14.92C Vancouver
ADS

Jun 2, 2021 5:25 PM -

ਟੱਕਰ 'ਚ ਮੋਟਰਸਾਈਕਲ ਸਵਾਰ ਦੀ ਮੌਤ, ਵੈਨਕੂਵਰ ਪੁਲਿਸ ਕਰ ਰਹੀ ਜਾਂਚ

Share On
vpd-investigates-after-motorcyclist-killed-in-collision
Vancouver Police are investigating the city’s eighth traffic fatality of 2021, which occurred early Wednesday morning when a motorcyclist was thrown from a bike near Queen Elizabeth Park.(Photo - Vancouver Police/Twitter)

ਵੈਨਕੂਵਰ 'ਚ ਪੁਲਿਸ ਦਾ ਕਹਿਣਾ ਹੈ ਕਿ ਅੱਜ ਤੜਕੇ ਵਾਪਰੀ ਇੱਕ ਘਟਨਾ 'ਚ ਇੱਕ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ ਹੈ।

ਘਟਨਾ ਕਵੀਨ ਐਲਿਜ਼ਾਬੈਥ ਪਾਰਕ (Queen Elizabeth park) ਦੇ ਕੋਲ ਵਾਪਰੀ। ਪੀੜਤ ਦੀ ਉਮਰ 27 ਸਾਲ ਦੱਸੀ ਗਈ ਹੈ।

ਪੁਲਿਸ ਅਨੁਸਾਰ ਘਟਨਾ ਤੜਕੇ ਕਰੀਬ 1.40 ਮਿੰਟ 'ਤੇ 35th Avenue ਦੇ ਕੋਲ Cambie street 'ਤੇ ਵਾਪਰੀ।

ਇੱਕ ਮੌਕੇ 'ਤੇ ਮੌਜੂਦ ਵਿਅਕਤੀ ਨੇ ਮੋਟਰਸਾਈਕਲ ਚਾਲਕ ਨੂੰ ਫਰਸਟ ਏਡ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਪੀੜਤ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ।

ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਇਹ ਨਹੀਂ ਮੰਨਿਆ ਜਾ ਰਿਹਾ ਕਿ ਘਟਨਾ 'ਚ ਕੋਈ ਹੋਰ ਵਾਹਨ ਸ਼ਾਮਿਲ ਸੀ।

ਘਟਨਾ 'ਚ ਸ਼ਾਮਲ ਵਾਹਨ ਨੂੰ ਲਾਲ ਰੰਗ ਦਾ ਹੌਂਡਾ ਸੀ.ਆਰ.ਬੀ. ਮੋਟਰਸਾਈਕਲ ਦੱਸਿਆ ਗਿਆ ਹੈ।

ਕਥਿਤ ਤੌਰ 'ਤੇ ਇਸ ਮੋਟਰਸਾਈਕਲ ਦੀ ਇੱਕ ਕਰਬ ਦੇ ਨਾਲ ਟੱਕਰ ਹੋ ਗਈ ਸੀ।

Latest news

sukhbir-singh-badal-attacked-at-nanded-sahib-sustains-injury-to-hand
Punjabi

ਸੁਖਬੀਰ ਸਿੰਘ ਬਾਦਲ 'ਤੇ ਨਾਂਦੇੜ ਸਾਹਿਬ ਵਿਖੇ ਹਮਲਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਵਿਖੇ ਹਮਲਾ ਕੀਤਾ ਗਿਆ ਹੈ। ਪਤਾ ਲੱਗਾ ਹੈ ਕਿ ਉਨ੍ਹਾਂ ਦੇ ਹੱਥ 'ਤੇ ਸੱਟ ਲੱਗੀ ਹੈ ਅਤੇ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
tumbler-ridge-school-shooting-court-documents-reveal-new-details
Punjabi

ਟੰਬਲਰ ਰਿਜ ਸਕੂਲ ਗੋਲੀਬਾਰੀ ਬਾਰੇ ਹਮਲਾਵਰ ਦੀ ਮਾਨਸਿਕ ਹਾਲਤ ਤੇ ਪੁਲਿਸ ਦੀ ਕਾਰਵਾਈ ਬਾਰੇ ਨਵੇਂ ਖੁਲਾਸੇ

ਬੀ.ਸੀ. ਦੇ ਟੰਬਲਰ ਰਿਜ ਸਕੂਲ ਵਿਚ ਫਰਵਰੀ ਵਿਚ ਹੋਈ ਸਮੂਹਿਕ ਗੋਲੀਬਾਰੀ ਦੇ ਅਦਾਲਤੀ ਦਸਤਾਵੇਜ਼ ਜਨਤਕ ਹੋ ਗਏ ਹਨ, ਜੋ 18 ਸਾਲਾ ਹਮਲਾਵਰਜੈਸੀ ਵੈਨ ਰੂਟਸੇਲਰ ਦੀ ਮਾਨਸਿਕ ਸਥਿਤੀ ਅਤੇ ਪੁਲਿਸ ਕਾਰਵਾਈ ਦੇ ਭੰਬਲਭੂਸੇ ਦਾ ਖੁਲਾਸਾ ਕਰਦੇ ਹਨ। ਬੀ.ਸੀ. ਸੂਬਾਈ ਅਦਾਲਤ ਦੇ ਜੱਜ ਵਲੋਂ ਮੀਡੀਆ ਆਊਟਲੈੱਟ ਨੂੰ ਜਾਰੀ ਕੀਤੇ ਗਏ ਦਸਤਾਵੇਜ਼ਾਂ ਵਿਚ ਪਤਾ ਲੱਗਾ ਹੈ ਕਿ ਹਮਲਾਵਰ ਮਾਨਸਿਕ ਸਿਹਤ ਦੇ ਤੌਰ 'ਤੇ ਅਸਥਿਰ ਸੀ ਅਤੇ ਹਥਿਆਰ ਰੱਖਣ ਦਾ ਸ਼ੌਕੀਨ ਸੀ।
canada-us-trade-talks-near-critical-deadline-as-tariff-threat-looms
Punjabi

ਕੈਨੇਡਾ-ਅਮਰੀਕਾ ਵਪਾਰਕ ਗੱਲਬਾਤ ਨਾਜ਼ੁਕ ਮੋੜ 'ਤੇ

ਕੈਨੇਡਾ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਵਪਾਰਕ ਗੱਲਬਾਤ ਇਸ ਵੇਲੇ ਇੱਕ ਨਾਜ਼ੁਕ ਮੋੜ 'ਤੇ ਪਹੁੰਚ ਗਈ ਹੈ। ਟਰੰਪ ਵੱਲੋਂ ਕੈਨੇਡੀਅਨ ਨਿਰਯਾਤ 'ਤੇ ਨਵਾਂ ਟੈਰਿਫ ਲਗਾਉਣ ਲਈ ਦਿੱਤੀ ਗਈ 19 ਅਗਸਤ ਦੀ ਆਖਰੀ ਤਾਰੀਖ ਨੇੜੇ ਆ ਚੁੱਕੀ ਹੈ ਪਰ ਖ਼ਬਰਾਂ ਹਨ ਕਿ ਦੋਵੇਂ ਦੇਸ਼ ਹਾਲੇ ਤੱਕ ਕਿਸੇ ਸਹਿਮਤੀ 'ਤੇ ਨਹੀਂ ਪਹੁੰਚ ਸਕੇ ਹਨ, ਇਸ ਦੀ ਵਜ੍ਹਾ ਹੈ ਕਿ ਕੈਨੇਡੀਅਨ ਅਧਿਕਾਰੀ ਨੇ ਅਮਰੀਕਾ ਵੱਲੋਂ ਦਿੱਤੀ ਗਈ ਤਾਜ਼ਾ ਪੇਸ਼ਕਸ਼ ਨਾਲ ਅਸੰਤੁਸ਼ਟੀ ਜਤਾਈ ਹੈ।
alberta-could-see-billions-in-budget-surplus-amid-high-oil-prices
Punjabi

ਐਲਬਰਟਾ ਨੂੰ ਤੇਲ ਦੀਆਂ ਉੱਚੀਆਂ ਕੀਮਤਾਂ ਨਾਲ ਵੱਡੇ ਸਰਪਲੱਸ ਦੀ ਉਮੀਦ

ਐਲਬਰਟਾ ਸਰਕਾਰ ਨੂੰ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਦੇ ਚੱਲਦਿਆਂ ਚਾਲੂ ਵਿੱਤੀ ਸਾਲ ਵਿੱਚ ਅਰਬਾਂ ਡਾਲਰਾਂ ਦਾ ਬਜਟ ਸਰਪਲੱਸ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।ਯੂਨੀਵਰਸਿਟੀ ਔਫ ਕੈਲਗਰੀ ਦੇ ਪ੍ਰੋਫੈਸਰ Trevor Tombe ਅਨੁਸਾਰ, ਸਰਕਾਰ ਕੋਲ ਇਸ ਵਿੱਤੀ ਸਾਲ ਵਿੱਚ ਹੁਣ ਤੱਕ $3.8 ਬਿਲੀਅਨ ਦਾ ਸਰਪਲੱਸ ਇਕੱਠਾ ਹੋ ਚੁੱਕਾ ਹੈ।
trump-says-us-will-maintain-total-control-over-strait-of-hormuz
Punjabi

ਹੋਰਮੁਜ਼ ਜਲ ਮਾਰਗ ’ਤੇ ਅਮਰੀਕਾ ਦਾ ‘ਪੂਰਾ ਕੰਟਰੋਲ’: ਟਰੰਪ ਦਾ ਦਾਅਵਾ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਫਿਰ ਤੋਂ ਦਾਅਵਾ ਕੀਤਾ ਕਿ ਅਮਰੀਕਾ ਦਾ ਹੋਰਮੁਜ਼ ਜਲ ਮਾਰਗ 'ਤੇ ਪੂਰਾ ਕੰਟਰੋਲ ਹੈ ਅਤੇ ਉਹ ਇਸ ਕੰਟਰੋਲ ਨੂੰ ਕਾਇਮ ਰੱਖੇਗਾ। ਟਰੰਪ ਨੇ ਇਹ ਗੱਲ ਆਪਣੇ ਟਰੁੱਥ ਸੋਸ਼ਲ ਪਲੇਟਫਾਰਮ 'ਤੇ ਕਹੀ। ਟਰੰਪ ਨੇ ਅਮਰੀਕੀ ਜਲ ਸੈਨਾ ਦੀ ਨਾਕਾਬੰਦੀ ਨੂੰ “ਵਾਲ ਆਫ਼ ਸਟੀਲ” ਕਰਾਰ ਦਿੰਦਿਆਂ ਕਿਹਾ ਕਿ ਈਰਾਨ ਇਸ ਬਾਰੇ ਕੁਝ ਨਹੀਂ ਕਰ ਸਕਦਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link