13C Vancouver
ADS

Dec 20, 2023 8:05 PM - The Canadian Press

ਬੀਸੀ ਦੇ 2022 ਬੱਸ ਕ੍ਰੈਸ਼ ਮਾਮਲੇ 'ਚ ਕਿਸੇ ਖਿਲਾਫ ਨਹੀਂ ਲਗਾਏ ਗਏ ਚਾਰਜਿਜ਼

Share On
untitledno-charges-in-b-c-2022-christmas-eve-bus-crash-that-left-4-dead
The British Columbia Prosecution Service says there will be no charges stemming from a bus crash on an icy highway in the province's Interior last Christmas Eve that killed four people. (Photo: The Canadian Press)

ਬੀ. ਸੀ. ਦੇ 2022 ਦੇ ਬੱਸ ਕ੍ਰੈਸ਼ ਮਾਮਲੇ ਵਿੱਚ ਪ੍ਰੌਸੀਕਿਊਸ਼ਨ ਸਰਵਿਸਨੇ ਕਿਸੇ ਖਿਲਾਫ ਕੋਈ ਚਾਰਜ ਨਾ ਲਗਾਉਣ ਦਾ ਫੈਸਲਾ ਕੀਤਾ ਹੈ। ਪਿਛਲੇ ਸਾਲ ਕ੍ਰਿਸਮਿਸ ਤੋਂ ਪਹਿਲਾਂ ਬਰਫ ਨਾਲ ਭਰੇ ਹਾਈਵੇਅ 'ਤੇ ਬੱਸ ਕ੍ਰੈਸ਼ ਹੋ ਗਈ ਸੀ। ਜਿਸ ਵਿੱਚ 4 ਵਿਅਕਤੀਆਂ ਦੀ ਮੌਤ ਹੋ ਗਈ ਸੀ।

ਮ੍ਰਿਤਕਾਂ ਵਿਚ ਅੰਮ੍ਰਿਤਸਰ ਦਾ ਵਾਸੀ 41 ਸਾਲਾ ਕਰਨਜੋਤ ਸਿੰਘ ਸੋਢੀ ਵੀ ਸੀ ਜੋ ਕੁਝ ਮਹੀਨੇ ਪਹਿਲਾਂ ਸਤੰਬਰ 2022 ਵਿਚ ਵਰਕ ਪਰਮਿਟ ‘ਤੇ ਕੈਨੇਡਾ ਆਇਆ ਸੀ। ਇਹ ਹਾਦਸਾ ਮੈਰਿਟ ਅਤੇ ਕਲੋਨਾ ਵਿਚਕਾਰ ਓਕਾਨਾਗਨ ਦੇ ਹਾਈਵੇਅ 97 C 'ਤੇ ਵਾਪਰਿਆ।

ਮੀਂਹ ਅਤੇ ਬਰਫਬਾਰੀ ਕਾਰਨ ਰੋਡ ਡਰਾਈਵਿੰਗ ਲਈ ਠੀਕ ਨਹੀਂ ਸੀ, ਇਸ ਕਾਰਨ ਬੱਸ ਫਿਸਲ ਗਈ ਅਤੇ ਉਲਟ ਗਈ। ਅੰਦਰੂਨੀ ਸਿਹਤ ਅਥਾਰਟੀ ਮੁਤਾਬਕ ਹਾਦਸੇ ਵਿੱਚ ਮਾਰੇ ਗਏ ਸਾਰੇ ਵਿਅਕਤੀ 40 ਤੋਂ ਵੱਧ ਉਮਰ ਦੇ ਸਨ।

ਗੌਰਤਲਬ ਹੈ ਕਿ ਬੱਸ ਦੇ ਡਰਾਈਵਰ ਸਣੇ 53 ਲੋਕਾਂ ਨੂੰ ਮੈਰਿਟ, ਕਲੋਨਾ ਅਤੇ ਪੇਂਟਿਕਟਨ ਦੇ ਹਸਪਤਾਲਾਂ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ।

Latest news

woman-fatally-shot-in-torontos-etobicoke-suspect-arrested-police-say
Punjabi

ਟੋਰੌਂਟੋ ਵਿੱਚ ਮਹਿਲਾ ਦੀ ਗੋਲੀ ਮਾਰ ਕੇ ਹੱਤਿਆ, ਮੁਲਜ਼ਮ ਨੂੰ ਕੀਤਾ ਗਿਆ ਗ੍ਰਿਫ਼ਤਾਰ

ਟੋਰੌਂਟੋ ਦੇ Etobicoke ਇਲਾਕੇ ਵਿਚ ਅੱਜ ਤੜਕੇ ਇੱਕ ਮਹਿਲਾ ਦੀ ਸ਼ਰੇਆਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜੋ ਭਾਰਤੀ ਮੂਲ ਦੀ ਦੱਸੀ ਜਾ ਰਹੀ ਹੈ। ਟੋਰੌਂਟੋ ਪੁਲਿਸ ਮੁਤਾਬਕ, ਇਹ ਵਾਰਦਾਤ ਸਵੇਰੇ ਲਗਭਗ 7:20 ਵਜੇ ਹੰਬਰਵੁੱਡ ਬੁਲੇਵਾਰਡ ਅਤੇ ਰੈਕਸਡੇਲ ਬੁਲੇਵਾਰਡ ਦੇ ਰਿਹਾਇਸ਼ੀ ਇਲਾਕੇ ਵਿਚ ਵਾਪਰੀ। ਚਸ਼ਮਦੀਦਾਂ ਮੁਤਾਬਕ, ਇੱਕ 20-22 ਸਾਲ ਦੀ ਮਹਿਲਾ ਜੋ ਕਿਸੇ ਯੂਨੀਵਰਸਿਟੀ ਦੀ ਸਟੂਡੈਂਟ ਲੱਗ ਰਹੀ ਸੀ, ਇੱਕ ਬੱਸ ਸਟੌਪ ਤੋਂ ਪੈਦਲ ਆ ਰਹੀ ਸੀ।
surrey-council-to-vote-on-contract-for-56-new-speed-bumps-near-schools-and-parks
Punjabi

ਸਰੀ ਸਕੂਲਾਂ ਅਤੇ ਪਾਰਕਾਂ ਨੇੜੇ 56 ਨਵੇਂ ਸਪੀਡ ਬੰਪ ਲਗਾਉਣ ਦੀ ਯੋਜਨਾ, ਕੌਂਸਲ ਸੋਮਵਾਰ ਨੂੰ ਕਰੇਗੀ ਫੈਸਲਾ

ਸਰੀ ਸਿਟੀ ਵੱਲੋਂ ਸਕੂਲਾਂ ਅਤੇ ਪਾਰਕਾਂ ਨੇੜੇ ਬੱਚਿਆਂ ਅਤੇ ਪੈਦਲ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 56 ਨਵੇਂ ਸਪੀਡ ਬੰਪਸ ਲਗਾਉਣ ਦੀ ਯੋਜਨਾ ਬਣਾਈ ਗਈ ਹੈ। ਇਸ ਪ੍ਰੋਜੈਕਟ ਦੇ ਸਬੰਧ ਵਿਚ ਸਰੀ ਕੌਂਸਲ ਆਉਣ ਵਾਲੇ ਸੋਮਵਾਰ ਨੂੰ ਇੱਕ ਕੰਟਰੈਕਟ 'ਤੇ ਵੋਟਿੰਗ ਕਰੇਗੀ,ਜਿਸ ਦਾ ਸਾਰਾ ਖਰਚਾ ਸ਼ਹਿਰ ਦੇ 2026 ਦੇ ਆਵਾਜਾਈ ਬਜਟ ਵਿਚੋਂ ਕੀਤਾ ਜਾਵੇਗਾ।
roundtable-to-examine-canadas-proposed-safe-social-media-act
Punjabi

ਕੈਨੇਡਾ ਵਿੱਚ ਸੇਫ਼ ਸੋਸ਼ਲ ਮੀਡੀਆ ਐਕਟ 'ਤੇ ਵਿਚਾਰ-ਵਟਾਂਦਰੇ ਲਈ ਸੋਮਵਾਰ ਨੂੰ ਸੱਦੀ ਗਈ ਰਾਊਂਡਟੇਬਲ ਮੀਟਿੰਗ

ਕੈਨੇਡਾ ਵਿਚ ਨਵੇਂ ਸੇਫ ਸੋਸ਼ਲ ਮੀਡੀਆ ਐਕਟ ਨੂੰ ਲੈ ਕੇ ਵੱਡੀ ਤਿਆਰੀ ਸ਼ੁਰੂ ਹੋ ਚੁੱਕੀ ਹੈ, ਜਿਸ ਦੇ ਸਬੰਧ ਵਿਚ ਸੋਮਵਾਰ ਨੂੰ ਇੱਕ ਰਾਊਂਡਟੇਬਲ ਮੀਟਿੰਗ ਸੱਦੀ ਗਈ ਹੈ। ਕੈਨੇਡੀਅਨ ਸੱਭਿਆਚਾਰ ਮੰਤਰੀ ਮਾਰਕ ਮਿਲਰ ਵੱਲੋਂ ਬੀ. ਸੀ. ਦੇ ਸੰਸਦ ਮੈਂਬਰ ਪੈਟ੍ਰਿਕ Weiler ਨਾਲ ਮਿਲ ਕੇ ਇਸ ਆਹਮੋ-ਸਾਹਮਣੇ ਬੈਠਕ ਦੀ ਪ੍ਰਧਾਨਗੀ ਕੀਤੀ ਜਾਵੇਗੀ।
livingstone-avenue-closed-through-the-weekend-in-abbotsford-for-highway-1-widening-project
Punjabi

ਐਬਟਸਫੋਰਡ ਪੁਲਿਸ ਨੇ ਹਾਈਵੇਅ 1 ਨੂੰ ਚੌੜਾ ਕਰਨ ਦੇ ਪ੍ਰੋਜੈਕਟ ਨੂੰ ਲੈ ਕੇ ਟ੍ਰੈਫਿਕ ਐਡਵਾਈਜ਼ਰੀ ਕੀਤੀ ਜਾਰੀ

ਐਬਟਸਫੋਰਡ ਪੁਲਿਸ ਨੇ ਫਰੇਜ਼ਰ ਵੈਲੀ ਵਿਚੋਂ ਲੰਘਣ ਵਾਲੇ ਹਾਈਵੇਅ 1 ਨੂੰ ਚੌੜਾ ਕਰਨ ਦੇ ਚੱਲ ਰਹੇ ਕੰਮ ਦੇ ਹਿੱਸੇ ਵਜੋਂ ਸ਼ਹਿਰ ਵਿਚ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਬੀ.ਸੀ.ਦੇ ਟਰਾਂਸਪੋਰਟ ਮੰਤਰਾਲਾ ਮੁਤਾਬਕ, ਇਸ ਵੀਕੈਂਡ ਐਬਟਸਫੋਰਡ ਵਿਚ ਲਿਵਿੰਗਸਟੋਨ ਐਵੇਨਿਊ ਨੂੰ ਪੂਰੀ ਤਰ੍ਹਾਂ ਬੰਦ ਰੱਖਿਆ ਜਾਵੇਗਾ। ਇਹ ਬੰਦ ਅੱਜ ਤੋਂ ਸ਼ੁਰੂ ਹੋ ਕੇ ਸੋਮਵਾਰ ਦੀ ਸਵੇਰ ਤੱਕ ਪ੍ਰਭਾਵਸ਼ਾਲੀ ਰਹੇਗਾ।
wildfire-smoke-degrades-air-quality-across-parts-of-b-c-warnings-remain-in-effect
Punjabi

ਬੀ.ਸੀ. ਵਿਚ ਬਲ ਰਹੀਆਂ ਜੰਗਲਾਂ ਅੱਗਾਂ ਕਾਰਨ ਕਈ ਹਿੱਸਿਆਂ ਵਿਚ ਹਵਾ ਦੀ ਗੁਣਵੱਤਾ ਹੋਈ ਪ੍ਰਭਾਵਿਤ

ਬੀ.ਸੀ. ਵਿਚ ਬਲ ਰਹੀਆਂ ਜੰਗਲਾਂ ਅੱਗਾਂ ਕਾਰਨ ਕਈ ਹਿੱਸਿਆਂ ਵਿਚ ਹਵਾ ਦੀ ਗੁਣਵੱਤਾ ਪ੍ਰਭਾਵਿਤ ਹੋ ਰਹੀ, ਵੀਰਵਾਰ ਨੂੰ ਧੂੰਏ ਨੇ ਕੈਲੋਨਾ ਦੇ ਆਸਮਾਨ ਨੂੰ ਵੀ ਲਪੇਟ ਵਿਚ ਲੈ ਲਿਆ। IQAir ਮੁਤਾਬਕ, ਕੱਲ੍ਹ ਦੁਪਹਿਰ ਸ਼ਹਿਰ ਦੀ ਹਵਾ ਇੱਕ ਸਮੇਂ ਦੁਨੀਆ ਵਿਚ ਸਭ ਤੋਂ ਵੱਧ ਖਰਾਬ ਦਰਜ ਕੀਤੀ ਗਈ, ਜਿੱਥੇ ਏਅਰ ਕੁਆਲਿਟੀ ਇੰਡੈਕਸ 300 ਤੋਂ ਪਾਰ ਚਲਾ ਗਿਆ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link