Jun 6, 2024 8:03 PM - The Canadian Press

ਵੈਨਕੂਵਰ ਵਿਚ ਕੱਲ੍ਹ ਤੜਕੇ ਤਕਰੀਬਨ 3.30 ਵਜੇ ਕਤਲ ਹੋਏ ਵਿਅਕਤੀ ਦੀ ਪਛਾਣ ਉਸ ਦੇ ਦੋਸਤਾਂ ਨੇ 32 ਸਾਲਾ ਵਟਾਰੂ ਕਾਕੀਉਚੀ ਵਜੋਂ ਕੀਤੀ ਹੈ। ਉਹ ਜਾਪਾਨੀ ਸੀ ਅਤੇ ਵਰਕ ਪਰਮਿਟ ’ਤੇ ਕੈਨੇਡਾ ਆਇਆ ਸੀ। ਉਹ 2015 ਤੋਂ ਹਾਪਾ ਇਜ਼ਾਕਾਇਆ ਵਿਚ ਸ਼ੈਫ ਸੀ। ਯੈਲਟਾਊਨ ਲੋਕੇਸ਼ਨ ਵਿਚ ਬਣੇ ਹਾਪਾ ਇਜ਼ਾਕਾਇਆ ਦੇ ਮਾਲਕ ਨੇ ਦੱਸਿਆ ਕਿ ਉਹ ਖੁਸ਼ ਮਿਜ਼ਾਜ਼ ਸੀ ਅਤੇ ਉਸ ਦਾ ਕੋਈ ਦੁਸ਼ਮਣ ਨਹੀਂ ਸੀ।
ਕਾਕੀਉਚੀ ਨੂੰ ਬੁੱਧਵਾਰ ਤੜਕੇ ਕਿਸੇ ਨੇ ਮੇਨ ਸਟ੍ਰੀਟ ਦੀ ਯੂਨੀਅਨ ਸਟ੍ਰੀਟ ਵਿਚ ਚਾਕੂ ਨਾਲ ਕਤਲ ਕਰ ਦਿੱਤਾ ਸੀ। ਪੁਲਿਸ ਨੂੰ ਕਿਸੇ ਦੇ ਗੰਭੀਰ ਜ਼ਖਮੀ ਹੋਣ ਬਾਰੇ ਜਾਣਕਾਰੀ ਮਿਲੀ ਸੀ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਉਸ ਦੇ ਦੋਸਤਾਂ ਨੇ ਦੱਸਿਆ ਕਿ ਉਹ ਕੰਮ ਤੋਂ ਬਾਅਦ ਸ਼ੌਂਕ ਲਈ ਗਿਟਾਰ ਵਜਾਉਂਦਾ ਸੀ। ਉਹ ਚਾਹੁੰਦਾ ਸੀ ਕਿ ਉਸ ਨੂੰ ਕੈਨੇਡਾ ਜਲਦੀ ਪੱਕਾ ਕਰੇ ।
ਕਾਕੀਉਚੀ ਦੀ ਮੌਤ ਦੇ ਸੋਗ ਵਿਚ ਹਾਪਾ ਇਜ਼ਾਕਾਇਆ ਨੂੰ ਬੰਦ ਰੱਖਿਆ ਗਿਆ। ਉਸ ਦੇ ਦੋਸਤ ਅਤੇ ਸਾਥੀ ਕਾਮੇ ਇਸ ਵਾਰਦਾਤ ਨਾਲ ਬਹੁਤ ਦੁਖੀ ਹਨ। ਪੁਲਿਸ ਵਜੋਂ ਅਜੇ ਤੱਕ ਕਤਲ ਦੇ ਕਾਰਨਾਂ ਬਾਰੇ ਕੋਈ ਵੇਰਵਾ ਸਾਂਝਾ ਨਹੀਂ ਕੀਤਾ ਗਿਆ। ਪੁਲਿਸ ਨੇ ਕਿਹਾ ਕਿ ਜੇਕਰ ਕਿਸੇ ਕੋਲ ਇਸ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਉਨ੍ਹਾਂ ਨੂੰ 604-717-2500 ’ਤੇ ਫੋਨ ਕਰ ਸਕਦਾ ਹੈ।




