Aug 15, 2024 5:34 PM - The Associated Press

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਰੂਸ ਦੇ ਕੁਰਸਕ ਇਲਾਕੇ ਦੇ ਸੁਡਜ਼ਾ ਟਾਊਨ ’ਤੇ ਯੂਕਰੇਨੀ ਫੌਜ ਵਲੋਂ ਪੂਰਾ ਕਬਜ਼ਾ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਰਿਪੋਰਟਸ ਮੁਤਾਬਕ, ਯੁੱਧ ਤੋਂ ਪਹਿਲਾਂ ਇਸ ਸ਼ਹਿਰ ਦੀ ਆਬਾਦੀ ਕਰੀਬ 5,000 ਸੀ। ਜ਼ੇਲੇਨਸਕੀ ਨੇ ਕਿਹਾ ਕਿ ਉੱਥੇ ਇੱਕ ਯੂਕਰੇਨੀ ਫੌਜੀ ਕਮਾਂਡੈਂਟ ਦਾ ਦਫਤਰ ਵੀ ਸਥਾਪਤ ਕੀਤਾ ਜਾ ਚੁੱਕਾ ਹੈ।
ਯੂਕਰੇਨ ਮਿਲਟਰੀ ਦੇ ਚੋਟੀ ਦੇ ਕਮਾਂਡਰ ਓਲੇਕਸੈਂਡਰ ਸਿਰਸਕੀ ਨੇ ਕਿਹਾ ਕਿ ਫੌਜ ਰੂਸ ਦੇ ਕੁਰਸਕ ਇਲਾਕੇ ਵਿਚ 35 ਕਿਲੋਮੀਟਰ ਅੰਦਰ ਹੈ। ਰਿਪੋਰਟਸ ਮੁਤਾਬਕ, ਯੂਕਰੇਨ ਵਲੋਂ ਰੂਸ ’ਤੇ ਹਮਲੇ ਦੌਰਾਨ ਚੈਲੇਂਜਰ 2 ਟੈਂਕਾਂ ਦਾ ਇਸਤੇਮਾਲ ਕੀਤਾ ਗਿਆ ਹੈ, ਬ੍ਰਿਟੇਨ ਨੇ ਪਿਛਲੇ ਸਾਲ ਯੂਕਰੇਨ ਨੂੰ ਅਜਿਹੇ 14 ਟੈਂਕ ਦਿੱਤੇ ਸਨ।
ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਰੂਸ ’ਤੇ ਅੱਗੇ ਵਧਣ ਲਈ ਯੂਕਰੇਨ ਫੌਜ ਵਲੋਂ ਕਿੰਨੇ ਬ੍ਰਿਟਿਸ਼ ਟੈਂਕਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਬ੍ਰਿਟੇਨ ਨੇ ਕਿਹਾ ਹੈ ਕਿ ਯੂਕਰੇਨ ਨੂੰ ਆਪਣੀ ਰੱਖਿਆ ਲਈ ਉਸ ਵਲੋਂ ਦਿੱਤੇ ਟੈਂਕਾਂ ਦੀ ਵਰਤੋਂ ਕਰਨ ਦਾ ਸਪੱਸ਼ਟ ਅਧਿਕਾਰ ਹੈ ਅਤੇ ਇਨ੍ਹਾਂ ਨਾਲ ਰੂਸ ਦੇ ਅੰਦਰ ਓਪਰੇਸ਼ਨ ਚਲਾਉਣ ’ਤੇ ਕੋਈ ਰੋਕ ਨਹੀਂ।




