23.09C Vancouver
ADS

Mar 17, 2022 11:20 PM - Connect News

ਵੈਨਕੂਵਰ 'ਚ ਹਸਪਤਾਲ ਵਿੱਚੋਂ ਰਫੂਚੱਕਰ ਹੋਇਆ ਸੈਕਸ ਅਪਰਾਧੀ; ਕੈਨੇਡਾ ਵਾਈਡ ਵਾਰੰਟ 'ਤੇ ਕੀਤੀ ਜਾ ਰਹੀ ਭਾਲ

Share On
vpd-searches-for-man-wanted-canada-wide
Vancouver Police are asking for the public’s help to find a 40-year-old man who violated his long term supervision order, and is now wanted Canada-wide. (Photo - Vancouver ppolice)

ਵੈਨਕੂਵਰ ਦੇ ਇੱਕ ਹਸਪਤਾਲ ਵਿੱਚੋਂ ਇੱਕ ਸੈਕਸ ਅਪਰਾਧੀ ਰਫੂਚੱਕਰ ਹੋ ਗਿਆ ਹੈ।

ਪੁਲਿਸ ਦਾ ਕਹਿਣਾ ਹੈ ਕਿ ਇਸ ਅਪਰਾਧੀ ਦੀ ਕੈਨਡਾ ਭਰ ਦੇ ਵਾਰੰਟ 'ਤੇ ਭਾਲ ਕੀਤੀ ਜਾ ਰਹੀ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਫਰਾਰ ਹੋਏ ਅਪਰਾਧੀ ਦਾ ਨਾਮ ਮਾਰਸਲ ਲੌਸਨ ਹੈ।

ਉਸ ਦੀ ਉਮਰ 40 ਸਾਲ ਦੱਸੀ ਗਈ।

ਉਸ 'ਤੇ ਜਾਰੀ ਲੌਂਗ ਟਰਮ ਸੁਪਰਵਿਜਨ ਔਰਡਰ ਅਨੁਸਾਰ ਉਸ ਦੇ ਲਈ ਹਸਪਤਾਲ 'ਚ ਰਹਿੰਦੇ ਹੋਏ ਮੈਡਿਕਲ ਟਰੀਟਮੈਂਟ ਹਾਸਿਲ ਕਰਨਾ ਜਰੂਰੀ ਸੀ।

ਹੁਣ ਪੁਲਿਸ ਨੇ ਇਸ ਵਿਅਕਤੀ ਦੀ ਤਸਵੀਰ ਜਾਰੀ ਕਰ ਲੋਕਾਂ ਨੂੰ ਇਸ ਨੂੰ ਵੇਖਣ 'ਤੇ ਪੁਲਿਸ ਨੂੰ ਦੱਸਣ ਦੀ ਅਪੀਲ ਕੀਤੀ ਹੈ।

ਵੈਨਕੂਵਰ ਪੁਲਿਸ ਦਾ ਕਹਿਣਾ ਹੈ ਕਿ ਇਸ ਵਿਅਕਤੀ ਦਾ ਸੈਕਸ਼ੁਅਲ ਅਪਰਾਧਾਂ ਦਾ ਇਤਿਹਾਸ ਰਿਹਾ ਹੈ।

ਉਸ ਦੇ ਰੀ-ਔਫੈਂਡ ਕਰਨ ਦੇ ਆਸਾਰ ਵੀ ਦੱਸੇ ਗਏ ਹਨ। ਅਪਰਾਧੀ ਦੀ ਤਸਵੀਰ ਵੀ ਜਾਰੀ ਕੀਤੀ ਗਈ ਹੈ ਜੋ ਕਿ ਕਨੈਕਟ ਐਫ.ਐਮ. ਦੇ ਫੇਸਬੁੱਕ ਪੇਜ 'ਤੇ ਵੀ ਵੇਖੀ ਜਾ ਸਕਦੀ ਹੈ।

Latest news

astronaut-jeremy-hansen-to-leave-canadian-space-agency-in-september
Punjabi

ਕੈਨੇਡੀਅਨ ਪੁਲਾੜ ਯਾਤਰੀ ਜੈਰਮੀ ਹੈਨਸਨ ਨੇ ਕੈਨੇਡੀਅਨ ਸਪੇਸ ਏਜੰਸੀ ਨੂੰ ਕਹਿ ਦਿੱਤਾ ਅਲਵਿਦਾ

ਕੈਨੇਡਾ ਦੇ ਸਟਾਰ ਪਾਇਲਟ ਅਤੇ ਪੁਲਾੜ ਯਾਤਰੀ ਜੇਰੇਮੀ ਹੈਨਸਨ ਨੇ ਕੈਨੇਡੀਅਨ ਸਪੇਸ ਏਜੰਸੀ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਐਲਾਨ ਕੀਤਾ ਹੈ ਕਿ ਉਹ ਇਸੇ ਸਾਲ ਸਤੰਬਰ 2026 ਤੋਂ ਆਪਣੇ ਕਰੀਅਰ ਵਿਚ ਕੁਝ ਨਵੇਂ ਪੇਸ਼ੇਵਰ ਮੌਕਿਆਂ ਵੱਲ ਵਧਣਗੇ। ਹਾਲਾਂਕਿ, ਉਨ੍ਹਾਂ ਰਾਇਲ ਕੈਨੇਡੀਅਨ ਏਅਰ ਫੋਰਸ ਵਿਚ ਇੱਕ ਰਿਜ਼ਰਵਿਸਟ ਵਜੋਂ ਬਣੇ ਰਹਿਣ ਦੀ ਗੱਲ ਆਖੀ ਹੈ।
warm-weather-expected-to-return-to-calgary-after-stormy-weekend
Punjabi

ਕੈਲਗਰੀ 'ਚ ਵਧੇਗਾ ਤਾਪਮਾਨ, ਕੁਝ ਇਲਾਕਿਆਂ 'ਚ ਹੀਟ ਵੇਵ ਦਾ ਖਦਸ਼ਾ

ਕੈਲਗਰੀ ਵਿਚ ਤੂਫ਼ਾਨੀ ਵੀਕਐਂਡ ਤੋਂ ਬਾਅਦ ਹੁਣ ਅਗਲੇ 7 ਤੋਂ 10 ਦਿਨਾਂ ਤੱਕ ਮੌਸਮ ਕਾਫ਼ੀ ਗਰਮ ਰਹੇਗਾ ਅਤੇ ਕੁਝ ਇਲਾਕਿਆਂ ਵਿਚ ਗਰਮੀ ਸੰਬੰਧੀ ਚਿਤਾਵਨੀ ਵੀ ਜਾਰੀ ਰਹੇਗੀ। ਸੈਂਟਰਲ ਤੇ ਦੱਖਣੀ ਐਲਬਰਟਾ ਵਿਚ ਅੱਜ ਦਾ ਤਾਪਮਾਨ ਆਮ ਵਾਂਗ ਹੈ ਅਤੇ ਕੈਲਗਰੀ ਦਾ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਆਉਣ ਵਾਲੇ ਦਿਨਾਂ ਵਿਚ ਤਾਪਮਾਨ 25 ਤੋਂ 29 ਡਿਗਰੀ ਸੈਲਸੀਅਸ ਵਿਚਕਾਰ ਰਹੇਗਾ।
smith-ford-unveil-proposed-alberta-ontario-oil-pipeline-route-at-calgary-stampede
Punjabi

ਸਮਿਥ ਅਤੇ ਫੋਰਡ ਨੇ ਐਲਬਰਟਾ ਤੇ ਓਨਟਾਰੀਓ ਦੇ ਤੇਲ ਪਾਈਪਲਾਈਨ ਦੇ ਰੂਟ ਦਾ ਕੀਤਾ ਐਲਾਨ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਅਤੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਅੱਜ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਦੇਸ਼ ਦੇ ਐਨਰਜੀ ਸੈਕਟਰ ਵਿੱਚ ਇੱਕ ਇਤਿਹਾਸਕ ਪ੍ਰੋਜੈਕਟ ਦਾ ਐਲਾਨ ਕੀਤਾ ਹੈ। ਦੋਵਾਂ ਪ੍ਰੀਮੀਅਰਜ ਨੇ ਪ੍ਰਸਤਾਵਿਤ ਵੈਸਟ-ਈਸਟ ਤੇਲ ਪਾਈਪਲਾਈਨ ਦੇ ਮੁੱਖ ਰੂਟ ਦਾ ਨਕਸ਼ਾ ਜਨਤਕ ਕਰ ਦਿੱਤਾ ਹੈ, ਜਿਸ ਨੂੰ ਉੱਤਰੀ ਸ਼ੀਲਡ ਐਨਰਜੀ ਕੋਰੀਡੋਰ ਦਾ ਨਾਮ ਦਿੱਤਾ ਗਿਆ ਹੈ। ​
canada-seeks-clarity-after-u-s-proposes-annual-cusma-reviews
Punjabi

CUSMA ਦੀ ਸਲਾਨਾ ਸਮੀਖਿਆ ਦੇ ਅਮਰੀਕੀ ਪ੍ਰਸਤਾਵ ਨਾਲ ਕੈਨੇਡਾ ਵਿੱਚ ਅਨਿਸ਼ਚਿਤਤਾ ਵਧੀ: ਲੇਬਲੈਂਕ

ਕੈਨੇਡਾ-ਅਮਰੀਕਾ ਲਈ ਵਪਾਰ ਮੰਤਰੀ ਡੋਮਿਨਿਕ ਲੇਬਲੈਂਕ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਟਰੰਪ ਪ੍ਰਸ਼ਾਸਨ ਵੱਲੋਂ CUSMA ਨੂੰ ਮੌਜੂਦਾ ਰੂਪ ਵਿਚ ਸਾਲ 2042 ਤੱਕ ਰੀਨਿਊ ਕਰਨ ਦੀ ਬਜਾਏ ਹਰ ਸਾਲ ਇਸ ਦਾ ਰਿਵਿਊ ਕਰਨ ਦੇ ਫੈਸਲੇ ਨੇ ਔਟਵਾ ਲਈ ਵੱਡੀ ਅਨਿਸ਼ਚਿਤਤਾ ਪੈਦਾ ਕਰ ਦਿੱਤੀ ਹੈ। ਕੈਨੇਡਾ ਅਤੇ ਮੈਕਸੀਕੋ ਚਾਹੁੰਦੇ ਸਨ ਕਿ ਇਹ ਸਮਝੌਤਾ ਅਗਲੇ 16 ਸਾਲਾਂ ਤੱਕ ਸਥਿਰ ਰਹੇ ਪਰ ਵਾਸ਼ਿੰਗਟਨ ਵੱਲੋਂ ਹੁਣ ਇਸ ਸਮਝੌਤੇ ਵਿਚ ਵੱਡੇ ਬਦਲਾਅ ਕੀਤੇ ਜਾਣ ਦੇ ਸੰਕੇਤ ਹਨ।
deadly-prison-clashes-in-sri-lanka-leave-at-least-20-dead-more-than-100-injured
Punjabi

ਸ੍ਰੀਲੰਕਾ ਦੀ ਨੇਗੋਂਬੋ ਜੇਲ੍ਹ ਵਿੱਚ ਖੂਨੀ ਝੜਪ, ਘੱਟੋ-ਘੱਟ 20 ਮੌਤਾਂ, 100 ਤੋਂ ਵੱਧ ਜ਼ਖ਼ਮੀ

ਸ਼੍ਰੀਲੰਕਾ ਦੇ ਨੇਗੋਂਬੋ ਸ਼ਹਿਰ ਦੀ ਇੱਕ ਜੇਲ੍ਹ ਵਿੱਚ ਕੈਦੀਆਂ ਦੇ ਦੋ ਸਮੂਹਾਂ ਵਿਚਕਾਰ ਇੱਕ ਭਿਆਨਕ ਹਿੰਸਕ ਝੜਪ ਹੋ ਗਈ। ਇਸ ਖੂਨੀ ਟਕਰਾਅ ਵਿੱਚ 25 ਕੈਦੀ ਅਤੇ 4 ਜੇਲ੍ਹ ਸੁਰੱਖਿਆ ਕਰਮਚਾਰੀਆਂ ਸਮੇਤ 25 ਲੋਕ ਮਾਰੇ ਗਏ, ਜਦੋਂ ਕਿ 100 ਤੋਂ ਵੱਧ ਹੋਰ ਗੰਭੀਰ ਜ਼ਖਮੀ ਹੋਏ।ਇਸ ਹਿੰਸਕ ਝੜਪ ਨੂੰ ਪਿਛਲੇ ਪੰਜ ਸਾਲਾਂ ਵਿੱਚ ਸ਼੍ਰੀਲੰਕਾ ਵਿੱਚ ਸਭ ਤੋਂ ਘਾਤਕ ਜੇਲ੍ਹ ਦੰਗੇ ਦੱਸਿਆ ਜਾ ਰਿਹਾ ਹੈ। ਇਹ ਘਟਨਾ ਰਾਜਧਾਨੀ ਕੋਲੰਬੋ ਦੇ ਉੱਤਰ ਵਿੱਚ ਸਥਿਤ ਸ਼ਹਿਰ ਨੇਗੋਂਬੋ ਦੀ ਮੁੱਖ ਜੇਲ੍ਹ ਵਿੱਚ ਵਾਪਰੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link