Sep 9, 2024 7:59 PM - The Canadian Press

ਕੇਲੋਨਾ ਵਿਚ ਇਕ ਔਰਤ ’ਤੇ ਚਾਕੂ ਨਾਲ ਹਮਲਾ ਕਰਨ ਵਾਲੀ ਔਰਤ ’ਤੇ ਦੋਸ਼ ਲਗਾਏ ਗਏ ਹਨ। ਕੇਲੋਨਾ ਆਰ.ਸੀ.ਐੱਮ.ਪੀ. ਨੇ ਇਸ ਘਟਨਾ ਦੀ ਪੁਸ਼ਟੀ ਕਰਦੇ ਦੱਸਿਆ ਹੈ ਕਿ ਬੀਤੇ ਸ਼ਨੀਵਾਰ ਇਕ ਘਰ ਵਿਚ ਦਾਖਲ ਹੋ ਕੇ ਹਮਲਾ ਕਰਨ ਵਾਲੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੂੰ 7 ਸਤੰਬਰ ਨੂੰ ਦੁਪਿਹਰ 1:15 ਵਜੇ ਦੇ ਕਰੀਬ ਕੇਲਗਲੇਨ ਕ੍ਰੇਸੇਂਟ ਵਿਖੇ ਵਿਚ ਘਰ ਵਿਚ ਹਮਲੇ ਦੀ ਸੂਚਨਾ ਮਿਲੀ ਸੀ।
ਪੁਲਿਸ ਦਾ ਕਹਿਣਾ ਹੈ ਕਿ ਇਕ ਅਨਜਾਣ ਸ਼ੱਕੀ ਔਰਤ ਵਲੋਂ ਘਰ ਵਿਚ ਇਕ 28 ਸਾਲਾ ਔਰਤ ’ਤੇ ਚਾਕੂ ਨਾਲ ਕਈ ਵਾਰ ਕੀਤੇ ਗਏ ਸਨ ਪਰ ਜਦੋਂ ਦੂਜੇ ਪਰਿਵਾਰਕ ਮੈਂਬਰਾਂ ਨੇ ਦਖਲਅੰਦਾਜ਼ੀ ਕੀਤੀ ਤਾਂ ਸ਼ੱਕੀ ਔਰਤ ਉਥੋਂ ਫਰਾਰ ਹੋ ਗਈ।
ਪੁਲਿਸ ਦਾ ਕਹਿਣਾ ਹੈ ਕਿ ਪੀੜਿਤ ਨੂੰ ਜਾਨਲੇਵਾ ਸੱਟਾਂ ਨਾਲ ਹਸਪਤਾਲ ਪਹੁੰਚਾਇਆ ਗਿਆ ਸੀ ਜਿੱਥੇ ਉਸਦੀ ਹਾਲਤ ਸਥਿਰ ਬਣੀ ਹੋਈ ਹੈ। ਬਾਅਦ ਵਿਚ ਦੁਪਿਹਰ ਵੇਲੇ ਪੁਲਿਸ ਨੇ ਕਲੇਮੈਂਟ ਐਵੇਨਿਊ ’ਤੇ ਰਿਕਟਰ ਸਟਰੀਟ ਵਿਚ ਕਥਿਤ ਇਕ 24 ਸਾਲਾ ਸ਼ੱਕੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਸੀ ਜਿਸ ’ਤੇ ਗੰਭੀਰ ਹਮਲੇ ਦਾ ਦੋਸ਼ ਲਗਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੰਗਲਵਾਰ ਨੂੰ ਅਦਾਲਤੀ ਪੇਸ਼ੀ ਤਕ ਸ਼ੱਕੀ ਨੂੰ ਹਿਰਾਸਤ ਵਿਚ ਰੱਖਿਆ ਗਿਆ ਹੈ।




