Jun 13, 2024 8:01 PM - The Canadian Press

ਉਬੇਰ ਕੰਪਨੀ ਨੇ ਬ੍ਰਿਟਿਸ਼ ਕੋਲੰਬੀਆ ਸਰਕਾਰ ਵਲੋਂ ਸਕਿਪ ਦਿ ਡਿਸ਼ਸ ਵਰਗੀਆਂ ਐਪ ਆਧਾਰਿਤ ਕੰਪਨੀਆਂ ਨਾਲ ਕੰਮ ਕਰਨ ਵਾਲਿਆਂ ਲਈ ਘੱਟੋ-ਘੱਟ ਤਨਖ਼ਾਹ ਨਿਰਧਾਰਿਤ ਕਰਨ ਦੇ ਫੈਸਲੇ ਦਾ ਵਿਰੋਧ ਕੀਤਾ ਹੈ।
ਇਸ ਦਾ ਕਹਿਣਾ ਹੈ ਕਿ ਇਸ ਨਾਲ ਲੋਕਲ ਵਪਾਰ ਹੇਠਾਂ ਜਾਣਗੇ ਅਤੇ ਲੋਕਾਂ ਲਈ ਡਰਾਈਵਿੰਗ ਦਾ ਕਿਰਾਇਆ ਵਧੇਗਾ। ਇਸ ਦੇ ਨਾਲ ਹੀ ਲੋਕ ਲੋਕਲ ਰੈਸਟੋਰੈਂਟਾਂ ਵਿਚ ਜਾਣਾ ਵੀ ਘਟਾ ਦੇਣਗੇ, ਜਿਸ ਦਾ ਕਾਫੀ ਨੁਕਸਾਨ ਹੋਵੇਗਾ।
ਗੌਰਤਲਬ ਹੈ ਕਿ ਉਬੇਰ ਕਈ ਐਪ ਆਧਾਰਿਤ ਡਰਾਈਵਿੰਗ ਅਤੇ ਡਿਲਿਵਰੀ ਪਲੈਟਫੋਰਮਜ਼ ਡੋਰਡੈਸ਼ ਅਤੇ ਸਕਿਪ ਦਿ ਡਿਸ਼ਸ ਵਾਂਗ ਹੈ, ਜਿਨ੍ਹਾਂ ਦੇ ਵਰਕਰਜ਼ ਨੂੰ ਸਰਕਾਰ ਵਲੋਂ ਪ੍ਰਤੀ ਵਰਕਿੰਗ ਘੰਟੇ ਦੇ $20.88 ਮਿਲਿਆ ਕਰਨਗੇ। ਇਹ ਨਿਯਮ 3 ਸਤੰਬਰ ਤੋਂ ਲਾਗੂ ਹੋਣ ਵਾਲਾ ਹੈ।
ਦੱਸ ਦੇਈਏ ਕਿ ਅਜਿਹਾ ਕਰਨ ਵਾਲਾ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦਾ ਪਹਿਲਾ ਸੂਬਾ ਹੋਵੇਗਾ। ਉਬੇਰ ਦਾ ਕਹਿਣਾ ਹੈ ਕਿ ਉਹ ਅਜੇ ਵੀ ਸਮੀਖਿਆ ਕਰ ਰਿਹਾ ਹੈ ਕਿ ਇਨ੍ਹਾਂ ਨਿਯਮਾਂ ਦੇ ਲਾਗੂ ਹੋਣ ਨਾਲ ਸਰਵਿਸਸ ਹੋਰ ਮਹਿੰਗੀਆਂ ਹੋ ਜਾਣਗੀਆਂ। ਉਬੇਰ ਦੇ ਕੈਨੇਡਾ ਲਈ ਬੁਲਾਰੇ ਕੀਰਥਾਨ ਰੰਗ ਨੇ ਕਿਹਾ ਕਿ ਇਸ ਦੀ ਕੀਮਤ ਕੈਲੀਫੋਰਨੀਆ ਨਾਲੋਂ ਵੀ ਵੱਧ ਹੋ ਜਾਵੇਗੀ।




