Aug 19, 2024 4:10 PM - The Canadian Press

ਕੈਨੇਡਾ ਦੀਆਂ ਦੋ ਪ੍ਰਮੁੱਖ ਰੇਲਵੇ ਕੰਪਨੀਆਂ ਦੇ 9,000 ਤੋਂ ਵੱਧ ਕਰਮਚਾਰੀ ਵੀਰਵਾਰ ਨੂੰ ਹੜਤਾਲ ’ਤੇ ਜਾ ਸਕਦੇ ਹਨ ਜਾਂ ਉਨ੍ਹਾਂ ਨੂੰ ਲਾਕ ਆਊਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਸ ਨਾਲ ਕਈ ਉਦਯੋਗਾਂ ਦੀ ਸਪਲਾਈ ਚੇਨ ਪ੍ਰਭਾਵਿਤ ਹੋਣ ਵਾਲੀ ਹੈ। ਖ਼ਬਰ ਹੈ ਕਿ ਕੈਨੇਡੀਅਨ ਪੈਸੀਫਿਕ ਕੰਸਾਸ ਸਿਟੀ ਲਿਮਿਟੇਡ ਦੇ ਹਜ਼ਾਰਾਂ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨੇ ਰੇਲਵੇ ਨੂੰ 72 ਘੰਟਿਆਂ ਦੀ ਹੜਤਾਲ ਦਾ ਨੋਟਿਸ ਦੇ ਦਿੱਤਾ ਹੈ।
ਯੂਨੀਅਨ ਨੇ ਕਿਹਾ ਹੈ ਕਿ ਜੇ ਦੋਵਾਂ ਧਿਰਾਂ ਅੰਤਿਮ ਸਮੇਂ ਤੱਕ ਕਿਸੇ ਸਮਝੌਤੇ ’ਤੇ ਨਹੀਂ ਪਹੁੰਚ ਸਕੀਆਂ ਤਾਂ ਵਰਕਰ ਵੀਰਵਾਰ ਚੜ੍ਹਦੇ ਹੀ ਕੰਮ ’ਤੇ ਨਹੀਂ ਆਉਣਗੇ। ਓਧਰ ਸੀ. ਐੱਨ. ਰੇਲ ਨੇ ਨੋਟਿਸ ਜਾਰੀ ਕਰਦੇ ਕਿਹਾ ਹੈ ਕਿ ਜਦੋਂ ਤੱਕ ਕੋਈ ਸਮਝੌਤਾ ਜਾਂ ਵਿਚੋਲਗੀ ਨਾਲ ਮਸਲਾ ਹੱਲ ਨਹੀਂ ਹੋ ਜਾਂਦਾ ਉਦੋਂ ਤੱਕ ਉਹ ਵਰਕਰਜ਼ ਨੂੰ ਕੰਮ ਤੋਂ ਬਾਹਰ ਰੱਖੇਗੀ।
ਕੰਪਨੀ ਨੇ ਕਿਹਾ ਕਿ ਵੀਕੈਂਡ ’ਤੇ ਗੱਲਬਾਤ ਦੇ ਬਾਵਜੂਦ ਕੋਈ ਸਾਰਥਾਕ ਪ੍ਰੋਗਰੈੱਸ ਨਹੀਂ ਸਕੀ। ਗੌਰਤਲਬ ਹੈ ਕਿ ਰੇਲਵੇ ਕਰਮਚਾਰੀਆਂ ਅਤੇ ਦੋ ਮੁੱਖ ਫੇਟ ਰੇਲਵੇ ਕੰਪਨੀਆਂ ਵਿਚਕਾਰ ਇਹ ਟਕਰਾਅ ਉਸ ਵੇਲੇ ਹੈ ਜਦੋਂ ਫੈਡਰਲ ਸਰਕਾਰ ਮਾਮਲੇ ਵਿਚ ਦਖਲ ਦੇਣ ਤੋਂ ਸਾਫ਼ ਨਾਂਹ ਕਰ ਚੁੱਕੀ ਹੈ। ਫੈਡਰਲ ਲੇਬਰ ਮੰਤਰੀ ਸਟੀਵਨ ਮੈਕਕਿਨਨ ਦਾ ਕਹਿਣਾ ਸੀ ਕਿ ਉਹ ਚਾਹੁੰਦੇ ਹਨ ਕਿ ਕੰਪਨੀਜ਼ ਅਤੇ ਵਰਕਰਜ਼ ਨੇਕ ਇਰਾਦੇ ਨਾਲ ਗੱਲਬਾਤ ਰਾਹੀਂ ਸਮਝੌਤੇ ’ਤੇ ਅੱਗੇ ਵਧਣ।




