Mar 26, 2025 6:17 PM - The Canadian Press

ਰਾਸ਼ਟਰਪਤੀ ਡੋਨਲਡ ਟਰੰਪ ਅੱਜ ਆਟੋ ਟੈਰਿਫ ਦਾ ਐਲਾਨ ਕਰਨ ਜਾ ਰਹੇ ਹਨ। ਇਸ ਦੀ ਪੁਸ਼ਟੀ ਵ੍ਹਾਈਟ ਹਾਊਸ ਨੇ ਕੀਤੀ। ਟਰੰਪ ਦੇ ਇਸ ਐਲਾਨ ਤੋਂ ਪਹਿਲਾਂ ਅਮਰੀਕੀ ਬਾਜ਼ਾਰਾਂ ਵਿਚ ਗਿਰਾਵਟ ਦੇਖਣ ਨੂੰ ਮਿਲੀ, ਇਸ ਦੌਰਾਨ ਐਸ ਐਂਡ ਪੀ 500 ਵਿਚ 1.1 ਫੀਸਦੀ ਦੀ ਗਿਰਾਵਟ ਸੀ, ਜਦੋਂ ਕਿ ਡਾਉ ਜੋਨਸ ਕਰੀਬ 200 ਅੰਕ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਸੀ।




