The Mounties say they identified a suspect in Langford, B.C., just outside Victoria, who allegedly lured three girls and exploited them by creating child sexual abuse materials that he posted online.(Photo: The Canadian Press)
ਵੈਨਕੂਵਰ ਆਈਲੈਂਡ ਦੇ ਇਕ ਵਿਅਕਤੀ ’ਤੇ ਕੈਨੇਡਾ-ਅਮਰੀਕਾ ਦੀ ਸਾਂਝੀ ਜਾਂਚ ਮਗਰੋਂ ਬੱਚਿਆਂ ਦੇ ਸ਼ੋਸ਼ਣ ਦੇ 7 ਦੋਸ਼ ਲਗਾਏ ਗਏ ਹਨ। ਲੈਂਗਫੋਰਡ ਦੇ ਰਹਿਣ ਵਾਲੇ 31 ਸਾਲਾ ਜੇ ਅਲੈਗਜੈਂਡਰ ਹੇਗਨ ਨੂੰ ਜਨਵਰੀ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ’ਤੇ ਇਸ ਮਹੀਨੇ ਦੇ ਸ਼ੁਰੂ ਵਿਚ 7 ਦੋਸ਼ ਲਗਾਏ ਗਏ ਸਨ। ਇਨ੍ਹਾਂ ਦੋਸ਼ਾਂ ਵਿਚ ਬਾਲ ਪੋਰਨੋਗ੍ਰਾਫ਼ੀ ਬਨਾਉਣ ਅਤੇ ਵੰਡਣ ਦੇ 5 ਦੋਸ਼ਾਂ ਤੋਂ ਇਲਾਵਾ ਬੱਚਿਆਂ ਨੂੰ ਲੁਭਾਉਣ ਦੇ 2 ਦੋਸ਼ ਵੀ ਸ਼ਾਮਲ ਹਨ।
ਆਰ.ਸੀ.ਐੱਮ.ਪੀ. ਨੇ ਅੱਜ ਇਕ ਬਿਆਨ ਜਾਰੀ ਕਰਕੇ ਦੱਸਿਆ ਕਿ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ਪਿਛਲੇ ਸਾਲ ਸਤੰਬਰ ਵਿਚ ਸ਼ੱਕੀ ਨੂੰ ਇਕ ਅਣਪਛਾਤੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਬੱਚਿਆਂ ਦੇ ਸ਼ੋਸ਼ਣ ਵਿਚ ਸ਼ਾਮਲ ਹੋਣ ਦੇ ਸ਼ੱਕ ਵਿਚ ਨਿਸ਼ਾਨਾ ਬਣਾਇਆ ਸੀ।
ਪੁਲਿਸ ਦਾ ਕਹਿਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ਏਕੀਕ੍ਰਿਤ ਬਾਲ ਸ਼ੋਸ਼ਣ ਯੂਨਿਟ ਨੇ ਉਸ ਵਿਅਕਤੀ ਦੀ ਜਾਂਚ ਸ਼ੁਰੂ ਕੀਤੀ ਜਦੋਂ ਉਸ ਨੇ ਕਥਿਤ ਤੌਰ ’ਤੇ ਤਿੰਨ ਪੀੜਤ ਲੜਕੀਆਂ ਨੂੰ ਆਨਲਾਈਨ ਲਾਲਚ ਦਿੱਤਾ ਅਤੇ ਉਨ੍ਹਾਂ ਦਾ ਸ਼ੋਸ਼ਣ ਕੀਤਾ, ਬਾਲ ਪੋਰਨੋਗ੍ਰਾਫ਼ੀ ਦੀਆਂ ਤਸਵੀਰਾਂ ਬਣਾਈਆਂ ਅਤੇ ਮੀਡੀਆ ਨੂੰ ਦੂਜਿਆਂ ਲਈ ਆਨਲਾਈਨ ਉਪਲਬਧ ਕਰਵਾਇਆ। ਜ਼ਿਕਰਯੋਗ ਹੈ ਕਿ ਜਾਂਚਕਰਤਾਵਾਂ ਨੇ ਜਨਵਰੀ ਵਿਚ ਲੈਂਗਫੋਰਡ ਦੇ ਇਕ ਘਰ ਦੀ ਤਲਾਸ਼ੀ ਲਈ ਸੀ ਅਤੇ ਮੌਕੇ ’ਤੇ ਇਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਸੀ।