Jun 11, 2024 5:45 PM - The Canadian Press

ਵੈਨਕੂਵਰ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ 14 ਮਹੀਨਿਆਂ ਦੀ ਜਾਂਚ ਮਗਰੋਂ ਕਿਊਬੈਕ ਆਧਾਰਿਤ ਅਪਰਾਧਿਕ ਗਰੁੱਪ ਦੇ 5 ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਹੈ। ਉਨ੍ਹਾਂ ਨੇ ਸ਼ੱਕੀਆਂ ਕੋਲੋਂ 24 ਕਿਲੋ ਡਰੱਗਜ਼ ਅਤੇ ਦੋ ਹੈਂਡਗੰਨਜ਼ ਜ਼ਬਤ ਕੀਤੀਆਂ ਹਨ। ਵੈਨਕੂਵਰ ਪੁਲਿਸ ਵਿਭਾਗ ਨੇ ਅੱਜ ਸਟੇਟਮੈਂਟ ਜਾਰੀ ਕਰਦਿਆਂ ਦੱਸਿਆ ਕਿ ਜ਼ੋਨ 43 ਨਾਂ ਦੀ ਗੈਂਗ ’ਤੇ ਪੁਲਿਸ ਇਕ ਸਾਲ ਤੋਂ ਵੱਧ ਸਮੇਂ ਤੋਂ ਨਜ਼ਰ ਬਣਾ ਕੇ ਬੈਠੀ ਸੀ।
ਮਈ ਵਿਚ ਪੁਲਿਸ ਨੇ ਵੈਨਕੂਵਰ ਅਤੇ ਬਰਨਬੀ ਦੀਆਂ ਦੋ ਪ੍ਰੋਪਰਟੀਜ਼ ਵਿਚ ਛਾਪਾ ਮਾਰ ਕੇ ਗੰਨਜ਼, ਡਰੱਗਜ਼ ਸਣੇ $150,000 ਦਾ ਕੈਸ਼ ਜ਼ਬਤ ਕੀਤਾ। ਜਾਂਚ ਅਧਿਕਾਰੀਆਂ ਮੁਤਾਬਕ ਇਸ ਵਿਚ 7 ਕਿਲੋ ਫੈਂਟਾਨਾਇਲ, 11 ਕਿਲੋ ਕੋਕੀਨ, 2 ਕਿਲੋ ਮੇਥਮਫੇਟਾਮਾਈਨ ਅਤੇ ਚਾਰ ਕਿਲੋ ਹੋਰ ਨਸ਼ੀਲੇ ਪਦਾਰਥ ਸਨ।
ਪੁਲਿਸ ਮੁਤਾਬਕ 5 ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਜਾਂਚ ਪੂਰੀ ਹੋਣ ਤੱਕ ਇਨ੍ਹਾਂ ਨੂੰ ਕਈ ਦੋਸ਼ਾਂ ਲ਼ਈ ਚਾਰਜ ਕੀਤਾ ਜਾਵੇਗਾ। ਇੰਸਪੈਕਟਰ ਪੀ.ਹਿੱਲ ਹਰਡ ਨੇ ਆਪਣੇ ਸਟਾਫ, ਜਾਂਚ ਅਧਿਕਾਰੀਆਂ ਅਤੇ ਨਾਗਰਿਕ ਪੇਸ਼ੇਵਰ ਦੀ ਸਿਫਤ ਕੀਤੀ। ਪੁਲਿਸ ਵਲੋਂ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਜ਼ਬਤ ਕੀਤੀਆਂ ਚੀਜ਼ਾਂ ਨੂੰ ਦਿਖਾਇਆ ਜਾਵੇਗਾ।




