22.82C Vancouver
ADS

Nov 3, 2021 12:32 AM - Connect News

30 ਸਾਲ ਪਹਿਲਾਂ ਵਾਪਰੇ ਜਿਨਸੀ ਹਮਲੇ ਦੀ ਘਟਨਾ 'ਚ ਵੈਨਕੂਵਰ ਪੁਲਿਸ ਨੇ ਕੀਤੀ ਗ੍ਰਿਫਤਾਰੀ; ਔਟਵਾ ਤੋਂ ਗ੍ਰਿਫਤਾਰ ਕੀਤਾ ਸ਼ੱਕੀ

Share On
vpd-investigation-leads-to-charges-in-decades-old-sex-assault
Vancouver Police believe they’ve solved a decades-old child sexual assault, after evidence from the crime scene was linked to a suspect more than 30 years later. (Photo - Vancouver police/Twitter)

ਵੈਨਕੂਵਰ 'ਚ ਪੁਲਿਸ ਦਾ ਕਹਿਣਾ ਹੈ ਕਿ ਇੱਕ ਟੀਨੇਜਰ 'ਤੇ ਜਿਨਸੀ ਹਮਲੇ ਦੀ ਘਟਨਾ ਦੇ 30 ਸਾਲ ਬਾਅਦ ਇੱਕ ਸ਼ੱਕੀ ਨੂੰ ਕਾਬੂ ਕੀਤਾ ਗਿਆ ਹੈ।

ਵੈਨਕੂਵਰ ਪੁਲਿਸ ਦਾ ਕਹਿਣਾ ਹੈ ਕਿ ਘਟਨਾ 16 ਫਰਵਰੀ 1989 ਨੂੰ ਰਿਪੋਰਟ ਹੋਈ ਸੀ।

ਪੁਲਿਸ ਨੇ ਦੱਸਿਆ ਕਿ ਇੱਕ ਟੀਨੇਜਰ ਲੜਕੀ ਨੂੰ ਕਥਿਤ ਤੌਰ 'ਤੇ ਇੱਕ ਗੱਡੀ 'ਚ ਖਿੱਚ ਲਿਆ ਗਿਆ ਸੀ।

ਇਸ ਟੀਨੇਜਰ ਨੂੰ ਮੇਨ ਸਟ੍ਰੀਟ ਅਤੇ ਈਸਟ 16 ਐਵੀਨਿਊ ਕੋਲ ਜਿਨਸੀ ਹਮਲੇ ਦਾ ਸ਼ਿਕਾਰ ਬਣਾਇਆ ਗਿਆ।

ਜਾਂਚ ਅਧਿਕਾਰੀਆਂ ਨੇ ਵਾਰਦਾਤ ਦੇ ਮੌਕੇ ਤੋਂ ਸਬੂਤ ਇਕੱਠੇ ਕੀਤੇ ਸੀ ਪਰ ਕਿਸੇ ਸ਼ੱਕੀ ਦੀ ਪਛਾਣ ਕਰਨ 'ਚ ਕਾਮਯਾਬੀ ਹਾਸਿਲ ਨਹੀਂ ਹੋ ਸਕੀ ਸੀ।

ਕਾਂਸਟੇਬਲ ਤਾਨੀਆ ਵਿਸਿੰਟਨ ਨੇ ਕਿਹਾ ਕਿ ਪੁਲਿਸ ਇਸ ਪ੍ਰਕਾਰ ਦੇ ਹਿੰਸਕ ਅਪਰਾਧ ਦੀ ਜਾਂਚ ਬੰਦ ਨਹੀਂ ਕਰਦੀ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਸਾਲ 2017 'ਚ ਇੱਕ ਨਵੀਂ ਜਾਣਕਾਰੀ ਹਾਸਿਲ ਹੋਈ ਸੀ।

ਉਨ੍ਹਾਂ ਦੱਸਿਆ ਕਿ ਜਾਂਚ ਅਧਿਕਾਰੀਆਂ ਨੇ ਫਿਰ ਤੋਂ ਜਾਂਚ ਅਰੰਭੀ ਅਤੇ ਇਸੇ ਦੌਰਾਨ ਇੱਕ ਸ਼ੱਕੀ ਦੀ ਪਛਾਣ ਹੋ ਸਕੀ।

ਬੀਤੇ ਮਹੀਨੇ 55 ਸਾਲਾ ਜੋਸਫ ਰਿਚਰਡਸਨ ਨੂੰ ਔਟਵਾ 'ਚ ਗ੍ਰਿਫਤਾਰ ਕੀਤਾ ਗਿਆ।

ਸ਼ੱਕੀ 'ਤੇ ਜਿਨਸੀ ਹਮਲੇ, ਹਮਲੇ, ਧਮਕਾਉਣ, ਕਨਫਾਈਨਮੈਂਟ ਅਤੇ $5,000 ਤੋਂ ਘਟ ਦੀ ਚੋਰੀ ਦੇ ਦੋਸ਼ ਲੱਗੇ ਹਨ।

ਸ਼ੱਕੀ ਨੂੰ ਪੁਲਿਸ ਹਿਰਾਸਤ 'ਚ ਰੱਖਿਆ ਗਿਆ ਹੈ।

Latest news

woman-fatally-shot-in-torontos-etobicoke-suspect-arrested-police-say
Punjabi

ਟੋਰੌਂਟੋ ਵਿੱਚ ਮਹਿਲਾ ਦੀ ਗੋਲੀ ਮਾਰ ਕੇ ਹੱਤਿਆ, ਮੁਲਜ਼ਮ ਨੂੰ ਕੀਤਾ ਗਿਆ ਗ੍ਰਿਫ਼ਤਾਰ

ਟੋਰੌਂਟੋ ਦੇ Etobicoke ਇਲਾਕੇ ਵਿਚ ਅੱਜ ਤੜਕੇ ਇੱਕ ਮਹਿਲਾ ਦੀ ਸ਼ਰੇਆਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜੋ ਭਾਰਤੀ ਮੂਲ ਦੀ ਦੱਸੀ ਜਾ ਰਹੀ ਹੈ। ਟੋਰੌਂਟੋ ਪੁਲਿਸ ਮੁਤਾਬਕ, ਇਹ ਵਾਰਦਾਤ ਸਵੇਰੇ ਲਗਭਗ 7:20 ਵਜੇ ਹੰਬਰਵੁੱਡ ਬੁਲੇਵਾਰਡ ਅਤੇ ਰੈਕਸਡੇਲ ਬੁਲੇਵਾਰਡ ਦੇ ਰਿਹਾਇਸ਼ੀ ਇਲਾਕੇ ਵਿਚ ਵਾਪਰੀ। ਚਸ਼ਮਦੀਦਾਂ ਮੁਤਾਬਕ, ਇੱਕ 20-22 ਸਾਲ ਦੀ ਮਹਿਲਾ ਜੋ ਕਿਸੇ ਯੂਨੀਵਰਸਿਟੀ ਦੀ ਸਟੂਡੈਂਟ ਲੱਗ ਰਹੀ ਸੀ, ਇੱਕ ਬੱਸ ਸਟੌਪ ਤੋਂ ਪੈਦਲ ਆ ਰਹੀ ਸੀ।
surrey-council-to-vote-on-contract-for-56-new-speed-bumps-near-schools-and-parks
Punjabi

ਸਰੀ ਸਕੂਲਾਂ ਅਤੇ ਪਾਰਕਾਂ ਨੇੜੇ 56 ਨਵੇਂ ਸਪੀਡ ਬੰਪ ਲਗਾਉਣ ਦੀ ਯੋਜਨਾ, ਕੌਂਸਲ ਸੋਮਵਾਰ ਨੂੰ ਕਰੇਗੀ ਫੈਸਲਾ

ਸਰੀ ਸਿਟੀ ਵੱਲੋਂ ਸਕੂਲਾਂ ਅਤੇ ਪਾਰਕਾਂ ਨੇੜੇ ਬੱਚਿਆਂ ਅਤੇ ਪੈਦਲ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 56 ਨਵੇਂ ਸਪੀਡ ਬੰਪਸ ਲਗਾਉਣ ਦੀ ਯੋਜਨਾ ਬਣਾਈ ਗਈ ਹੈ। ਇਸ ਪ੍ਰੋਜੈਕਟ ਦੇ ਸਬੰਧ ਵਿਚ ਸਰੀ ਕੌਂਸਲ ਆਉਣ ਵਾਲੇ ਸੋਮਵਾਰ ਨੂੰ ਇੱਕ ਕੰਟਰੈਕਟ 'ਤੇ ਵੋਟਿੰਗ ਕਰੇਗੀ,ਜਿਸ ਦਾ ਸਾਰਾ ਖਰਚਾ ਸ਼ਹਿਰ ਦੇ 2026 ਦੇ ਆਵਾਜਾਈ ਬਜਟ ਵਿਚੋਂ ਕੀਤਾ ਜਾਵੇਗਾ।
roundtable-to-examine-canadas-proposed-safe-social-media-act
Punjabi

ਕੈਨੇਡਾ ਵਿੱਚ ਸੇਫ਼ ਸੋਸ਼ਲ ਮੀਡੀਆ ਐਕਟ 'ਤੇ ਵਿਚਾਰ-ਵਟਾਂਦਰੇ ਲਈ ਸੋਮਵਾਰ ਨੂੰ ਸੱਦੀ ਗਈ ਰਾਊਂਡਟੇਬਲ ਮੀਟਿੰਗ

ਕੈਨੇਡਾ ਵਿਚ ਨਵੇਂ ਸੇਫ ਸੋਸ਼ਲ ਮੀਡੀਆ ਐਕਟ ਨੂੰ ਲੈ ਕੇ ਵੱਡੀ ਤਿਆਰੀ ਸ਼ੁਰੂ ਹੋ ਚੁੱਕੀ ਹੈ, ਜਿਸ ਦੇ ਸਬੰਧ ਵਿਚ ਸੋਮਵਾਰ ਨੂੰ ਇੱਕ ਰਾਊਂਡਟੇਬਲ ਮੀਟਿੰਗ ਸੱਦੀ ਗਈ ਹੈ। ਕੈਨੇਡੀਅਨ ਸੱਭਿਆਚਾਰ ਮੰਤਰੀ ਮਾਰਕ ਮਿਲਰ ਵੱਲੋਂ ਬੀ. ਸੀ. ਦੇ ਸੰਸਦ ਮੈਂਬਰ ਪੈਟ੍ਰਿਕ Weiler ਨਾਲ ਮਿਲ ਕੇ ਇਸ ਆਹਮੋ-ਸਾਹਮਣੇ ਬੈਠਕ ਦੀ ਪ੍ਰਧਾਨਗੀ ਕੀਤੀ ਜਾਵੇਗੀ।
livingstone-avenue-closed-through-the-weekend-in-abbotsford-for-highway-1-widening-project
Punjabi

ਐਬਟਸਫੋਰਡ ਪੁਲਿਸ ਨੇ ਹਾਈਵੇਅ 1 ਨੂੰ ਚੌੜਾ ਕਰਨ ਦੇ ਪ੍ਰੋਜੈਕਟ ਨੂੰ ਲੈ ਕੇ ਟ੍ਰੈਫਿਕ ਐਡਵਾਈਜ਼ਰੀ ਕੀਤੀ ਜਾਰੀ

ਐਬਟਸਫੋਰਡ ਪੁਲਿਸ ਨੇ ਫਰੇਜ਼ਰ ਵੈਲੀ ਵਿਚੋਂ ਲੰਘਣ ਵਾਲੇ ਹਾਈਵੇਅ 1 ਨੂੰ ਚੌੜਾ ਕਰਨ ਦੇ ਚੱਲ ਰਹੇ ਕੰਮ ਦੇ ਹਿੱਸੇ ਵਜੋਂ ਸ਼ਹਿਰ ਵਿਚ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਬੀ.ਸੀ.ਦੇ ਟਰਾਂਸਪੋਰਟ ਮੰਤਰਾਲਾ ਮੁਤਾਬਕ, ਇਸ ਵੀਕੈਂਡ ਐਬਟਸਫੋਰਡ ਵਿਚ ਲਿਵਿੰਗਸਟੋਨ ਐਵੇਨਿਊ ਨੂੰ ਪੂਰੀ ਤਰ੍ਹਾਂ ਬੰਦ ਰੱਖਿਆ ਜਾਵੇਗਾ। ਇਹ ਬੰਦ ਅੱਜ ਤੋਂ ਸ਼ੁਰੂ ਹੋ ਕੇ ਸੋਮਵਾਰ ਦੀ ਸਵੇਰ ਤੱਕ ਪ੍ਰਭਾਵਸ਼ਾਲੀ ਰਹੇਗਾ।
wildfire-smoke-degrades-air-quality-across-parts-of-b-c-warnings-remain-in-effect
Punjabi

ਬੀ.ਸੀ. ਵਿਚ ਬਲ ਰਹੀਆਂ ਜੰਗਲਾਂ ਅੱਗਾਂ ਕਾਰਨ ਕਈ ਹਿੱਸਿਆਂ ਵਿਚ ਹਵਾ ਦੀ ਗੁਣਵੱਤਾ ਹੋਈ ਪ੍ਰਭਾਵਿਤ

ਬੀ.ਸੀ. ਵਿਚ ਬਲ ਰਹੀਆਂ ਜੰਗਲਾਂ ਅੱਗਾਂ ਕਾਰਨ ਕਈ ਹਿੱਸਿਆਂ ਵਿਚ ਹਵਾ ਦੀ ਗੁਣਵੱਤਾ ਪ੍ਰਭਾਵਿਤ ਹੋ ਰਹੀ, ਵੀਰਵਾਰ ਨੂੰ ਧੂੰਏ ਨੇ ਕੈਲੋਨਾ ਦੇ ਆਸਮਾਨ ਨੂੰ ਵੀ ਲਪੇਟ ਵਿਚ ਲੈ ਲਿਆ। IQAir ਮੁਤਾਬਕ, ਕੱਲ੍ਹ ਦੁਪਹਿਰ ਸ਼ਹਿਰ ਦੀ ਹਵਾ ਇੱਕ ਸਮੇਂ ਦੁਨੀਆ ਵਿਚ ਸਭ ਤੋਂ ਵੱਧ ਖਰਾਬ ਦਰਜ ਕੀਤੀ ਗਈ, ਜਿੱਥੇ ਏਅਰ ਕੁਆਲਿਟੀ ਇੰਡੈਕਸ 300 ਤੋਂ ਪਾਰ ਚਲਾ ਗਿਆ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link