Punjabi
ਸੰਜੇ ਦੱਤ ਦੀ ਆਉਣ ਵਾਲੀ ਫਿਲਮ 'ਆਖਰੀ ਸਵਾਲ' ਦਾ ਟ੍ਰੇਲਰ ਹੋਇਆ ਜਾਰੀ
ਪ੍ਰਸਿੱਧ ਅਭਿਨੇਤਾ ਸੰਜੇ ਦੱਤ ਦੀ ਆਉਣ ਵਾਲੀ ਫਿਲਮ 'ਆਖਰੀ ਸਵਾਲ' ਦਾ ਟ੍ਰੇਲਰ ਜਾਰੀ ਹੋ ਗਿਆ ਹੈ। ਨਿਰਮਾਤਾ ਨੇ ਕਿਹਾ ਕਿ ਜਲਦੀ ਹੀ ਫਿਲਮ ਰਿਲੀਜ਼ ਕੀਤੀ ਜਾਵੇਗੀ। ਸੰਜੇ ਦੱਤ ਦੀ ਇਸ ਫਿਲਮ ਨੂੰ ਦਰਸ਼ਕ ਬੜੀ ਬੇਸਬਰੀ ਨਾਲ ਉਡੀਕ ਰਹੇ ਹਨ। ਟ੍ਰੇਲਰ ਜਾਰੀ ਹੋਣ ਨਾਲ ਬਾਲੀਵੁੱਡ ਵਿੱਚ ਕਾਫੀ ਹਲਚਲ ਮਚ ਗਈ ਹੈ।
Punjabi
ਅਹਿਸਾਸ ਚੰਨਾ ਨੇ ਬਾਲੀਵੁੱਡ ਈਵੈਂਟ ਵਿੱਚ ਬਿਖੇਰੇ ਜਲਵੇ
ਮੁੰਬਈ ਵਿੱਚ ਬਾਲੀਵੁੱਡ ਨਾਲ ਸੰਬੰਧਿਤ ਇਕ ਵਿਸੇਸ਼ ਈਵੈਂਟ ਵਿੱਚ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਦੀ ਐਂਟਰੀ ਨੇ ਖੂਬ ਤਹਿਲਕਾ ਮਚਾਇਆ। ਸੋਨਮ ਹਰੇ ਰੰਗ ਦੀ ਡਰੈਸ ਪਹਿਨ ਕੇ ਇਸ ਈਵੈਂਟ ਵਿੱਚ ਸ਼ਾਮਲ ਹੋਈ ਸੀ, ਜਿੱਥੇ ਕਿ ਦਰਸ਼ਕਾਂ ਨੇ ਖੂਬ ਤਾੜੀਆਂ ਵਜਾ ਕੇ ਉਸ ਨੂੰ ਭਰਪੂਰ ਹੁੰਗਾਰਾ ਦਿੱਤਾ। ਫਿਲਮੀ ਹਲਕਿਆਂ ਵਿੱਚ ਸੋਨਮ ਬਾਜਵਾ ਦੀ ਉਕਤ ਈਵੈਂਟ ਵਿੱਚ ਸ਼ਮੂਲੀਅਤ ਅਤੇ ਪਹਿਰਾਵਾ ਕਾਫੀ ਚਰਚਾ ਦਾ ਵਿਸ਼ਾ ਬਣਿਆ।
Punjabi
‘ਸਰਕੇ ਚੁਨਰ’ ਗੀਤ ਵਿਵਾਦ ਮਾਮਲੇ ਵਿੱਚ ਨੋਰਾ ਫਤੇਹੀ ਮਹਿਲਾ ਕਮਿਸ਼ਨ ਅੱਗੇ ਹੋਈ ਪੇਸ਼, ਮੰਗੀ ਮੁਆਫੀ
ਫਿਲਮ 'ਕੇ.ਡੀ. ਦਿ ਡੇਵਿਲ' ਦੇ ਗਾਣੇ 'ਸਰਕੇ ਚੁਨਰ' ਵਿੱਚ ਅਸ਼ਲੀਲਤਾ ਫੈਲਾਉਣ ਦੇ ਮਾਮਲੇ ਵਿੱਚ ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਰਾਸ਼ਟਰੀ ਮਹਿਲਾ ਕਮਿਸ਼ਨ ਦੇ ਸਾਹਮਣੇ ਪੇਸ਼ ਹੋਈ। ਨੋਰਾ ਨੇ ਕਮਿਸ਼ਨ ਨੂੰ ਲਿਖਤੀ ਮਾਫੀਨਾਮਾ ਸੌਂਪਿਆ ਅਤੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ।
Punjabi
ਮੇਟ ਗਾਲਾ 2026 ਵਿੱਚ ਕਰਨ ਜੌਹਰ ਨੇ ਕੀਤਾ ਡੈਬਿਊ
ਫਿਲਮ ਨਿਰਦੇਸ਼ਕ ਕਰਨ ਜੌਹਰ ਨੇ ਆਪਣੇ ਦੋਸਤ ਅਤੇ ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਤਰਾ ਵਲੋਂ ਡਿਜ਼ਾਈਨ ਕੀਤਾ ਗਿਆ ਇੱਕ ਵਿਸ਼ੇਸ਼ ਪਹਿਰਾਵਾ ਪਾ ਕੇ ਮੇਟ ਗਾਲਾ ਵਿੱਚ ਸ਼ਿਰਕਤ ਕੀਤੀ। ਜੌਹਰ ਪਹਿਲੀ ਵਾਰ ਇਸ ਵੱਕਾਰੀ ਸਮਾਗਮ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਦਾ ਪਹਿਰਾਵਾ ਪ੍ਰਸਿੱਧ ਭਾਰਤੀ ਚਿੱਤਰਕਾਰ ਰਾਜਾ ਰਵੀ ਵਰਮਾ ਦੀ ਕਲਾ ਤੋਂ ਪ੍ਰੇਰਿਤ ਸੀ।
Punjabi
ਬਾਲੀਵੁੱਡ ਤੋਂ ਪਹਿਲਾਂ ਹੈਰੀ ਪੋਟਰ ਦੀਆਂ ਤਿੰਨ ਫਿਲਮਾਂ ਵਿੱਚ ਐਕਸਟਰਾ ਵਜੋਂ ਕੰਮ ਕੀਤਾ: ਹੇਜ਼ਲ ਕੀਚ
ਭਾਰਤ ਦੇ ਸਾਬਕਾ ਕ੍ਰਿਕਟ ਸਟਾਰ ਯੁਵਰਾਜ ਸਿੰਘ ਅਤੇ ਉਨ੍ਹਾਂ ਦੀ ਪਤਨੀ ਅਦਾਕਾਰਾ ਹੇਜ਼ਲ ਕੀਚ ਅਕਸਰ ਖਬਰਾਂ ਵਿੱਚ ਰਹਿੰਦੇ ਹਨ। ਹੁਣ ਹੇਜ਼ਲ ਨੇ ਆਪਣੇ ਕਰੀਅਰ ਬਾਰੇ ਕੁਝ ਦਿਲਚਸਪ ਖੁਲਾਸੇ ਕੀਤੇ ਹਨ।
Punjabi
ਬਾਲੀਵੁੱਡ ਵਿੱਚ ਅਭਿਨੇਤਰੀਆਂ ਫਿਲਮ ਕਰਨ ਵਾਸਤੇ ਵਸੂਲ ਰਹੀਆਂ ਭਾਰੀ ਰਕਮ
ਬਾਲੀਵੁੱਡ ਵਿੱਚ ਅਭਿਨੇਤਰੀਆਂ ਫਿਲਮ ਕਰਨ ਵਾਸਤੇ ਭਾਰੀ ਰਕਮ ਵਸੂਲ ਕਰ ਰਹੀਆਂ ਹਨ। 2026 ਦੇ ਸਾਲ ਵਿੱਚ ਕਈ ਅਭਿਨੇਤਰੀਆਂ ਨੇ ਇਨੀਂ ਜ਼ਿਆਦਾ ਫੀਸ ਵਸੂਲੀ ਕਿ ਉਨ੍ਹਾਂ ਦੇ ਪ੍ਰਸ਼ੰਸਕ ਸੁਣ ਕੇ ਹੈਰਾਨ ਰਹਿ ਜਾਣਗੇ। ਸਭ ਤੋਂ ਮਹਿੰਗੀਆਂ ਅਭਿਨੇਤੀਆਂ ਵਿੱਚ ਇਕ ਨਾਂਅ ਪ੍ਰਿਅੰਕਾ ਚੋਪੜਾ ਦਾ ਹੈ, ਜਿਸ ਨੇ ਰਾਜਾ ਮੌਲੀ ਦੀ ਫਿਲਮ ਵਾਰਾਣਸੀ ਵਿੱਚ 30 ਕਰੋੜ ਰੁਪਏ ਵਸੂਲ ਕੀਤੇ, ਜਦੋਂਕਿ ਹੁਣ ਉਸ ਦੀ ਇਕ ਫਿਲਮ ਦੀ ਫੀਸ 40 ਕਰੋੜ ਰੁਪਏ ਹੋ ਗਈ ਹੈ।
Punjabi
ਮਹਿਰੀਨ ਪੀਰਜ਼ਾਦਾ ਤੇ ਅਰਸ਼ ਔਲਖ ਵਿਆਹ ਦੇ ਬੰਧਨ ਵਿਚ ਬੱਝੇ
ਬਾਲੀਵੁੱਡ ਅਦਾਕਾਰਾ ਮਹਿਰੀਨ ਪੀਰਜ਼ਾਦਾ ਨੇ ਹਿਮਾਚਲ ਪ੍ਰਦੇਸ਼ ਦੇ ਚੈਲ ਵਿੱਚ ਇੱਕ ਸਾਦੇ ਸਮਾਗਮ ਦੌਰਾਨ ਅਰਸ਼ ਔਲਖ ਨਾਲ ਵਿਆਹ ਕਰ ਲਿਆ ਹੈ। ਇਸ ਸਬੰਧੀ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਤੇ ਫੋਟੋ ਪਾਈ ਹੈ ਜਿੱਥੇ ਇਹ ਖ਼ੂਬਸੂਰਤ ਜੋੜਾ ਹਲਕੇ ਗੁਲਾਬੀ ਰੰਗ ਦੇ ਪਹਿਰਾਵੇ ਵਿੱਚ ਨਜ਼ਰ ਆ ਰਿਹਾ ਹੈ। ਮਹਿਰੀਨ ਨੇ 26.04.26 ਦੀ ਤਾਰੀਖ਼ ਨੂੰ ਆਪਣੀ ਨਵੀਂ ਜ਼ਿੰਦਗੀ ਦਾ ਸਭ ਤੋਂ ਅਹਿਮ ਦਿਨ ਦੱਸਿਆ ਹੈ।
Punjabi
33 ਸਾਲ ਬਾਅਦ 'ਖਲਨਾਇਕ ਰਿਟਰਨਜ਼', ਸੰਜੇ ਦੱਤ ਨੇ ਕੀਤਾ ਨਵੀਂ ਫਿਲਮ ਦਾ ਐਲਾਨ
33 ਸਾਲ ਪਹਿਲਾਂ ਰਿਲੀਜ਼ ਹੋਈ ਸੰਜੇ ਦੱਤ ਦੀ ਮਸ਼ਹੂਰ ਫਿਲਮ 'ਖਲਨਾਇਕ' ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। ਪਰ ਹੁਣ 33 ਸਾਲਾਂ ਬਾਅਦ ਖਲਨਾਇਕ ਦੀ ਫਿਰ ਵਾਪਸੀ ਹੋਈ ਹੈ। 1993 ਦੀ ਸੁਪਰਹਿੱਟ ਫਿਲਮ 'ਖਲਨਾਇਕ' ਦੇ ਸੀਕਵਲ ਦਾ ਅੱਜ ਐਲਾਨ ਕਰ ਦਿੱਤਾ ਗਿਆ ਹੈ। ਨਿਰਮਾਤਾਵਾਂ ਨੇ ਫਿਲਮ ਦਾ ਪਹਿਲਾ ਲੁੱਕ ਵੀ ਜਾਰੀ ਕਰ ਦਿੱਤਾ ਹੈ।
Punjabi
ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ‘Eyes On Me’ ਦਾ ਟੀਜ਼ਰ ਰਿਲੀਜ਼
ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਅੱਜ ਦਾ ਦਿਨ ਭਾਵੁਕ ਅਤੇ ਉਤਸ਼ਾਹ ਭਰਿਆ ਰਿਹਾ। ਮੂਸੇਵਾਲਾ ਦੀ ਟੀਮ ਵੱਲੋਂ ਅੱਜ ਸਵੇਰੇ ਉਨ੍ਹਾਂ ਦੇ ਨਵੇਂ ਗੀਤ ‘Eyes On Me’ ਦਾ ਟੀਜ਼ਰ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਜਾਰੀ ਕੀਤਾ ਗਿਆ। ਇਸ ਗੀਤ ਦੇ ਟੀਜ਼ਰ ਨੇ ਆਉਂਦਿਆਂ ਹੀ ਡਿਜੀਟਲ ਦੁਨੀਆ ਵਿੱਚ ਹਲਚਲ ਪੈਦਾ ਕਰ ਦਿੱਤੀ ਅਤੇ ਮਹਿਜ਼ ਦੋ ਮਿੰਟਾਂ ਵਿੱਚ ਹੀ ਇੰਸਟਾਗ੍ਰਾਮ ’ਤੇ 15,000 ਲਾਈਕਸ ਅਤੇ ਯੂਟਿਊਬ ’ਤੇ 1.2 ਲੱਖ ਤੋਂ ਵੱਧ ਵਿਊਜ਼ ਹਾਸਲ ਕਰ ਲਏ।