16.49C Vancouver
ADS

Sep 19, 2022 7:24 PM - Connect News

ਐਤਵਾਰ ਰਾਤ ਦੀ ਪੀ.ਐਨ.ਈ. ਹਿੰਸਾ ਮਾਮਲੇ 'ਚ ਵੈਨਕੂਵਰ ਪੁਲਿਸ ਨੇ 7 ਲੋਕਾਂ ਨੂੰ ਕੀਤਾ ਗ੍ਰਿਫਤਾਰ

Share On
vancouver-police-make-arrests-after-cancelled-concert-sparks-fights-vandalism
Vancouver Police made multiple arrests and have launched a criminal investigation after violence erupted when a concert was abruptly cancelled last night at the PNE Amphitheatre. (Photo - Vancouver police/Twitter)

ਵੈਨਕੂਵਰ 'ਚ ਪੀ.ਐਨ.ਈ. ਐਮਫੀਥੀਏਟਰ 'ਚ ਬੀਤੀ ਰਾਤ ਅਚਾਨਕ ਇੱਕ ਕਾਂਸਰਟ ਰੱਦ ਹੋਣ ਤੋਂ ਬਾਅਦ ਹਿੰਸਾ ਭੜਕ ਗਈ।

ਇਸ ਮਾਮਲੇ 'ਚ ਵੈਨਕੂਵਰ ਪੁਲਿਸ ਨੇ ਅਪਡੇਟ ਦਿੱਤੀ ਹੈ ਕਿ ਘਟਨਾ ਸੰਬੰਧੀ ਅਪਰਾਧਿਕ ਜਾਂਚ ਲਾਂਚ ਕਰ ਦਿੱਤੀ ਗਈ ਹੈ।

ਵੈਨਿਊ ਦੇ ਅੰਦਰ ਅਤੇ ਬਾਹਰ ਦੀਆਂ ਝਗੜੇ ਅਤੇ ਹਿੰਸਾ ਸੰਬੰਧੀ ਕਈ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਏ ਹਨ।

ਇਸ ਦੌਰਾਨ ਪ੍ਰਾਪਰਟੀ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।

ਇੱਕ ਮੁੱਖ ਐਕਟ ਦੇ ਰੱਦ ਹੋਣ ਕਾਰਨ ਹਿੰਸਾ ਭੜਕੀ ਮੰਨੀ ਜਾ ਰਹੀ ਹੈ।

ਕਾਂਸਟੇਬਲ ਤਾਨੀਆ ਵਿਸਿੰਟਨ ਨੇ ਦੱਸਿਆ ਕਿ ਅਨੇਕਾਂ ਅਫ਼ਸਰ ਪਹਿਲਾਂ ਹੀ ਵੈਨਿਊ 'ਚ ਮੌਜੂਦ ਸਨ ਅਤੇ ਸਿਕਿਉਰਿਟੀ 'ਚ ਮਦਦ ਕਰ ਰਹੇ ਸਨ ਜਦ ਅਚਾਨਕ ਸੈਂਕੜੇ ਲੋਕ ਹਿੰਸਾ ਕਰਨ ਲੱਗੇ।

ਸਥਿਤੀ ਵਿਗੜਦੇ ਵੇਖ ਦਰਜਨਾਂ ਹੋਰ ਅਫ਼ਸਰ ਮੌਕੇ 'ਤੇ ਪਹੁੰਚੇ। ਇਸ ਦੌਰਾਨ ਅਫਸਰਾਂ 'ਤੇ ਵੀ ਬੋਤਲਾਂ ਅਤੇ ਹੋਰ ਚੀਜਾਂ ਸੁੱਟੀਆਂ ਗਈਆਂ।

ਮੌਕੇ 'ਤੇ ਕਾਬੂ ਪਾਉਣ ਲਈ ਮੈਟਰੋ ਵੈਨਕੂਵਰ ਟ੍ਰਾਂਜ਼ਿਟ ਪੁਲਿਸ ਨੇ ਵੀ ਮਦਦ ਕੀਤੀ।

ਘਟਨਾ 'ਚ ਕਿਸੇ ਦੇ ਗੰਭੀਰ ਜਖਮੀ ਹੋਣ ਤੋਂ ਬਚਾਅ ਰਿਹਾ ਪਰ ਹਜ਼ਾਰਾਂ ਡਾਲਰ ਦੀ ਪ੍ਰਾਪਰਟੀ ਦਾ ਨੁਕਸਾਨ ਹੋਇਆ ਮੰਨਿਆ ਜਾ ਰਿਹਾ ਹੈ।

ਜਾਣਕਾਰੀ ਦਿੱਤੀ ਗਈ ਕਿ ਮੌਕੇ ਤੋਂ 7 ਲੋਕਾਂ ਨੂੰ ਸ਼ਾਂਤੀ ਭੰਗ ਕਰਨ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ।

ਕਾਂਸਟੇਬਲ ਵਿਸਿੰਟਨ ਨੇ ਕਿਹਾ ਕਿ ਪ੍ਰਾਪਰਟੀ ਦੇ ਨੁਕਸਾਨ ਤੋਂ ਇਲਾਵਾ, ਕਾਂਸਰਟ 'ਚ ਮੌਜੂਦ ਲੋਕਾਂ ਲਈ ਖਤਰਾ ਖੜਾ ਕਰਨ ਅਤੇ ਅਪਰਾਧਿਕ ਐਕਟਸ ਨੂੰ ਅੰਜਾਮ ਦੇਣ ਲਈ ਤਹਿ ਤਕ ਜਾਂਚ ਕੀਤੀ ਜਾਵੇਗੀ ਅਤੇ ਸ਼ਾਂਤੀ ਵਿਗਾੜਨ ਵਾਲਿਆਂ ਖਿਲਾਫ ਅਪਰਾਧਿਕ ਦੋਸ਼ ਲਗ ਸਕਦੇ ਹਨ।

Latest news

channi-clarifies-absence-from-congress-working-committee-meeting
Punjabi

ਚਰਨਜੀਤ ਸਿੰਘ ਚੰਨੀ ਨੇ CWC ਮੀਟਿੰਗ ਤੋਂ ਗੈਰ-ਹਾਜ਼ਰੀ ਬਾਰੇ ਦਿੱਤੀ ਸਫ਼ਾਈ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬੁੱਧਵਾਰ ਨੂੰ ਹੋਈ ਮੀਟਿੰਗ ਵਿੱਚ ਗੈਰ ਹਾਜ਼ਰ ਰਹਿਣ ਤੋਂ ਬਾਅਦ ਉਨ੍ਹਾਂ ਨੇ ਵੀਰਵਾਰ ਨੂੰ ਦੱਸਿਆ ਕਿ ਪਾਰਟੀ ਹਾਈ ਕਮਾਨ ਨੇ ਉਨ੍ਹਾਂ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚੋਂ ਗੈਰ-ਹਾਜ਼ਰ ਰਹਿਣ ਦੀ ਇਜਾਜ਼ਤ ਦੇ ਦਿੱਤੀ ਸੀ।ਉਨ੍ਹਾਂ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਵਿੱਚ ਉਨ੍ਹਾਂ ਨੇ ਇੱਕ ਇਮਤਿਹਾਨ ਦੇਣਾ ਸੀ।
rbc-appoints-former-ontario-minister-caroline-mulroney-as-vice-chair
Punjabi

RBC Appoints Former Ontario Minister Caroline Mulroney as Vice-Chair

ਕੈਨੇਡਾ ਦੇ ਸਭ ਤੋਂ ਵੱਡੇ ਬੈਂਕ ਆਰ.ਬੀ.ਸੀ. ਨੇ ਓਨਟਾਰੀਓ ਦੀ ਸਾਬਕਾ ਕੈਬਨਿਟ ਮੰਤਰੀ Caroline Mulroney ਨੂੰ ਬੈਂਕ ਦਾ ਨਵਾਂ Vice-Chair ਨਿਯੁਕਤ ਕੀਤਾ ਹੈ। ਰਾਇਲ ਬੈਂਕ ਔਫ ਕੈਨੇਡਾ ਵੱਲੋਂ ਜਾਰੀ ਬਿਆਨ ਮੁਤਾਬਕ, Mulroney 14 ਸਤੰਬਰ ਤੋਂ ਆਪਣਾ ਅਹੁਦਾ ਸੰਭਾਲਣਗੇ ਅਤੇ ਉਹਨਾਂ ਦੀ ਇਹ ਨਿਯੁਕਤੀ ਬੈਂਕ ਦੇ ਕੈਪੀਟਲ ਮਾਰਕਿਟ ਡਿਪਾਰਟਮੈਂਟ ਵਿਚ ਹੋਈ ਹੈ।
33-year-old-woman-charged-in-connection-with-two-grass-fires-in-vernon
Punjabi

ਬੀ.ਸੀ.ਦੇ ਵੈਰਨਨ ਵਿਚ ਘਾਹ ਨੂੰ ਅੱਗ ਲਾਉਣ ਦੇ ਦੋ ਮਾਮਲਿਆਂ ਵਿਚ 33 ਸਾਲ ਔਰਤ ਚਾਰਜ

ਬੀ.ਸੀ.ਦੇ ਓਕਾਨਾਗਨ ਖੇਤਰ ਦੇ ਵਰਨਨ ਟਾਊਨ ਵਿਖੇ grass fires ਦੀਆਂ ਦੋ ਵੱਖ-ਵੱਖ ਘਟਨਾਵਾਂ ਦੇ ਸਬੰਧ ਵਿਚ ਇੱਕ 33 ਸਾਲਾ ਮਹਿਲਾ ਵਿਰੁੱਧ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ। ਵਰਨਨ ਨੌਰਥ ਓਕਾਨਾਗਨ ਆਰਸੀਐਮਪੀ ਮੁਤਾਬਕ, ਇਹ ਘਟਨਾਵਾਂ 4 ਅਗਸਤ ਦੀ ਦੁਪਹਿਰ ਨੂੰ ਵਾਪਰੀਆਂ ਸਨ, ਜਿੱਥੇ ਪਹਿਲੀ ਅੱਗ ਬੈਂਚ ਰੋ ਰੋਡ ਨੇੜੇ ਕਾਮਨੇਜ ਰੋਡ 'ਤੇ ਲਗਾਈ ਗਈ ਸੀ ਅਤੇ ਉਸ ਤੋਂ ਮਹਿਜ਼ 20 ਮਿੰਟ ਬਾਅਦ ਦੂਜੀ ਅੱਗ ਕਾਰਲਸਨ ਪਾਰਕ ਵਿਚ ਲੱਗੀ ਮਿਲੀ ਸੀ।
senior-man-dies-after-being-struck-by-translink-bus-in-surrey
Punjabi

ਸਰੀ ਵਿਚ ਟਰਾਂਸਲਿੰਕ ਬੱਸ ਦੀ ਲਪੇਟ ’ਚ ਆਏ ਬਜ਼ੁਰਗ ਦੀ ਹਸਪਤਾਲ ’ਚ ਮੌਤ

ਸਰੀ ਵਿਚ ਬੀਤੇ ਜੁਲਾਈ ਮਹੀਨੇ ਟਰਾਂਸਲਿੰਕ ਬੱਸ ਦੀ ਲਪੇਟ ਵਿਚ ਆਉਣ ਕਾਰਨ ਗੰਭੀਰ ਰੂਪ ਵਿਚ ਜ਼ਖਮੀ ਹੋਏ ਇੱਕ ਬਜ਼ੁਰਗ ਦੀ ਹਸਪਤਾਲ ਵਿਚ ਮੌਤ ਹੋ ਗਈ ਹੈ। ਸਰੀ ਪੁਲਿਸ ਸਰਵਿਸ ਵੱਲੋਂ ਜਾਰੀ ਜਾਣਕਾਰੀ ਮੁਤਾਬਕ, 60-65 ਸਾਲਾ ਦਾ ਇਹ ਬਜ਼ੁਰਗ 11 ਜੁਲਾਈ ਦੀ ਰਾਤ ਨੂੰ ਲਗਭਗ 9:41 ਵਜੇ 128 ਸਟ੍ਰੀਟ ਅਤੇ 96 ਐਵੇਨਿਊ ਦੇ ਇੰਟਰਸੈਕਸ਼ਨ 'ਤੇ ਗੰਭੀਰ ਜ਼ਖਮੀ ਹਾਲਤ ਵਿਚ ਮਿਲਿਆ ਸੀ, ਜਿਸ ਨੂੰ ਪੈਰਾਮੈਡਿਕਸ ਵਲੋਂ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਚੱਲ ਰਹੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।
alberta-to-host-second-town-hall-on-ai-data-centre-plans-in-sturgeon-county
Punjabi

ਐਲਬਰਟਾ ਸਰਕਾਰ ਵੱਲੋਂ AI ਡਾਟਾ ਸੈਂਟਰ ਯੋਜਨਾ ’ਤੇ ਦੂਜੀ ਟਾਊਨ ਹਾਲ ਮੀਟਿੰਗ

ਐਲਬਰਟਾ ਦੇ ਤਕਨਾਲੋਜੀ ਮੰਤਰੀ ਨੈਟ ਗਲੂਬਿਸ਼ ਸੂਬਾ ਸਰਕਾਰ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਡਾਟਾ ਸੈਂਟਰ ਯੋਜਨਾ 'ਤੇ ਚਰਚਾ ਕਰਨ ਲਈ ਅੱਜ ਦੂਜੀ ਟਾਊਨ ਹਾਲ ਮੀਟਿੰਗ ਦੀ ਮੇਜ਼ਬਾਨੀ ਕਰਨਗੇ। ਇਹ ਮੀਟਿੰਗ ਐਡਮਿੰਟਨ ਦੇ ਉੱਤਰ ਵੱਲ ਸਥਿਤ ਸਟਰਜਨ ਕਾਉਂਟੀ ਦੇ ਕਸਬੇ ਰੈਡ ਵਾਟਰ ਵਿਖੇ ਹੋ ਰਹੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link