16.49C Vancouver
ADS

Oct 6, 2021 9:01 AM -

ਉੱਤਰਾਖੰਡ: ਜਿਮ ਕੌਰਬਿਟ ਨੈਸ਼ਨਲ ਪਾਰਕ ਦਾ ਨਾਂਅ ਬਦਲ ਕੇ ਰੱਖਿਆ ਜਾ ਸਕਦੈ 'ਰਾਮਗੰਗਾ ਨੈਸ਼ਨਲ ਪਾਰਕ'

Share On
uttarakhand-jim-corbett-national-park-may-be-renamed-as-ramganga-national-park
Uttarakhand: Jim Corbett National Park may be renamed as Ramganga National Park

ਉੱਤਰਾਖੰਡ ਦੇ ਜਿਮ ਕੌਰਬਿਟ ਨੈਸ਼ਨਲ ਪਾਰਕ ਦਾ ਨਾਂਅ ਬਦਲ ਕੇ 'ਰਾਮਗੰਗਾ ਨੈਸ਼ਨਲ ਪਾਰਕ' ਰੱਖਿਆ ਜਾ ਸਕਦਾ ਹੈ।

ਅੱਜ ਬੁੱਧਵਾਰ ਨੂੰ ਜਿਮ ਕੌਰਬਿਟ ਨੈਸ਼ਨਲ ਪਾਰਕ ਦੇ ਨਿਰਦੇਸ਼ਕ ਰਾਹੁਲ ਨੇ ਜਾਣਕਾਰੀ ਦਿੱਤੀ ਕਿ ਸੂਬੇ ਦੇ ਕੇਂਦਰੀ ਵਾਤਾਵਰਨ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ, ਅਸ਼ਵਨੀ ਕੁਮਾਰ ਚੌਬੇ ਨੇ ਪਾਰਕ ਦਾ ਦੌਰਾ ਕੀਤਾ ਅਤੇ ਆਖਿਆ ਕਿ ਇਸਦਾ ਨਾਂਅ ਬਦਲ ਕੇ ਰਾਮਗੰਗਾ ਨੈਸ਼ਨਲ ਪਾਰਕ ਰੱਖਿਆ ਜਾਵੇਗਾ।

"ਸੂਬੇ ਦੇ ਕੇਂਦਰੀ ਵਾਤਾਵਰਨ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ, ਅਸ਼ਵਨੀ ਕੁਮਾਰ ਚੌਬੇ, ਜੋ ਕਿ 3 ਅਕਤੂਬਰ ਨੂੰ ਪਾਰਕ ਪੁੱਜੇ ਸਨ, ਨੇ ਆਖਿਆ ਕਿ ਇਸ ਕੌਮੀ ਪਾਰਕ ਦਾ ਨਾਂਅ ਬਦਲ ਕੇ ਰਾਮਗੰਗਾ ਨੈਸ਼ਨਲ ਪਾਰਕ ਰੱਖਿਆ ਜਾਵੇਗਾ,"ਨਿਰਦੇਸ਼ਕ ਨੇ ਆਖਿਆ।

"ਆਪਣੀ ਪਾਰਕ ਫੇਰੀ ਦੌਰਾਨ, ਚੌਬੇ ਨੇ ਮਹਿਮਾਨ ਕਿਤਾਬ 'ਚ , ਜੋ ਕਿ ਧਾਨਗੜ੍ਹੀ ਦੇ ਅਜਾਇਬ-ਘਰ ਵਿੱਚ ਰੱਖੀ ਗਈ ਹੈ, ਵਿੱਚ ਇਸ ਪਾਰਕ ਦਾ ਨਾਂਅ 'ਰਾਮਗੰਗਾ ਨੈਸ਼ਨਲ ਪਾਰਕ' ਲਿਖਿਆ ਅਤੇ ਇਸ 'ਤੇ ਚਰਚਾ ਵੀ ਕੀਤੀ,"ਰਾਹੁਲ ਨੇ ਆਖਿਆ।

Latest news

federal-government-to-acquire-190-armoured-vehicles-in-2b-deal-to-strengthen-canadian-army
Punjabi

ਕੈਨੇਡੀਅਨ ਫੌਜ ਲਈ 190 ਨਵੇਂ ਬਖਤਰਬੰਦ ਵਾਹਨ ਖਰੀਦੇਗੀ ਫੈਡਰਲ ਸਰਕਾਰ, $2 ਬਿਲੀਅਨ ਦੇ ਸਮਝੌਤੇ ਦਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡੀਅਨ ਆਰਮੀ ਦੀ ਜੰਗੀ ਸਮਰੱਥਾ ਨੂੰ ਮਜ਼ਬੂਤ ਕਰਨ ਅਤੇ ਘਰੇਲੂ ਡਿਫੈਂਸ ਉਦਯੋਗ ਨੂੰ ਹੁਲਾਰਾ ਦੇਣ ਲਈ ਓਨਟਾਰੀਓ-ਆਧਾਰਿਤ ਨਿਰਮਾਤਾ ਕੰਪਨੀ ਤੋਂ 190 armoured vehicles ਖਰੀਦੇ ਜਾਣ ਦਾ ਐਲਾਨ ਕੀਤਾ ਹੈ। ਇਸ 4 ਸਾਲਾ ਡੀਲ ਤਹਿਤ ਫੈਡਰਲ ਸਰਕਾਰ ਵਲੋਂ $2 ਬਿਲੀਅਨ ਖ਼ਰਚ ਕਰਨ ਜਾ ਰਹੀ ਹੈ। ਇਸ ਨਵੇਂ ਫਲੀਟ ਨਾਲ ਫੌਜ ਦੇ ਬਖਤਰਬੰਦ ਵਾਹਨਾਂ ਦੀ ਕੁੱਲ ਗਿਣਤੀ ਵਧ ਕੇ 550 ਹੋ ਜਾਵੇਗੀ।
bc-conservative-mla-harman-bhangu-criticizes-forestry-minister-over-mill-closures-job-losses
Punjabi

ਬੀ.ਸੀ. ਦੀ ਜੰਗਲਾਤ ਇੰਡਸਟਰੀ ਵਿਚ ਚੱਲ ਰਹੇ ਸੰਕਟ ਦੀ ਐਮ.ਐਲ.ਏ. ਹਰਮਨ ਭੰਗੂ ਨੇ ਕੀਤੀ ਨਿੰਦਾ

ਬੀ.ਸੀ. ਦੀ ਜੰਗਲਾਤ ਇੰਡਸਟਰੀ ਵਿਚ ਚੱਲ ਰਹੇ ਸੰਕਟ ਅਤੇ ਮਿੱਲਾਂ ਦੇ ਲਗਾਤਾਰ ਬੰਦ ਹੋਣ ਦੇ ਮੁੱਦੇ 'ਤੇ ਸਿਆਸਤ ਗਰਮਾ ਗਈ ਹੈ। ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਐਮ.ਐਲ.ਏ. ਹਰਮਨ ਭੰਗੂ ਨੇਜੰਗਲਾਤ ਮੰਤਰੀ ਰਵੀ ਪਰਮਾਰ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਦੋਸ਼ ਲਾਇਆ ਹੈ ਕਿ ਜਦੋਂ ਸੂਬੇ ਦੇ ਸੈਂਕੜੇ ਕਾਮੇ ਆਪਣੀਆਂ ਨੌਕਰੀਆਂ ਗੁਆ ਰਹੇ ਹਨ, ਉਦੋਂ ਮੰਤਰੀ ਜ਼ਮੀਨੀ ਹੱਲ ਲੱਭਣ ਦੀ ਬਜਾਏ ਟਿਕਟੌਕ 'ਤੇ ਵੀਡੀਓਜ਼ ਬਣਾ ਕੇ ਲੋਕਾਂ ਦਾ ਧਿਆਨ ਭਟਕਾਉਣ ਵਿਚ ਰੁਝੇ ਹੋਏ ਹਨ।
sit-summons-sukhbir-singh-badal-for-questioning-in-behbal-kalan-and-kotkapura-firing-probe
Punjabi

ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ: SIT ਵੱਲੋਂ ਸੁਖਬੀਰ ਸਿੰਘ ਬਾਦਲ ਤਲਬ, ਪੇਸ਼ ਹੋਣ ਦੇ ਦਿੱਤੇ ਹੁਕਮ

ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਾਲ 2015 ਦੇ ਬਹਿਬਲ ਕਲਾਂ ਅਤੇ ਕੋਟਕਪੂਰਾ ਬੇਅਦਬੀ ਮਾਮਲਿਆਂ ਨਾਲ ਸਬੰਧਿਤ ਗੋਲੀਕਾਂਡ ਦੀਆਂ ਘਟਨਾਵਾਂ ਦੇ ਸਬੰਧ ਵਿੱਚ SIT ਨੇ ਨੋਟਿਸ ਜਾਰੀ ਕੀਤਾ ਹੈ। ਸੁਖਬੀਰ ਸਿੰਘ ਬਾਦਲ ਤੋਂ ਸੋਮਵਾਰ ਨੂੰ ਇਸ ਮਾਮਲੇ ਵਿੱਚ ਪੁੱਛਗਿੱਛ ਕੀਤੀ ਜਾਵੇਗੀ। ਭਾਜਪਾ ਆਗੂ ਵਿਜੇ ਸਾਂਪਲਾ ਦੇ ਬਿਆਨ ਤੋਂ ਬਾਅਦ ਸੁਖਬੀਰ ਬਾਦਲ ਨੂੰ ਤਲਬ ਕੀਤਾ ਜਾ ਰਿਹਾ ਹੈ।
one-person-killed-five-injured-in-four-vehicle-crash-in-delta
Punjabi

ਡੈਲਟਾ 'ਚ ਚਾਰ ਵਾਹਨਾਂ ਦੀ ਟੱਕਰ ਦੌਰਾਨ ਇੱਕ ਵਿਅਕਤੀ ਦੀ ਮੌਤ, ਪੰਜ ਹੋਰ ਜ਼ਖ਼ਮੀ

ਡੈਲਟਾ ਵਿਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਪੰਜ ਹੋਰ ਲੋਕ ਜ਼ਖਮੀ ਹੋ ਗਏ। ਸਟਾਫ ਸਾਰਜੈਂਟ ਮਾਈਕ ਵਾਈਟਲੀ ਮੁਤਾਬਕ, ਇਹ ਹਾਦਸਾ ਬੁੱਧਵਾਰ ਦੁਪਹਿਰ ਕਰੀਬ 3 ਵਜੇ ਲੈਡਨਰ ਟਰੰਕ ਰੋਡ ਦੇ 9800-ਬਲਾਕ ਵਿਚ ਵਾਪਰਿਆ, ਇਸ ਵਿਚ 4 ਗੱਡੀਆਂ ਆਪਸ ਵਿਚ ਟਕਰਾਈਆਂ, ਜਿਨ੍ਹਾਂ ਵਿਚ ਕਈ ਲੋਕ ਸਵਾਰ ਸਨ।
apartment-fire-in-northeast-edmonton-claims-second-life-as-police-confirm-death-of-missing-senior
Punjabi

ਐਡਮਿੰਟਨ 'ਚ ਬਿਲਡਿੰਗ 'ਚ ਅੱਗ ਕਾਰਨ ਪੰਜਾਬੀ ਬਜ਼ੁਰਗ ਜੋੜੇ ਦੀ ਗਈ ਜਾਨ

ਐਡਮਿੰਟਨ ਦੇ ਨੌਰਥ ਈਸਟ ਵਿੱਚ ਇੱਕ ਅਪਾਰਟਮੈਂਟ ਵਿੱਚ ਲੱਗੀ ਅੱਗ ਦੇ ਮਾਮਲੇ ਵਿੱਚ ਪੁਲਿਸ ਨੇ ਲਾਪਤਾ ਹੋਏ 82 ਸਾਲਾ ਬਜ਼ੁਰਗ ਮਾਤਾ ਸੁਰਿੰਦਰਜੀਤ ਕੌਰ ਭੰਡਾਲ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ​ਇਹ ਬਜ਼ੁਰਗ 85 ਸਾਲਾ ਮੇਜਰ ਸਿੰਘ ਭੰਡਾਲ ਦੀ ਪਤਨੀ ਸਨ, ਜਿਨ੍ਹਾਂ ਦੀ ਅੱਗ ਤੋਂ ਬਚਣ ਲਈ ਤੀਜੀ ਮੰਜ਼ਿਲ ਦੀ ਬਾਲਕੋਨੀ ਤੋਂ ਛਾਲ ਮਾਰਨ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link