27.82C Vancouver
ADS

Jul 15, 2020 9:21 PM -

ਰਾਜਸਥਾਨ ਦੇ ਮੁੱਖ ਮੰਤਰੀ ਦਾ ਦਾਅਵਾ, ਕਿਹਾ ਵਿਧਾਇਕਾਂ ਦੀ ਖਰੀਦ ਦੀ ਕੋਸ਼ਿਸ਼ ਦੇ ਸਬੂਤ ਹੱਥ ਲੱਗੇ

Share On
we-have-proof-of-horse-trading-attempts-rajasthan-cm-gehlot
Rajasthan Chief Minister Ashok Gehlot amid political turmoil in the state claimed that horse trading attempts were made. Photo-ANI

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸੂਬੇ 'ਚ ਜਾਰੀ ਸਿਆਸੀ ਸੰਕਟ ਵਿਚਾਲੇ ਆਖਿਆ ਹੈ ਕਿ ਸੂਬੇ 'ਚ ਹੌਰਸ ਟਰੇਡਿੰਗ (ਵਿਧਾਇਕਾਂ ਦੀ ਖਰੀਦ) ਦੀ ਕੋਸ਼ਿਸ਼ ਹੋਈ ਹੈ।

ਉਨ੍ਹਾਂ ਕਿਹਾ, "ਸਾਨੂੰ ਆਪਣੇ ਵਿਧਾਇਕਾਂ ਨੂੰ 10 ਦਿਨ ਲਈ ਹੋਟਲ 'ਚ ਰੱਖਣਾ ਪਿਆ, ਜੇਕਰ ਅਜਿਹਾ ਨਾ ਕੀਤਾ ਜਾਂਦਾ, ਤਾਂ ਜੋ ਹੁਣ ਮਾਨੇਸਰ 'ਚ ਹੋ ਰਿਹਾ ਹੈ, ਇਹ ਉਸੇ ਵੇਲੇ ਹੋ ਜਾਣਾ ਸੀ।"

ਯਾਦ ਰਹੇ ਰਾਜਸਥਾਨ 'ਚ ਜਾਰੀ ਵਿਵਾਦ ਵਿਚਾਲੇ ਅਤੇ ਸਰਕਾਰ ਤੋੜਨ ਦੇ ਇਲਜ਼ਾਮ ਲੱਗਣ ਤੋਂ ਬਾਅਦ ਸਚਿਨ ਪਾਈਲਟ ਨੂੰ ਸੂਬੇ ਦੇ ਉਪ ਮੁੱਖ ਮੰਤਰੀ ਦੇ ਅਹੁਦੇ ਤੋਂ ਅਲਾਵਾ, ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਵੀ ਹਟਾ ਦਿੱਤਾ ਗਿਆ ਹੈ।


ਅਸ਼ੋਕ ਗਹਿਲੋਤ ਨੇ ਕਿਹਾ ਚੰਗੀ ਅੰਗਰੇਜ਼ੀ ਅਤੇ ਚੰਗਾ ਦਿਖਣਾ ਹੀ ਕਾਫੀ ਨਹੀਂ

ਰਾਜਸਥਾਨ 'ਚ ਅਹੁਦੇ ਤੋਂ ਹਟਾਏ ਜਾ ਚੁੱਕੇ ਉਪ ਮੁੱਖ ਮੰਤਰੀ ਸਚਿਨ ਪਾਈਲਟ 'ਤੇ ਸੂਬੇ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਨਿਸ਼ਾਨਾ ਸਾਧਿਆ ਹੈ।

ਉਨ੍ਹਾਂ ਕਿਹਾ ਕਿ ਚੰਗੀ ਅੰਗਰੇਜ਼ੀ ਬੋਲਣ ਨਾਲ ਜਾਂ ਚੰਗੀਆਂ ਬਾਈਟਸ (ਮੀਡੀਆ ਕੋਲ ਕੀਤੀਆਂ ਟਿੱਪਣੀਆਂ) ਦੇਣ ਨਾਲ ਜਾਂ ਚੰਗੇ ਦਿਖਣ ਨਾਲ ਸਭ ਕੁਝ ਠੀਕ ਨਹੀਂ ਹੋ ਜਾਂਦਾ।

ਅਸ਼ੋਕ ਗਹਿਲੋਤ ਨੇ ਕਿਹਾ, 'ਤੁਹਾਡੇ ਦਿਲ ਵਿੱਚ ਦੇਸ਼ ਦੇ ਲਈ ਕੀ ਹੈ, ਤੁਹਾਡੇ ਵਿਚਾਰ ਕੀ ਹਨ, ਨੀਤੀਆਂ ਕਿਵੇਂ ਦੀਆਂ ਹਨ, ਸਭ ਕੁਝ ਵੇਖਿਆ ਜਾਂਦਾ ਹੈ।

ਮੈਨੂੰ ਸਿਆਸਤ ਦੇ ਵਿੱਚ 40 ਸਾਲ ਹੋ ਗਏ ਹਨ, ਅਸੀਂ ਨਵੀਂ ਪੀੜ੍ਹੀ ਨੂੰ ਪਿਆਰ ਕਰਦੇ ਹਾਂ, ਅਤੇ ਭਵਿੱਖ ਵਿੱਚ ਸਭ ਕੁਝ ਤੁਹਾਡਾ ਹੀ ਹੋਵੇਗਾ।

ਨਵੀਂ ਪੀੜ੍ਹੀ ਦੇ ਲੋਕ ਕੇਂਦਰੀ ਮੰਤਰੀ ਬਣ ਰਹੇ ਹਨ, ਸੂਬੇ ਦੇ ਪ੍ਰਧਾਨ ਬਣਾਏ ਜਾ ਰਹੇ ਹਨ। ਸਾਡੇ ਸਮੇਂ 'ਚ ਜਿਸ ਪ੍ਰੀਕਿਰਿਆ ਵਿੱਚੋਂ ਸਾਨੂੰ ਲੰਘਣਾ ਪੈਂਦਾ ਸੀ, ਜੇਕਰ ਨਵੀਂ ਪੀੜ੍ਹੀ ਨੂੰ ਵੇਖਣਾ ਪੈਂਦਾ ਤਾਂ ਇਨ੍ਹਾਂ ਨੂੰ ਪਤਾ ਲੱਗਣਾ ਸੀ।"

Latest news

apartment-fire-in-northeast-edmonton-causes-1-1m-in-damage-injures-resident-and-firefighter
Punjabi

ਐਡਮਿੰਟਨ: ਅਪਾਰਟਮੈਂਟ ਕੰਪਲੈਕਸ ਵਿਚ ਅੱਗ ਕਾਰਨ ਕਰੀਬ 1.1 ਮਿਲੀਅਨ ਡਾਲਰ ਦੀ ਪ੍ਰੋਪਰਟੀ ਸੜ ਕੇ ਸੁਆਹ

ਐਡਮਿੰਟਨ ਦੇ ਨੌਰਥਈਸਟ ਇਲਾਕੇ ਦੇ ਅਪਾਰਟਮੈਂਟ ਕੰਪਲੈਕਸ ਵਿਚ ਲੱਗੀ ਅੱਗ ਕਾਰਨ ਕਰੀਬ 1.1 ਮਿਲੀਅਨ ਡਾਲਰ ਦੀ ਪ੍ਰੋਪਰਟੀ ਸੜ ਕੇ ਸੁਆਹ ਹੋ ਗਈ। ਇਲਾਕੇ ਵਿਚ ਸਥਿਤ ਵਿੰਡਹੈਮ ਕਰਾਸਿੰਗ ਅਪਾਰਟਮੈਂਟਸ ਵਿਚ 20 ਅਪ੍ਰੈਲ ਨੂੰ ਅੱਗ ਲੱਗੀ ਸੀ।
ndp-leader-avi-lewis-will-not-run-in-quebec-byelection-after-boulerice-departure
Punjabi

ਬੋਲੇਰਿਸ ਦੇ ਜਾਣ ਤੋਂ ਬਾਅਦ ਐਨ.ਡੀ.ਪੀ ਨੇਤਾ ਐਵੀ ਲੇਵਿਸ ਕਿਊਬੈਕ ਜ਼ਿਮਨੀ-ਚੋਣ ਵਿੱਚ ਨਹੀਂ ਲੜਨਗੇ

ਕੈਨੇਡਾ ਦੀ ਫੈਡਰਲ ਐਨ.ਡੀ.ਪੀ. ਦੀਆਂ ਪਾਰਲੀਮੈਂਟ ਵਿਚ ਸੀਟਾਂ ਹੋਰ ਘੱਟ ਗਈਆਂ ਹਨ। ਪਾਰਟੀ ਦੇ ਲੰਮੇ ਸਮੇਂ ਤੋਂ ਐਮ.ਪੀ. ਅਲੈਗਜ਼ੈਂਡਰ ਬੋਲੇਰਿਸ ਨੇ ਫੈਡਰਲ ਰਾਜਨੀਤੀ ਛੱਡ ਕੇ ਕਿਊਬੈਕ ਦੀ ਸੂਬਾਈ ਰਾਜਨੀਤੀ ਵਿਚ ਜਾਣ ਦਾ ਐਲਾਨ ਕੀਤਾ ਹੈ। ਉਹ ਅਕਤੂਬਰ ਵਿਚ ਹੋਣ ਵਾਲੀਆਂ ਸੂਬਾਈ ਚੋਣਾਂ ਵਿਚ Québec solidaire ਪਾਰਟੀ ਵੱਲੋਂ ਚੋਣ ਲੜਨਗੇ। ਉਹ ਕਿਊਬੈਕ ਤੋਂ ਪਾਰਟੀ ਦੇ ਇਕਲੌਤੇ ਸੰਸਦ ਮੈਂਬਰ ਸਨ ਅਤੇ ਉਨ੍ਹਾਂ ਦੇ ਜਾਣ ਨਾਲ NDP ਕੋਲ ਸੰਸਦ ਵਿਚ ਹੁਣ ਸਿਰਫ਼ ਪੰਜ ਸੀਟਾਂ ਰਹਿ ਗਈਆਂ ਹਨ, ਜੋ ਕਿ ਪਾਰਟੀ ਲਈ ਇੱਕ ਵੱਡਾ ਝਟਕਾ ਹੈ।
edmonton-police-seek-public-help-to-locate-missing-19-year-old
Punjabi

ਐਡਮਿੰਟਨ ਪੁਲਿਸ ਨੇ ਲਾਪਤਾ 19 ਸਾਲਾ ਨੌਜਵਾਨ ਦੀ ਭਾਲ ਵਿਚ ਮੰਗੀ ਮਦਦ

ਐਡਮਿੰਟਨ ਪੁਲਿਸ ਨੇ ਇਕ ਲਾਪਤਾ 19 ਸਾਲਾ ਨੌਜਵਾਨ ਦੀ ਭਾਲ ਵਿਚ ਮਦਦ ਮੰਗੀ ਹੈ, ਜਿਸ ਦੀ ਪਛਾਣ ਪ੍ਰਯਾਗ ਦਲਭਟਵਾਲਾ ਵਜੋਂ ਦੱਸੀ ਗਈ ਹੈ। ਪੁਲਿਸ ਅਤੇ ਪਰਿਵਾਰ ਵੱਲੋਂ ਉਸ ਦੀ ਸਲਾਮਤੀ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ।ਪ੍ਰਯਾਗ ਨੂੰ ਆਖਰੀ ਵਾਰ 23 ਅਪ੍ਰੈਲ ਨੂੰ ਸ਼ਾਮ ਕਰੀਬ 4 ਵਜੇ 99 St. ਅਤੇ 90 ਐਵੇਨਿਊ ਦੇ ਇਲਾਕੇ ਦੀ ਰਿਹਾਇਸ਼ 'ਤੇ ਦੇਖਿਆ ਗਿਆ ਸੀ।
more-than-10-kg-of-suspected-drugs-seized-in-kelowna-trafficking-investigation-two-men-arrested
Punjabi

ਕੈਲੋਨਾ ਵਿਚ ਪੁਲਿਸ ਨੇ 10 ਕਿਲੋ ਤੋਂ ਵੱਧ ਨਸ਼ੀਲੇ ਪਦਾਰਥਾਂ ਸਮੇਤ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਕੈਲੋਨਾ ਵਿਚ ਪੁਲਿਸ ਨੇ 10 ਕਿਲੋ ਤੋਂ ਵੱਧ ਨਸ਼ੀਲੇ ਪਦਾਰਥਾਂ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਆਰ.ਸੀ.ਐਮ.ਪੀ. ਨੇ ਕਿਹਾ ਕਿ ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਖਿਲਾਫ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ 15 ਅਪ੍ਰੈਲ ਨੂੰ ਤਿੰਨ ਸਥਾਨਕ ਘਰਾਂ ਦੀ ਤਲਾਸ਼ੀ ਲਈ ਗਈ। ਛਾਪੇਮਾਰੀ ਦੌਰਾਨ ਅਧਿਕਾਰੀਆਂ ਨੇ 7 ਕਿਲੋ ਸ਼ੱਕੀ ਕੋਕੀਨ, 2 ਕਿਲੋ ਤੋਂ ਵੱਧ ਫੈਂਟਾਨਿਲ ਅਤੇ 1 ਕਿਲੋ ਸਾਈਲੋਸਾਈਬਿਨ ਮਸ਼ਰੂਮ ਦੀ ਬਰਾਮਦਗੀ ਕੀਤੀ।
three-liberal-mps-take-seats-in-house-after-byelections-boosting-government-majority
Punjabi

ਜ਼ਿਮਨੀ ਚੋਣਾਂ ਤੋਂ ਬਾਅਦ ਤਿੰਨ ਲਿਬਰਲ ਸੰਸਦ ਮੈਂਬਰਾਂ ਨੇ ਹਾਊਸ ਔਫ ਕਾਮਨਜ਼ ਵਿੱਚ ਸੰਭਾਲੀਆਂ ਸੀਟਾਂ

ਕੈਨੇਡਾ ਵਿਚ ਹਾਲ ਹੀ ਵਿਚ ਜ਼ਿਮਨੀ ਚੋਣਾਂ ਜਿੱਤਣ ਵਾਲੀਆਂ ਤਿੰਨ ਲਿਬਰਲ ਉਮੀਦਵਾਰ ਨੇ ਅੱਜ ਤੋਂ ਹਾਊਸ ਔਫ ਕਾਮਨਜ਼ ਵਿਚ ਆਪਣੀਆਂ ਸੀਟਾਂ ਸੰਭਾਲ ਲਈਆਂ ਹਨ। ਡੌਲੀ ਬੇਗਮ, ਡੈਨੀਅਲ ਮਾਰਟਿਨ ਅਤੇ ਟੈਟੀਆਨਾ ਔਗਸਟੇ ਨੇ ਬੀਤੇ ਸ਼ਨੀਵਾਰ ਨੂੰ ਐਮ.ਪੀ. ਵਜੋਂ ਸਹੁੰ ਚੁੱਕੀ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link