14.55C Vancouver
ADS

Jul 16, 2021 8:59 PM -

ਮੈਟਰੋ ਵੈਨਕੂਵਰ 'ਚ ਗੈਂਗ ਹਿੰਸਾ ਨਾਲ ਜੁੜੇ ਦੋ ਆਦਮੀਆਂ ਦੀ ਵੈਨਕੂਵਰ ਪੁਲਿਸ ਵੱਲੋਂ ਕੀਤੀ ਜਾ ਰਹੀ ਭਾਲ

Share On
vpd-looking-for-two-men-wanted-canada-wide-in-relation-to-metro-vancouver-gang-conflict
Vancouver Police are seeking help from the public to find two men currently wanted Canada-wide for conspiracy to commit murder, possession of stolen property and firearm charges. (Photo - Vancouver Police)

ਵੈਨਕੂਵਰ ਪੁਲਿਸ ਵੱਲੋਂ 2 ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਜੋ ਕਿ ਕੈਨੇਡਾ ਭਰ ਦੇ ਵਾਰੰਟ ਦੇ ਵਾਂਟਿਡ ਹਨ।

ਇਹਨਾਂ ਦੀ ਭਾਲ ਕਤਲ ਦੀ ਸਾਜ਼ਿਸ਼, ਚੋਰੀ ਦੀ ਪ੍ਰਾਪਰਟੀ ਰੱਖਣ ਅਤੇ ਅਸਲੇ ਸੰਬੰਧੀ ਦੋਸ਼ਾਂ 'ਚ ਹੋ ਰਹੀ ਹੈ।

ਦੋਵਾਂ ਆਦਮੀਆਂ ਨੂੰ ਮੈਟਰੋ ਵੈਨਕੂਵਰ ਦੀ ਗੈਂਗ ਹਿੰਸਾ ਨਾਲ ਜੁੜਿਆ ਮੰਨਿਆ ਜਾ ਰਿਹਾ ਹੈ।

ਕਾਂਸਟੇਬਲ ਤਾਨੀਆ ਵਿਸਿੰਟਨ ਨੇ ਦੱਸਿਆ ਕਿ ਇਹ ਦੋਸ਼ ਵੈਨਕੂਵਰ ਪੁਲਿਸ ਦੇ 'ਟਾਸਕਫੋਰਸ ਟੌਰਨੀਕਵੀ' ਦੇ ਨਾਲ ਸੰਬੰਧਤ ਹਨ ਜਿਸ ਨੇ ਮੈਟਰੋ ਵੈਨਕੂਵਰ ਦੇ 4 ਹਿੰਸਕ ਅਪਰਾਧਿਕ ਗਰੁੱਪਸ ਨੂੰ ਨਿਸ਼ਾਨਾ ਬਣਾਇਆ ਸੀ।

ਜਿਹੜੇ 2 ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਉਸ 'ਚ ਇੱਕ ਦਾ ਨਾਮ ਰੋਮੈਨੋ ਮਾਰਟੋਡਿਹਾਰਜੋ ਹੈ।

ਇਸ ਵਿਅਕਤੀ ਦੀ ਉਮਰ 47 ਸਾਲ ਦੱਸੀ ਗਈ ਹੈ।

ਦੂਜੇ ਵਿਅਕਤੀ ਦੀ ਉਮਰ 25 ਸਾਲ ਅਤੇ ਨਾਮ ਮੋਈਨ ਖਾਨ ਦੱਸਿਆ ਗਿਆ ਹੈ।

ਇਹ ਦੱਖਣ ਏਸ਼ਿਆਈ ਮੂਲ ਦਾ ਵਿਅਕਤੀ ਦੱਸਿਆ ਗਿਆ ਹੈ।

Latest news

woman-fatally-shot-in-torontos-etobicoke-suspect-arrested-police-say
Punjabi

ਟੋਰੌਂਟੋ ਵਿੱਚ ਮਹਿਲਾ ਦੀ ਗੋਲੀ ਮਾਰ ਕੇ ਹੱਤਿਆ, ਮੁਲਜ਼ਮ ਨੂੰ ਕੀਤਾ ਗਿਆ ਗ੍ਰਿਫ਼ਤਾਰ

ਟੋਰੌਂਟੋ ਦੇ Etobicoke ਇਲਾਕੇ ਵਿਚ ਅੱਜ ਤੜਕੇ ਇੱਕ ਮਹਿਲਾ ਦੀ ਸ਼ਰੇਆਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜੋ ਭਾਰਤੀ ਮੂਲ ਦੀ ਦੱਸੀ ਜਾ ਰਹੀ ਹੈ। ਟੋਰੌਂਟੋ ਪੁਲਿਸ ਮੁਤਾਬਕ, ਇਹ ਵਾਰਦਾਤ ਸਵੇਰੇ ਲਗਭਗ 7:20 ਵਜੇ ਹੰਬਰਵੁੱਡ ਬੁਲੇਵਾਰਡ ਅਤੇ ਰੈਕਸਡੇਲ ਬੁਲੇਵਾਰਡ ਦੇ ਰਿਹਾਇਸ਼ੀ ਇਲਾਕੇ ਵਿਚ ਵਾਪਰੀ। ਚਸ਼ਮਦੀਦਾਂ ਮੁਤਾਬਕ, ਇੱਕ 20-22 ਸਾਲ ਦੀ ਮਹਿਲਾ ਜੋ ਕਿਸੇ ਯੂਨੀਵਰਸਿਟੀ ਦੀ ਸਟੂਡੈਂਟ ਲੱਗ ਰਹੀ ਸੀ, ਇੱਕ ਬੱਸ ਸਟੌਪ ਤੋਂ ਪੈਦਲ ਆ ਰਹੀ ਸੀ।
surrey-council-to-vote-on-contract-for-56-new-speed-bumps-near-schools-and-parks
Punjabi

ਸਰੀ ਸਕੂਲਾਂ ਅਤੇ ਪਾਰਕਾਂ ਨੇੜੇ 56 ਨਵੇਂ ਸਪੀਡ ਬੰਪ ਲਗਾਉਣ ਦੀ ਯੋਜਨਾ, ਕੌਂਸਲ ਸੋਮਵਾਰ ਨੂੰ ਕਰੇਗੀ ਫੈਸਲਾ

ਸਰੀ ਸਿਟੀ ਵੱਲੋਂ ਸਕੂਲਾਂ ਅਤੇ ਪਾਰਕਾਂ ਨੇੜੇ ਬੱਚਿਆਂ ਅਤੇ ਪੈਦਲ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 56 ਨਵੇਂ ਸਪੀਡ ਬੰਪਸ ਲਗਾਉਣ ਦੀ ਯੋਜਨਾ ਬਣਾਈ ਗਈ ਹੈ। ਇਸ ਪ੍ਰੋਜੈਕਟ ਦੇ ਸਬੰਧ ਵਿਚ ਸਰੀ ਕੌਂਸਲ ਆਉਣ ਵਾਲੇ ਸੋਮਵਾਰ ਨੂੰ ਇੱਕ ਕੰਟਰੈਕਟ 'ਤੇ ਵੋਟਿੰਗ ਕਰੇਗੀ,ਜਿਸ ਦਾ ਸਾਰਾ ਖਰਚਾ ਸ਼ਹਿਰ ਦੇ 2026 ਦੇ ਆਵਾਜਾਈ ਬਜਟ ਵਿਚੋਂ ਕੀਤਾ ਜਾਵੇਗਾ।
roundtable-to-examine-canadas-proposed-safe-social-media-act
Punjabi

ਕੈਨੇਡਾ ਵਿੱਚ ਸੇਫ਼ ਸੋਸ਼ਲ ਮੀਡੀਆ ਐਕਟ 'ਤੇ ਵਿਚਾਰ-ਵਟਾਂਦਰੇ ਲਈ ਸੋਮਵਾਰ ਨੂੰ ਸੱਦੀ ਗਈ ਰਾਊਂਡਟੇਬਲ ਮੀਟਿੰਗ

ਕੈਨੇਡਾ ਵਿਚ ਨਵੇਂ ਸੇਫ ਸੋਸ਼ਲ ਮੀਡੀਆ ਐਕਟ ਨੂੰ ਲੈ ਕੇ ਵੱਡੀ ਤਿਆਰੀ ਸ਼ੁਰੂ ਹੋ ਚੁੱਕੀ ਹੈ, ਜਿਸ ਦੇ ਸਬੰਧ ਵਿਚ ਸੋਮਵਾਰ ਨੂੰ ਇੱਕ ਰਾਊਂਡਟੇਬਲ ਮੀਟਿੰਗ ਸੱਦੀ ਗਈ ਹੈ। ਕੈਨੇਡੀਅਨ ਸੱਭਿਆਚਾਰ ਮੰਤਰੀ ਮਾਰਕ ਮਿਲਰ ਵੱਲੋਂ ਬੀ. ਸੀ. ਦੇ ਸੰਸਦ ਮੈਂਬਰ ਪੈਟ੍ਰਿਕ Weiler ਨਾਲ ਮਿਲ ਕੇ ਇਸ ਆਹਮੋ-ਸਾਹਮਣੇ ਬੈਠਕ ਦੀ ਪ੍ਰਧਾਨਗੀ ਕੀਤੀ ਜਾਵੇਗੀ।
livingstone-avenue-closed-through-the-weekend-in-abbotsford-for-highway-1-widening-project
Punjabi

ਐਬਟਸਫੋਰਡ ਪੁਲਿਸ ਨੇ ਹਾਈਵੇਅ 1 ਨੂੰ ਚੌੜਾ ਕਰਨ ਦੇ ਪ੍ਰੋਜੈਕਟ ਨੂੰ ਲੈ ਕੇ ਟ੍ਰੈਫਿਕ ਐਡਵਾਈਜ਼ਰੀ ਕੀਤੀ ਜਾਰੀ

ਐਬਟਸਫੋਰਡ ਪੁਲਿਸ ਨੇ ਫਰੇਜ਼ਰ ਵੈਲੀ ਵਿਚੋਂ ਲੰਘਣ ਵਾਲੇ ਹਾਈਵੇਅ 1 ਨੂੰ ਚੌੜਾ ਕਰਨ ਦੇ ਚੱਲ ਰਹੇ ਕੰਮ ਦੇ ਹਿੱਸੇ ਵਜੋਂ ਸ਼ਹਿਰ ਵਿਚ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਬੀ.ਸੀ.ਦੇ ਟਰਾਂਸਪੋਰਟ ਮੰਤਰਾਲਾ ਮੁਤਾਬਕ, ਇਸ ਵੀਕੈਂਡ ਐਬਟਸਫੋਰਡ ਵਿਚ ਲਿਵਿੰਗਸਟੋਨ ਐਵੇਨਿਊ ਨੂੰ ਪੂਰੀ ਤਰ੍ਹਾਂ ਬੰਦ ਰੱਖਿਆ ਜਾਵੇਗਾ। ਇਹ ਬੰਦ ਅੱਜ ਤੋਂ ਸ਼ੁਰੂ ਹੋ ਕੇ ਸੋਮਵਾਰ ਦੀ ਸਵੇਰ ਤੱਕ ਪ੍ਰਭਾਵਸ਼ਾਲੀ ਰਹੇਗਾ।
wildfire-smoke-degrades-air-quality-across-parts-of-b-c-warnings-remain-in-effect
Punjabi

ਬੀ.ਸੀ. ਵਿਚ ਬਲ ਰਹੀਆਂ ਜੰਗਲਾਂ ਅੱਗਾਂ ਕਾਰਨ ਕਈ ਹਿੱਸਿਆਂ ਵਿਚ ਹਵਾ ਦੀ ਗੁਣਵੱਤਾ ਹੋਈ ਪ੍ਰਭਾਵਿਤ

ਬੀ.ਸੀ. ਵਿਚ ਬਲ ਰਹੀਆਂ ਜੰਗਲਾਂ ਅੱਗਾਂ ਕਾਰਨ ਕਈ ਹਿੱਸਿਆਂ ਵਿਚ ਹਵਾ ਦੀ ਗੁਣਵੱਤਾ ਪ੍ਰਭਾਵਿਤ ਹੋ ਰਹੀ, ਵੀਰਵਾਰ ਨੂੰ ਧੂੰਏ ਨੇ ਕੈਲੋਨਾ ਦੇ ਆਸਮਾਨ ਨੂੰ ਵੀ ਲਪੇਟ ਵਿਚ ਲੈ ਲਿਆ। IQAir ਮੁਤਾਬਕ, ਕੱਲ੍ਹ ਦੁਪਹਿਰ ਸ਼ਹਿਰ ਦੀ ਹਵਾ ਇੱਕ ਸਮੇਂ ਦੁਨੀਆ ਵਿਚ ਸਭ ਤੋਂ ਵੱਧ ਖਰਾਬ ਦਰਜ ਕੀਤੀ ਗਈ, ਜਿੱਥੇ ਏਅਰ ਕੁਆਲਿਟੀ ਇੰਡੈਕਸ 300 ਤੋਂ ਪਾਰ ਚਲਾ ਗਿਆ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link