Mar 15, 2022 7:33 PM - The Canadian Press

ਵੈਨਕੂਵਰ ਪੁਲਿਸ ਬੋਰਡ ਵੱਲੋਂ ਸਿਟੀ ਆਫ ਵੈਨਕੂਵਰ ਦੇ ਉਸ ਫੈਸਲੇ 'ਤੇ ਅਪੀਲ ਕੀਤੀ ਗਈ ਸੀ ਜਿਸ ਤਹਿਤ ਪੁਲਿਸ ਬਜਟ ਤੋਂ ਕਈ ਮਿਲੀਅਨ ਡਾਲਰ ਹਟਾ ਲਏ ਗਏ ਸਨ।
ਇਸ ਸੰਬੰਧੀ ਵੈਨਕੂਵਰ ਪੁਲਿਸ ਚੀਫ਼, ਐਡਮ ਪਾਲਮਰ ਨੇ ਕਿਹਾ ਕਿ ਡਾਇਰੈਕਟਰ ਆਫ ਪੁਲਿਸ ਸਰਵਿਸਿਸ ਦੀ ਪ੍ਰੋਵਿੰਸ਼ੀਅਲ ਰਿਪੋਰਟ 'ਚ ਸਿਟੀ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ $5.7 ਮਿਲੀਅਨ ਡਿਪਾਰਟਮੈਂਟ ਦੇ 2021 ਦੇ ਬਜਟ 'ਚ ਸ਼ਾਮਿਲ ਕੀਤੇ ਜਾਣ।
ਪਾਲਮਰ ਨੇ ਕਿਹਾ ਕਿ ਸ਼ਹਿਰ ਦੀ ਪੁਲਿਸ ਸੰਬੰਧੀ ਲੋੜ 'ਤੇ ਪੂਰੇ ਉਤਰਨ ਲਈ ਅਫ਼ਸਰ ਹਾਇਰ ਕੀਤੇ ਜਾਣੇ ਸਨ ਜੋ ਉਸ ਫੰਡਿੰਗ ਨੂੰ ਹਟਾਏ ਜਾਣ ਕਾਰਨ ਨਹੀਂ ਹੋ ਸਕਿਆ।
ਸਿਟੀ ਮੈਨੇਜਰ ਪੌਲ ਮੌਕਰੀ ਨੇ ਕਿਹਾ ਕਿ ਇਸ ਫੈਸਲੇ ਨੂੰ ਰੀਵਿਊ ਕੀਤਾ ਜਾ ਰਿਹਾ ਹੈ ਪਰ ਜੇਕਰ ਇਸ ਨੂੰ ਮੰਨਿਆ ਜਾਂਦਾ ਹੈ ਤਾਂ ਇਸ ਨਾਲ ਪਹਿਲਾਂ ਤੋਂ ਐਪਰੂਵ ਹੋ ਚੁੱਕੇ ਸਾਲ 2022 ਦੇ ਬਜਟ 'ਚ ਵਾਧਾ ਹੋਵੇਗਾ।




