19.67C Vancouver
ADS

Sep 13, 2021 10:29 PM -

ਇਸ ਵੀਕਐਂਡ ਨੂੰ ਵੈਨਕੂਵਰ ਪੁਲਿਸ ਨੇ ਦੱਸਿਆ ਹਿੰਸਕ; ਕਈ ਅਪਰਾਧਿਕ ਵਾਰਦਾਤਾਂ ਦੇ ਜਾਰੀ ਕੀਤੇ ਵੇਰਵੇ

Share On
vancouver-police-stretched-thin-during-violent-weekend
Vancouver Police were kept busy during the weekend, with a series of shootings, stabbings, and other major crimes that sent several people to hospital with serious injuries. (Photo - The Canadian Press)

ਵੈਨਕੂਵਰ ਪੁਲਿਸ ਦਾ ਕਹਿਣਾ ਹੈ ਕਿ ਇਸ ਵੀਕਐਂਡ ਦੌਰਾਨ ਕਈ ਅਪਰਾਧਿਕ ਵਾਰਦਾਤਾਂ ਨੇ ਪੁਲਿਸ ਨੂੰ ਵਿਅਸਤ ਰੱਖਿਆ।

ਸਾਰਜੈਂਟ ਸਟੀਵ ਐਡੀਸਨ ਨੇ ਦੱਸਿਆ ਕਿ ਪੁਲਿਸ ਦੇ 30 ਤੋਂ ਵਧੇਰੇ ਅਫ਼ਸਰ ਇੱਕ 76 ਸਾਲਾ ਔਰਤ 'ਤੇ ਹੋਏ ਹਿੰਸਕ ਜਿਨਸੀ ਹਮਲੇ ਦੇ ਮਾਮਲੇ ਦੀ ਜਾਂਚ ਕਰ ਰਹੀ ਸੀ।

ਉਨ੍ਹਾਂ ਦੱਸਿਆ ਕਿ ਇਸੇ ਦਰਮਿਆਨ ਸ਼ੁੱਕਰਵਾਰ ਰਾਤ ਤੋਂ ਸੋਮਵਾਰ ਸਵੇਰ ਵਿਚਾਲੇ ਕਈ ਅਪਰਾਧਿਕ ਵਾਰਦਾਤਾਂ ਵਾਪਰੀਆਂ।

ਕੁਝ ਘਟਨਾਵਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸ਼ੁੱਕਰਵਾਰ ਸ਼ਾਮ ਕਰੀਬ 6.30 ਵਜੇ ਇੱਕ 26 ਸਾਲਾ ਵਿਅਕਤੀ 'ਤੇ ਡਾਊਨਟਾਊਨ ਈਸਟਸਾਈਡ ਇਲਾਕੇ 'ਚ ਇੱਕ ਪਾਰਕ ਦੇ ਕੋਲ ਚਾਕੂ ਨਾਲ ਹਮਲਾ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਨੂੰ ਲਗਾਤਾਰ ਦੂਜੇ ਦਿਨ ਚਾਕੂ ਨਾਲ ਹਮਲੇ ਦਸ ਨਿਸ਼ਾਨਾ ਬਣਾਇਆ ਗਿਆ ਸੀ।

ਇਸ ਵਿਅਕਤੀ ਨੂੰ ਗੰਭੀਰ ਜਖਮੀ ਦੱਸਿਆ ਗਿਆ।

ਇੱਕ ਹੋਰ ਮਾਮਲੇ 'ਚ ਸ਼ੁੱਕਰਵਾਰ ਰਾਤ ਕਰੀਬ 10 ਵਜੇ ਇੱਕ ਔਰਤ ਨੇ ਮੇਨ ਅਤੇ ਈਸਟ ਕੌਰਡੋਵਾ ਸਟ੍ਰੀਟ ਦੇ ਕੋਲ ਸਥਿਤ ਥਾਣੇ ਤਕ ਪਹੁੰਚ ਕੀਤੀ।

ਇਸ ਔਰਤ 'ਤੇ ਚਾਕੂ ਨਾਲ ਵੱਖੋ-ਵੱਖਰੇ ਅੰਗਾਂ 'ਤੇ 3 ਵਾਰ ਹੋਏ ਸਨ।

ਇਸ ਮਾਮਲੇ 'ਚ ਜਾਂਚ ਜਾਰੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਔਰਤ ਨੂੰ ਜਾਨਣ ਵਾਲੇ ਇੱਕ ਆਦਮੀ ਅਤੇ ਇੱਕ ਔਰਤ ਨੇ ਘਟਨਾ ਨੂੰ ਅੰਜਾਮ ਦਿੱਤਾ ਸੀ।

ਪੀੜਤ ਦੇ ਜਖਮ ਜਾਨਲੇਵਾ ਨਹੀਂ ਦੱਸੇ ਗਏ ਹਨ।

ਸਾਰਜੈਂਟ ਸਟੀਵ ਐਡੀਸਨ ਨੇ ਦੱਸਿਆ ਕਿ ਕਈ ਹੋਰ ਵਾਰਦਾਤਾਂ ਵਾਪਰੀਆਂ ਹਨ ਜਿਸ ਦੀ ਅਫ਼ਸਰ ਜਾਂਚ ਕਰ ਰਹੇ ਹਨ।

ਐਤਵਾਰ ਨੂੰ ਵਾਪਰੀ ਗੋਲੀ ਚੱਲਣ ਦੀ ਵਾਰਦਾਤ

ਵੈਨਕੂਵਰ 'ਚ ਗੋਲੀ ਚੱਲਣ ਦੀ ਵਾਰਦਾਤ ਵਾਪਰੀ ਹੈ।

ਐਮਰਜੈਂਸੀ ਰਿਸਪਾਂਸ ਟੀਮ ਨੂੰ ਬੁਰਾਰਡ ਅਤੇ ਜੌਰਜੀਆ ਸਟ੍ਰੀਟ ਦੇ ਇਲਾਕੇ 'ਚ ਸਥਿਤ ਇੱਕ ਹਾਈਰਾਈਜ਼ 'ਚ ਭੇਜਿਆ ਗਿਆ ਸੀ।

ਐਤਵਾਰ ਸਵੇਰੇ ਵਾਪਰੀ ਘਟਨਾ ਦੌਰਾਨ ਇੱਕ ਆਦਮੀ ਵੱਲੋਂ ਇਮਾਰਤ ਦੇ ਅੰਦਰ ਗੋਲੀ ਚਲਾਏ ਜਾਣ ਦੀ ਜਾਣਕਾਰੀ ਸਾਹਮਣੇ ਆਈ ਸੀ।

ਜਾਂਚ ਅਧਿਕਾਰੀਆਂ ਨੇ ਇੱਕ ਅਪਾਰਟਮੈਂਟ ਤਕ ਪਹੁੰਚ ਕੀਤੀ ਜਿਸ ਦੇ ਬਾਰੇ ਦੱਸਿਆ ਗਿਆ ਕਿ ਅਪਰਟਮੈਂਟ ਇੱਕ ਗੈਂਗ ਮੈਂਬਰ ਨਾਲ ਸੰਬੰਧਤ ਸੀ।

ਮੌਕੇ ਤੋਂ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।

ਮਾਮਲੇ 'ਚ ਇੱਕ 23 ਸਾਲਾ ਵਿਅਕਤੀ ਨੂੰ ਜੇਲ੍ਹ ਲਿਜਾਇਆ ਗਿਆ ਅਤੇ ਉਸ 'ਤੇ ਦੋਸ਼ ਤੈਅ ਕੀਤੇ ਗਏ ਹਨ।

ਇਸ ਘਟਨਾ 'ਚ ਕਿਸੇ ਦੇ ਜਖਮੀ ਹੋਣ ਦੀ ਖਬਰ ਨਹੀਂ ਹੈ।

ਮਾਮਲੇ ਦੀ ਜਾਂਚ ਵੈਨਕੂਵਰ ਪੁਲਿਸ ਦੇ ਮੇਜਰ ਕਰਾਈਮ ਸੈਕਸ਼ਨ, ਪੈਟਰੋਲ ਡਿਵੀਜਨ ਅਤੇ ਔਰਗੇਨਾਈਜ਼ਡ ਕਰਾਈਮ ਸੈਕਸ਼ਨ ਵੱਲੋਂ ਕੀਤੀ ਜਾ ਰਹੀ ਹੈ।

Latest news

canadian-government-invests-24-million-in-cannabis-and-brain-health-research
Punjabi

ਕੈਨੇਡਾ ਸਰਕਾਰ ਵੱਲੋਂ ਕੈਨਾਬਿਸ ਅਤੇ ਦਿਮਾਗੀ ਸਿਹਤ ਖੋਜ ਲਈ $24 ਮਿਲੀਅਨ ਫੰਡ ਦੇਣ ਦਾ ਐਲਾਨ

ਕੈਨੇਡਾ ਦੀ ਸਿਹਤ ਮੰਤਰੀ ਮਾਰਜੋਰੀ ਮਿਸ਼ੇਲ ਨੇ ਦੇਸ਼ ਭਰ ਵਿਚ ਕੈਨਾਬਿਸ ਅਤੇ ਦਿਮਾਗੀ ਸਿਹਤ ਸਬੰਧਾਂ 'ਤੇ ਖੋਜ ਕਰਨ ਲਈ $24 ਮਿਲੀਅਨ ਦੇ ਫੰਡ ਦੇਣ ਦਾ ਐਲਾਨ ਕੀਤਾ ਹੈ। ਇਸ ਨਿਵੇਸ਼ ਦਾ ਉਦੇਸ਼ ਕੈਨੇਡੀਅਨ ਕੈਨਾਬਿਸ ਅਤੇ ਦਿਮਾਗੀ ਸਿਹਤ ਕਨਸੋਰਟੀਅਮ ਦੀ ਸਥਾਪਨਾ ਕਰਨਾ ਹੈ, ਜੋ CIHR ਯਾਨੀ ਕੈਨੇਡੀਅਨ ਇੰਸਟੀਚਿਊਟ ਆਫ਼ ਹੈਲਥ ਰਿਸਰਚ ਦੇ ਸਹਿਯੋਗ ਨਾਲ ਕੰਮ ਕਰੇਗਾ।
canada-warns-u-s-over-tariffs-threat-to-trade-talks
Punjabi

Canada Warns U.S. Over Tariffs Threat to Trade Talks

Canada’s chief trade negotiator Janice Charette has warned the United States that imposing new tariffs on Canadian exports starting August 19 could jeopardize the ongoing trade negotiations between the two countries.
clinton-residents-fined-15-000-for-violating-evacuation-order
Punjabi

ਬੀ.ਸੀ. ਦੇ ਕਲਿੰਟਨ ਨਿਵਾਸੀਆਂ ਨੂੰ ਨਿਕਾਸੀ ਆਦੇਸ਼ ਦੀ ਉਲੰਘਣਾ ਕਰਨ ਵਾਲਿਆਂ ਨੂੰ $15,000 ਜੁਰਮਾਨਾ

ਬੀ.ਸੀ. ਦੇ ਕਲਿੰਟਨ ਪਿੰਡ ਵਿਚ ਜੰਗਲੀ ਅੱਗ ਕਾਰਨ ਜਾਰੀ ਕੀਤੇ ਗਏ ਨਿਕਾਸੀ ਆਦੇਸ਼ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਪਿਛਲੇ ਦੋ ਹਫ਼ਤਿਆਂ ਵਿਚ $15,000 ਦਾ ਜੁਰਮਾਨਾ ਕੀਤਾ ਗਿਆ ਹੈ। ਕਲਿੰਟਨ ਨਿਵਾਸੀਆਂ ਨੂੰ ਲੰਘੀ 24 ਜੁਲਾਈ ਨੂੰ Pear ਲੇਕ ਵਿਖੇ ਲੱਗੀ ਅੱਗ ਕਾਰਨ ਆਪਣੇ ਘਰ ਛੱਡ ਕੇ ਜਾਣ ਲਈ ਮਜ਼ਬੂਰ ਹੋਣਾ ਪਿਆ ਸੀ।
charges-approved-following-break-in-to-chinatown-business
Punjabi

ਸ਼ੀਸ਼ਾ ਤੋੜ ਕੇ ਕਾਰੋਬਾਰੀ ਇਮਾਰਤ 'ਚ ਦਾਖਲ ਹੋਣ ਵਾਲੇ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਵੈਨਕੂਵਰ ਪੁਲਿਸ ਵੱਲੋਂ ਲੰਘੇ ਕੱਲ੍ਹ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਉਸ 'ਤੇ ਬਰੇਕ ਐਂਡ ਐਂਟਰ ਦੇ ਚਾਰਜਸ ਤੈਅ ਹੋਏ ਹਨ। ਸਵੇਰੇ 7 ਵਜੇ ਤੋਂ ਬਾਅਦ ਵੈਨਕੂਵਰ ਪੁਲਿਸ ਵਿਭਾਗ ਨੇ ਜਾਰਜੀਆ ਸਟਰੀਟ ਐਂਡ ਗੋਰ ਐਵੇਨਿਊ ਦੇ ਕੋਲ ਇਕ ਬਿਜ਼ਨਸ 'ਚ ਖਿੜਕੀ ਟੁੱਟੇ ਹੋਣ ਦੀ ਸੂਚਨਾ ਮਗਰੋਂ ਮੌਕੇ 'ਤੇ ਪਹੁੰਚ ਕੇ ਇਮਾਰਤ ਦੀ ਤਲਾਸ਼ੀ ਲਈ।ਇਕ ਕਰਮਚਾਰੀ ਨੇ ਦੱਸਿਆ ਕਿ ਉਸ ਨੇ ਇਕ ਵਿਅਕਤੀ ਨੂੰ ਖਿੜਕੀ ਤੋੜ ਕੇ ਅੰਦਰ ਦਾਖਲ ਹੁੰਦਿਆਂ ਦੇਖਿਆ ਸੀ। ਵੀਡੀਓ ਫੁਟੇਜ ਦੇਖਣ ਮਗਰੋਂ ਪੁਲਿਸ ਨੂੰ ਲੱਗਾ ਕਿ ਸ਼ੱਕੀ ਅਜੇ ਵੀ ਅੰਦਰ ਹੀ ਹੈ। ਇਸ ਮਗਰੋਂ ਸ਼ੱਕੀ ਨੂੰ ਭਾਲ ਕੇ ਬਿਨਾਂ ਕਿਸੇ ਘਟਨਾ ਦੇ ਗ੍ਰਿਫ਼ਤਾਰ ਕਰ ਲਿਆ। 28 ਸਾਲਾ ਰੇਮੰਡ ਚੈਨ 'ਤੇ ਬਰੇਕ ਐਂਡ ਐਂਟਰ ਦੇ ਚਾਰਜਸ ਲਾਏ ਗਏ ਹਨ।
b-c-wildfire-official-warns-of-arson-risk-as-major-fires-intensify
Punjabi

ਬੀ.ਸੀ. ਵਿੱਚ ਵਾਈਲਡਫਾਇਰ ਦੀ ਸਥਿਤੀ ਗੰਭੀਰ, ਜਾਣਬੁੱਝ ਕੇ ਅੱਗ ਲਗਾਉਣ ਵਾਲਿਆਂ ਨੂੰ ਦਿੱਤੀ ਚਿਤਾਵਨੀ

ਬੀ.ਸੀ. ਵਾਈਲਡਫਾਇਰ ਸਰਵਿਸ ਦੇ ਨਿਰਦੇਸ਼ਕ ਕਲਿਫ ਚੈਪਮੈਨ ਨੇ ਸੂਬੇ ਵਿਚ ਵਾਈਲਡਫਾਇਰ ਦੇ ਮੌਜੂਦਾ ਹਾਲਾਤ 'ਤੇ ਚਿੰਤਾ ਜਤਾਉਂਦਿਆਂ ਜਾਣਬੁੱਝ ਕੇ ਲਗਾਈ ਜਾਣ ਵਾਲੀ ਅੱਗ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਉਨ੍ਹਾਂ ਅੱਜ ਜੰਗਲਾਤ ਮੰਤਰੀ ਰਵੀ ਪਰਮਾਰ ਅਤੇ Eਐਮਰਜੈਂਸੀ ਪ੍ਰਬੰਧਨ ਮੰਤਰੀ ਕੈਲੀ ਗ੍ਰੀਨ ਨਾਲ ਪ੍ਰੈਸ ਕਾਨਫਰੰਸ ਵਿਚ ਸ਼ਾਮਲ ਹੁੰਦਿਆਂ ਕਿਹਾ ਕਿ ਉਨ੍ਹਾਂ ਦਾ ਡਿਪਾਰਟਮੈਂਟ ਕਿਸੇ ਵੀ ਸ਼ੱਕੀ ਅੱਗ ਦੀ ਜਾਂਚ ਲਈ ਆਰ.ਸੀ.ਐੱਮ.ਪੀ. ਨਾਲ ਮਿਲ ਕੇ ਕੰਮ ਕਰ ਰਿਹਾ ਹੈ ਅਤੇ ਕ੍ਰਾਈਮ Stoppers ਨਾਲ ਵੀ ਹੱਥ ਮਿਲਾਇਆ ਗਿਆ ਹੈ।
ADS

Related News

post card alt

ਸ਼ੀਸ਼ਾ ਤੋੜ ਕੇ ਕਾਰੋਬਾਰੀ ਇਮਾਰਤ 'ਚ ਦਾਖਲ ਹੋਣ ਵਾਲੇ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਵੈਨਕੂਵਰ ਪੁਲਿਸ ਵੱਲੋਂ ਲੰਘੇ ਕੱਲ੍ਹ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਉਸ 'ਤੇ ਬਰੇਕ ਐਂਡ ਐਂਟਰ ਦੇ ਚਾਰਜਸ ਤੈਅ ਹੋਏ ਹਨ। ਸਵੇਰੇ 7 ਵਜੇ ਤੋਂ ਬਾਅਦ ਵੈਨਕੂਵਰ ਪੁਲਿਸ ਵਿਭਾਗ ਨੇ ਜਾਰਜੀਆ ਸਟਰੀਟ ਐਂਡ ਗੋਰ ਐਵੇਨਿਊ ਦੇ ਕੋਲ ਇਕ ਬਿਜ਼ਨਸ 'ਚ ਖਿੜਕੀ ਟੁੱਟੇ ਹੋਣ ਦੀ ਸੂਚਨਾ ਮਗਰੋਂ ਮੌਕੇ 'ਤੇ ਪਹੁੰਚ ਕੇ ਇਮਾਰਤ ਦੀ ਤਲਾਸ਼ੀ ਲਈ।ਇਕ ਕਰਮਚਾਰੀ ਨੇ ਦੱਸਿਆ ਕਿ ਉਸ ਨੇ ਇਕ ਵਿਅਕਤੀ ਨੂੰ ਖਿੜਕੀ ਤੋੜ ਕੇ ਅੰਦਰ ਦਾਖਲ ਹੁੰਦਿਆਂ ਦੇਖਿਆ ਸੀ। ਵੀਡੀਓ ਫੁਟੇਜ ਦੇਖਣ ਮਗਰੋਂ ਪੁਲਿਸ ਨੂੰ ਲੱਗਾ ਕਿ ਸ਼ੱਕੀ ਅਜੇ ਵੀ ਅੰਦਰ ਹੀ ਹੈ। ਇਸ ਮਗਰੋਂ ਸ਼ੱਕੀ ਨੂੰ ਭਾਲ ਕੇ ਬਿਨਾਂ ਕਿਸੇ ਘਟਨਾ ਦੇ ਗ੍ਰਿਫ਼ਤਾਰ ਕਰ ਲਿਆ। 28 ਸਾਲਾ ਰੇਮੰਡ ਚੈਨ 'ਤੇ ਬਰੇਕ ਐਂਡ ਐਂਟਰ ਦੇ ਚਾਰਜਸ ਲਾਏ ਗਏ ਹਨ।
connect fm logo

Legals

Journalism code of ethics
© 2024 AKASH BROADCASTING INC.
Android app linkApple app link