੇ ਮੋਰਾਦ ਤਹਬਾਜ਼ ਦਾ ਕਤਰ ਵਿੱਚ ਅਮਰੀਕੀ ਰਾਜਦੂਤ ਟਿੰਮੀ ਡੇਵਿਸ ਵੱਲੋਂ ਸਵਾਗਤ ਕੀਤਾ ਗਿਆ।

ਦੱਸ ਦਈਏ ਕਿ ਸਿਆਮਕ ਨਮਾਜ਼ੀ ਨੂੰ 2015 ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਬਾਅਦ ਵਿੱਚ ਜਾਸੂਸੀ ਦੇ ਦੋਸ਼ ਵਿੱਚ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਇਮਾਦ ਸ਼ਾਰਘੀ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਸੀ, ਉਹ ਇੱਕ ਕਾਰੋਬਾਰੀ ਹੈ।

ਮੋਰਾਦ ਤਹਬਾਜ਼ ਈਰਾਨੀ ਮੂਲ ਦਾ ਇੱਕ ਬ੍ਰਿਟਿਸ਼-ਅਮਰੀਕੀ ਸੁਰੱਖਿਆਵਾਦੀ ਹੈ ਜਿਸਨੂੰ 2018 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸਨੂੰ 10 ਸਾਲ ਦੀ ਸਜ਼ਾ ਵੀ ਮਿਲੀ ਸੀ।

ਅਮਰੀਕਾ ਨੇ ਬਾਕੀ ਦੋ ਕੈਦੀਆਂ ਦੀ ਪਛਾਣ ਦੱਸਣ ਤੋਂ ਇਨਕਾਰ ਕਰ ਦਿੱਤਾ।

Latest news

langley-school-district-bans-e-scooters-and-e-bikes-on-school-grounds
Punjabi

ਲੈਂਗਲੀ ਸਕੂਲ ਡਿਸਟ੍ਰਿਕਟ ਨੇ ਈ-ਸਕੂਟਰ ਤੇ ਈ-ਬਾਈਕਸ ’ਤੇ ਲਗਾਈ ਪਾਬੰਦੀ

ਬੀ.ਸੀ. ਦੀ ਲੈਂਗਲੀ ਸਕੂਲ ਡਿਸਟ੍ਰਿਕਟ ਨੇ ਨਵੇਂ ਅਕੈਡਮਿਕ ਸਾਲ ਦੀ ਸ਼ੁਰੂਆਤ 'ਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਈ-ਸਕੂਟਰ ਅਤੇ ਈ-ਬਾਈਕ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਇਹ ਨਵੇਂ ਨਿਯਮ ਡਿਸਟ੍ਰਿਕਟ ਦੇ ਸਾਰੇ elementary, ਮਿਡਲ ਅਤੇ ਸੈਕੰਡਰੀ ਸਕੂਲਾਂ 'ਤੇ ਤੁਰੰਤ ਪ੍ਰਭਾਵ ਤੋਂ ਲਾਗੂ ਹੋ ਗਏ ਹਨ।
behbal-kalan-firing-case-sukhbir-badal-summoned-again-by-sit-questioning-set-for-september-11
Punjabi

ਬਹਿਬਲ ਕਲਾਂ ਗੋਲੀਕਾਂਡ: ਸੁਖਬੀਰ ਸਿੰਘ ਬਾਦਲ ਨੂੰ SIT ਦਾ ਮੁੜ ਸੰਮਨ, 11 ਸਤੰਬਰ ਨੂੰ ਹੋਵੇਗੀ ਪੁੱਛਗਿੱਛ

ਪੰਜਾਬ ਦੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ SIT ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੁੜ ਤੋਂ ਸੰਮਨ ਭੇਜਿਆ ਹੈ। ਗੋਲੀਕਾਂਡ ਮਾਮਲੇ ਵਿਚ ਸੁਖਬੀਰ ਬਾਦਲ ਤੋਂ 11 ਸਤੰਬਰ ਨੂੰ ਪੁੱਛਗਿੱਛ ਹੋਵੇਗੀ। ਇਸ ਤੋਂ ਪਹਿਲਾਂ ਸੁਖਬੀਰ ਬਾਦਲ 20 ਜੁਲਾਈ ਨੂੰ ਸਿੱਟ ਅੱਗੇ ਪੇਸ਼ ਹੋਏ ਸਨ। ਹੁਣ 11 ਸਤੰਬਰ ਨੂੰ ਸੁਖਬੀਰ ਬਾਦਲ ਨੂੰ ਪੁੱਛਗਿੱਛ ਲਈ ਚੰਡੀਗੜ੍ਹ ਸੱਦਿਆ ਗਿਆ ਹੈ।
canada-and-eu-to-unite-against-u-s-china-global-dominance
Punjabi

ਅਮਰੀਕਾ-ਚੀਨ ਦੇ ਦਬਦਬੇ ਖ਼ਿਲਾਫ਼ ਕੈਨੇਡਾ ਤੇ ਯੂਰਪੀ ਯੂਨੀਅਨ ਹੋਣਗੇ ਇੱਕਜੁੱਟ

ਕੈਨੇਡਾ ਅਤੇ ਯੂਰਪੀ ਯੂਨੀਅਨ ਮਿਲ ਕੇ ਅਮਰੀਕਾ ਤੇ ਚੀਨ ਦੇ ਗਲੋਬਲ ਦਬਦਬੇ ਦਾ ਟਾਕਰਾ ਕਰਨ ਲਈ ਵਪਾਰ ਤੋਂ ਲੈ ਕੇ ਸੁਰੱਖਿਆ ਤੱਕ ਇੱਕ ਨਵੇਂ ਰਣਨੀਤਕ ਗਠਜੋੜ ਬਣਾਉਣ ਦੀ ਸੰਭਾਵਨਾ ਤਲਾਸ਼ ਰਹੇ ਹਨ। ਰਿਪੋਰਟਸ ਮੁਤਾਬਕ, ਯੂਰਪੀ ਕਮਿਸ਼ਨ ਦੀ President Ursula von der Leye 16 ਸਤੰਬਰ ਨੂੰ ਫਰਾਂਸ ਦੇ ਸਟ੍ਰਾਸਬਰਗ ਵਿਖੇ ਆਪਣੇ ਸਲਾਨਾ ਸੰਬੋਧਨ ਦੌਰਾਨ ਇਸ ਰਣਨੀਤੀ ਦਾ ਰਸਮੀ ਐਲਾਨ ਕਰ ਸਕਦੇ ਹਨ।
surrey-police-board-begins-nationwide-search-for-new-chief-constable
Punjabi

ਸਰੀ ਪੁਲਿਸ ਬੋਰਡ ਵੱਲੋਂ ਨਵੇਂ ਚੀਫ਼ ਕਾਂਸਟੇਬਲ ਦੀ ਦੇਸ਼-ਵਿਆਪੀ ਭਾਲ ਸ਼ੁਰੂ

ਸਰੀ ਪੁਲਿਸ ਬੋਰਡ ਨੇ ਐਸ.ਪੀ.ਐਸ. ਦੀ ਕਮਾਂਡ ਸੰਭਾਲਣ ਲਈ ਨਵੇਂ ਚੀਫ਼ ਕਾਂਸਟੇਬਲ ਦੀ ਦੇਸ਼ ਵਿਆਪੀ ਭਾਲ ਅਧਿਕਾਰਤ ਤੌਰ 'ਤੇ ਸ਼ੁਰੂ ਕਰ ਦਿੱਤੀ ਹੈ। ਬੋਰਡ ਨੇ ਇਸ ਭਰਤੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਅਤੇ ਯੋਗ ਉਮੀਦਵਾਰ ਦੀ ਚੋਣ ਲਈ ਹਾਲ ਹੀ ਵਿਚ PFM Executive Search ਨਾਮਕ ਫਰਮ ਨੂੰ ਜ਼ਿੰਮੇਵਾਰੀ ਸੌਂਪੀ ਹੈ।
canada-and-china-resume-military-talks-after-more-than-eight-years
Punjabi

ਕੈਨੇਡਾ-ਚੀਨ ਵਿਚਾਲੇ 8 ਸਾਲ ਬਾਅਦ ਮੁੜ ਸ਼ੁਰੂ ਹੋਈ ਫੌਜੀ ਗੱਲਬਾਤ

ਕੈਨੇਡਾ ਅਤੇ ਚੀਨ ਦੇ ਫੌਜੀ ਅਧਿਕਾਰੀਆਂ ਵਿਚਾਲੇ 8 ਸਾਲਾਂ ਤੋਂ ਵੱਧ ਸਮੇਂ ਬਾਅਦ ਪਹਿਲੀ ਵਾਰ ਔਟਵਾ ਵਿਚ ਗੁਪਤ ਰੂਪ ਵਿਚ ਰੱਖਿਆ ਤਾਲਮੇਲ ਵਾਰਤਾ ਹੋਈ ਹੈ। ਚੀਨ ਦੇ ਡਿਫੈਂਸ ਮੰਤਰਾਲਾ ਨੇ ਪੁਸ਼ਟੀ ਕੀਤੀ ਹੈ ਕਿ ਇਹ ਮੀਟਿੰਗ 4 ਸਤੰਬਰ ਨੂੰ ਹੋਈ ਸੀ, ਜਿਸ ਦਾ ਉਦੇਸ਼ ਦੋਵਾਂ ਦੇਸ਼ਾਂ ਦੇ ਫੌਜੀ ਪੱਧਰ 'ਤੇ ਸੰਚਾਰ ਨੂੰ ਬਹਾਲ ਕਰਨਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link