Feb 3, 2021 8:19 PM -

ਵਿਕਟੋਰੀਆ ਪੁਲਿਸ ਦੇ ਅਫ਼ਸਰ ਇੱਕ ਸਕੂਲ ਕੋਲ ਵਾਪਰੀ ਮੰਗਲਵਾਰ ਦੀ ਸ਼ੱਕੀ ਗਤੀਵਿਧੀ ਦੀ ਜਾਂਚ ਕਰ ਰਹੇ ਹਨ।
ਪੁਲਿਸ ਦਾ ਕਹਿਣਾ ਹੈ ਕਿ ਮੰਗਲਵਾਰ ਦੁਪਹਿਰ ਕਰੀਬ 12 ਵਜੇ ਉਨ੍ਹਾਂ ਨੂੰ 'ਐਸ.ਜੇ. ਵਿਲਿਸ ਸਕੂਲ' ਦੇ ਕੋਲ ਸੱਦਿਆ ਗਿਆ ਸੀ।
ਇਸ ਇਲਾਕੇ 'ਚ ਸਥਿਤ ਟੋਪੈਜ਼ ਪਾਰਕ 'ਚ ਇੱਕ ਵਿਅਕਤੀ ਨੂੰ ਅਸਲਾ ਲੈ ਕੇ ਖੜੇ ਵੇਖਣ ਦੀ ਜਾਣਕਾਰੀ ਮਿਲੀ ਸੀ।
ਇਸ ਤੋਂ ਬਾਅਦ 'ਐਸ.ਜੇ. ਵਿਲਿਸ ਸਕੂਲ' ਅਤੇ 'ਕੁਆਡਰਾ ਐਲੀਮੈਂਟਰੀ ਸਕੂਲ' ਨੂੰ ਕਰੀਬ ਅੱਧੇ-ਘੰਟੇ ਲਈ ਲੌਕਡਾਊਨ 'ਤੇ ਰੱਖਿਆ ਗਿਆ ਸੀ।
ਅਫ਼ਸਰਾਂ ਨੇ ਇਲਾਕੇ ਨੂੰ ਘੇਰ ਲਿਆ ਸੀ।
ਕਰੀਬ ਇੱਕ ਘੰਟੇ ਤੱਕ ਇਲਾਕੇ 'ਚ ਤਲਾਸ਼ੀ ਜਾਰੀ ਰੱਖੀ ਗਈ ਪਰ ਕੋਈ ਅਜਿਹਾ ਵਿਅਕਤੀ ਨਹੀਂ ਲੱਭਿਆ।
ਅਫ਼ਸਰਾਂ ਵੱਲੋਂ ਜਾਂਚ ਜਾਰੀ ਹੈ ਪਰ ਆਮ ਲੋਕਾਂ ਲਈ ਕੋਈ ਖਤਰਾ ਨਹੀਂ ਮੰਨਿਆ ਜਾ ਰਿਹਾ ਹੈ।




