20.86C Vancouver
ADS

Entertainment

AllPollywoodBollywood

Latest News

kapil-sharma-breaks-silence-of-kaps-cafe-incidents-widely-covered-by-connect-media-network
Punjabi

ਕੈਪਸ ਕੈਫੇ 'ਤੇ ਗੋਲੀਆਂ ਚੱਲਣ ਦੀਆਂ ਤਿੰਨ ਘਟਨਾਵਾਂ ਵਾਪਰਣ ਤੋਂ ਬਾਅਦ ਕਪਿਲ ਸ਼ਰਮਾ ਨੇ ਤੋੜੀ ਚੁੱਪੀ

ਸਰੀ ਵਿੱਚ ਕੈਪਸ ਕੈਫੇ 'ਤੇ ਗੋਲੀਆਂ ਚੱਲਣ ਦੀਆਂ ਤਿੰਨ ਘਟਨਾਵਾਂ ਵਾਪਰਣ ਤੋਂ ਬਾਅਦ ਮਾਮਲੇ ਵਿੱਚ ਪਹਿਲੀ ਵਾਰ ਕਪਿਲ ਸ਼ਰਮਾ ਨੇ ਚੁੱਪੀ ਤੋੜੀ ਹੈ। ਆਪਣੀ ਆ ਰਹੀ ਨਵੀਂ ਫਿਲਮ ਦੇ ਇਕ ਪ੍ਰੋਮਸ਼ਨ ਦੌਰਾਨ ਉਨ੍ਹਾਂ ਤੋਂ ਕੈਪਸ ਕੈਫੇ 'ਤੇ ਚੱਲੀ ਗੋਲੀ ਸੰਬੰਧੀ ਸਵਾਲ ਕੀਤੇ ਗਏ ਤਾਂ ਉਨ੍ਹਾਂ ਆਖਿਆ ਕਿ ਕੈਨੇਡਾ ਤੋਂ ਕੁਝ ਲੋਕਾਂ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਅਜਿਹੀਆਂ ਘਟਨਾਵਾਂ ਪਹਿਲਾਂ ਵੀ ਵਾਪਰ ਰਹੀਆਂ ਸਨ ਪਰ ਕੈਪਸ ਕੈਫੇ 'ਤੇ ਗੋਲੀ ਚੱਲਣ ਤੋਂ ਬਾਅਦ ਮਾਮਲਾ ਫੈਡਰਲ ਸਰਕਾਰ ਤੱਕ ਪਹੁੰਚ ਗਿਆ। ਉਨ੍ਹਾਂ ਇਸ ਮੌਕੇ ਗੱਲਾਂ-ਗੱਲਾਂ ਵਿੱਚ ਮੁੰਬਈ ਪੁਲਿਸ ਦੀ ਤਾਰੀਫ ਵੀ ਕੀਤੀ।
prickly-anticipation-sidhu-moosewala-hologram-tour-on-the-horizon
Punjabi

ਇਟਲੀ ਵਿੱਚ ਹੋਵੇਗਾ ਸਿੱਧੂ ਮੂਸੇਵਾਲਾ ਦਾ ਹੋਲੋਗ੍ਰਾਮ ਟੂਰ

ਪੰਜਾਬੀ ਸੰਗੀਤ ਦੇ ਖੇਤਰ ਵਿੱਚ ਥੋੜੇ ਸਮੇਂ ਦੌਰਾਨ ਵੱਡੀਆਂ ਮੱਲਾਂ ਮਾਰਨ ਵਾਲੇ ਅਤੇ ਸਨਸਨੀ ਫੈਲਾਉਣ ਵਾਲੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਇਕ ਨਵੀਂ ਖ਼ਬਰ ਸਾਹਮਣੇ ਆ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਇਟਲੀ ਵਿੱਚ ਮੂਸੇਵਾਲਾ ਦੇ ਹੋਲੋਗ੍ਰਾਮ ਟੂਰ ਦਾ ਆਯੋਜਨ ਕੀਤਾ ਜਾਵੇਗਾ। ਇਸ ਬਾਰੇ ਸਾਰੇ ਪ੍ਰਬੰਧਾਂ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।
diljit-dosanjh-makes-every-punjabi-proud-at-the-emmy-awards
Punjabi

ਦਿਲਜੀਤ ਲਈ ਟਰਾਫੀ ਨਹੀਂ ਸਗੋਂ ਐਮੀ ਐਵਾਰਡ ਸਮਾਗਮ ਵਿੱਚ ਸ਼ਮੂਲੀਅਤ ਹੀ ਬਣ ਗਈ ਵੱਡੀ ਗੱਲ

ਦਿਲਜੀਤ ਦੋਸਾਂਝ ਦੀ ਐਮੀ ਐਵਾਰਡ ਵਿੱਚ ਸ਼ਮੂਲੀਅਤ ਉਸ ਦੇ ਪ੍ਰਸ਼ੰਸਕਾਂ ਲਈ ਮਾਣ ਵਾਲੀ ਗੱਲ਼ ਬਣ ਗਈ, ਜਿਸ ਤਰ੍ਹਾਂ ਉਸ ਨੇ ਵੱਡੇ ਵਿਸ਼ਵਾਸ ਨਾਲ ਸਿਰ 'ਤੇ ਪੱਗੜੀ ਸਜਾ ਕੇ ਮੰਚ 'ਤੇ ਆਪਣੀ ਹਾਜ਼ਰੀ ਦਰਸਾਈ ਇਹ ਸੰਸਾਰ ਭਰ ਵਿੱਚ ਰਹਿਣ ਵਾਲੇ ਪੰਜਾਬੀ ਸੰਗੀਤ ਪ੍ਰੇਮੀਆਂ ਲਈ ਮਾਣ ਵਾਲੀ ਗੱਲ਼ ਬਣ ਗਈ। ਹਰ ਥਾਂ ਉਸ ਦੀ ਇਸ ਪੇਸ਼ਕਾਰੀ ਲਈ ਜਸ਼ਨ ਮਨਾਏ ਗਏ।
karan-aujla-and-nav-ignite-the-stage-at-rolling-loud-india
Punjabi

ਕਰਨ ਔਜਲਾ ਅਤੇ ਨਵ ਦੀ ਸਾਂਝੀ ਪੇਸ਼ਕਾਰੀ ਨੇ ਬੰਨ੍ਹਿਆ ਰੰਗ

ਕਰਨ ਔਜਲਾ ਜਿਸ ਨੇ ਸਰੀ ਤੋਂ ਅੱਗੇ ਵੱਧਦੇ ਹੋਏ ਦੁਬਈ ਵਿੱਚ ਵੀ ਆਪਣੀ ਕਲਾ ਦਾ ਲੋਹਾ ਮਨਵਾਇਆ ਹੈ ਅਤੇ ਸੰਗੀਤ ਉਦਯੋਗ ਵਿੱਚ ਆਪਣੀ ਆਵਾਜ਼ ਨੂੰ ਮਜ਼ਬੂਤੀ ਨਾਲ ਸਥਾਪਿਤ ਕਰ ਵਿਖਾਇਆ ਹੈ। ਕਰਨ ਔਜਲਾ ਨੂੰ ਇਕ ਵਿਸ਼ੇਸ਼ ਸ਼ੈਲੀ ਲਈ ਜਾਣਿਆ ਜਾਂਦਾ ਹੈ, ਜਿਸ ਵਿੱਚ ਗੀਤ ਦੇ ਬੋਲਾਂ ਅਤੇ ਪੇਸ਼ਕਾਰੀ ਦਾ ਸੁਮੇਲ ਵੱਖਰਾ ਰੰਗ ਬੰਨ੍ਹਦੇ ਹਨ। ਕਰਨ ਹਰ ਦਿਨ ਸੁਪਰ ਸਟਾਰਡਮ ਦੇ ਨੇੜੇ ਢੁੱਕ ਰਿਹਾ ਹੈ।
bollywood-icon-dharmendra-dies-at-89-after-long-illness
Punjabi

ਨਹੀਂ ਰਹੇ ਬਾਲੀਵੁੱਡ ਦੇ ‘ਹੀ-ਮੈਨ’ ਧਰਮਿੰਦਰ ਦਿਓਲ, 89 ਸਾਲ ਦੀ ਉਮਰ 'ਚ ਲਏ ਆਖਰੀ ਸਾਹ

ਬਾਲੀਵੁੱਡ ਦੇ 'ਹੀ-ਮੈਨ' ਅਤੇ ਮਸ਼ਹੂਰ ਅਦਾਕਾਰ ਧਰਮਿੰਦਰ ਦਾ ਅੱਜ ਦਿਹਾਂਤ ਹੋ ਗਿਆ। ਉਹ 89 ਵਰ੍ਹਿਆਂ ਦੇ ਸਨ। ਧਰਮਿੰਦਰ ਨੇ ਆਪਣੇ ਜੁਹੂ ਸਥਿਤ ਘਰ ਵਿੱਚ ਆਖਰੀ ਸਾਹ ਲਏ। ਉਹ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। 10 ਨਵੰਬਰ ਨੂੰ, ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਤੋਂ ਬਾਅਦ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
first-impressions-of-dhurandhar-a-visual-spectacle-that-leaves-you-wanting-more
Punjabi

ਬਾਲੀਵੁੱਡ ਫਿਲਮ 'ਧੁਰੰਧਰ' ਦੇ ਟ੍ਰੇਲਰ ਨੇ ਕਰਵਾਈ ਧੰਨ-ਧੰਨ

ਦੂਰ ਅੰਦੇਸ਼ੀ ਵਾਲੇ ਬਾਲੀਵੁੱਡ ਨਿਰਦੇਸ਼ਕ ਆਦਿਤਿਆ ਧਰ ਨੇ ਆਪਣੀ ਆਉਣ ਵਾਲੀ ਫਿਲਮ 'ਧੁਰੰਧਰ' ਨਾਲ ਇਕ ਵਾਰ ਫਿਰ ਫਿਲਮੀ ਖੇਤਰਾਂ ਵਿੱਚ ਧੰਨ-ਧੰਨ ਕਰਵਾ ਦਿੱਤੀ ਹੈ। ਅਜਿਹਾ ਇਸ ਫਿਲਮ ਦਾ ਟ੍ਰੇਲਰ ਦੇਖਣ ਤੋਂ ਬਾਅਦ ਸਹਿਜੇ ਹੀ ਅੰਦਾਜ਼ਾ ਹੋ ਜਾਂਦਾ ਹੈ। ਟ੍ਰੇਲਰ ਵਿੱਚ ਪੂਰੀ ਫਿਲਮ ਦੇ ਸਮੁੱਚੇ ਵੇਰਵੇ ਨਹੀਂ ਹੁੰਦੇ ਪਰ ਜਿਹੜਾ ਥੋੜਾ ਬਹੁਤ ਹਿੱਸਾ ਜਾਂ ਮਹੱਤਵਪੂਰਨ ਛੋਟ ਦਿਖਾਏ ਗਏ ਹਨ, ਉਹ ਪੂਰੀ ਤਰ੍ਹਾਂ 'ਧੁਰੰਧਰ' ਦਾ ਸੁਨੇਹਾ ਪ੍ਰਸਾਰਿਤ ਕਰਨ ਵਿੱਚ ਸਫਲ ਹੋਏ ਹਨ।ਟ੍ਰੇਲਰ ਇਸ ਤਰ੍ਹਾਂ ਦਾ ਸੁਨੇਹਾ ਦੇਣ ਵਿੱਚ ਸਫਲ ਰਿਹਾ ਹੈ ਕਿ ਆਦਿਤਿਆ ਧਰ ਦੀ ਇਹ ਫਿਲਮ ਮਾਸਟਰ ਕਲਾਸ ਹੋ ਨਿਬੜੇਗੀ। ਫਿਲਮ ਵਿੱਚ ਰਣਵੀਰ ਸਿੰਘ ਇਕ ਅਜਿਹੇ ਕਿਰਦਾਰ ਨੂੰ ਸਾਕਾਰ ਕਰਦਾ ਦਿਖਾਈ ਦਿੰਦਾ ਹੈ, ਜਿਹੜਾ ਜ਼ਿੰਦਗੀ ਦੇ ਖੇਤਰ ਵਿੱਚ ਵੱਡੇ ਕੱਦ ਵਾਲਾ ਅਤੇ ਹਰ ਪੱਖ ਨਾਲ ਡੂੰਘਾਈ ਤੋਂ ਜੁੜਿਆ ਹੋਇਆ ਹੈ। ਅਰਜਨ ਰਾਮ ਪਾਲ ਦਾ ਅਭਿਨੈ ਵੀ ਦਰਸ਼ਕਾਂ ਸਾਵੇਂ ਫਿਲਮ ਵਿੱਚ ਇਕ ਵਧੀਆ ਪ੍ਰਦਰਸ਼ਨ ਰੱਖਣ ਦੀ ਹਾਮੀ ਭਰਦਾ ਹੈ।ਫਿਲਮ ਦਾ ਸੰਗੀਤ ਦਰਸ਼ਕਾਂ ਅਤੇ ਸਰੋਤਿਆਂ ਨੂੰ ਪੂਰਨ ਖਿੱਚ ਪਾਉਣ ਵਿੱਚ ਸਮਰਥ ਹੈ, ਜਿਹੜੀ ਗੱਲ ਸਭ ਤੋਂ ਵਧ ਪ੍ਰਭਾਵਿਤ ਕਰਦੀ ਹੈ ਕਿ ਉਹ ਕਿਸ ਤਰ੍ਹਾਂ ਟ੍ਰੇਲਰ ਸਾਡੀ ਉਤਸੁਕਤਾ ਨੂੰ ਜਗਾਉਂਦਾ ਹੈ ਅਤੇ ਕਹਾਣੀ ਨੂੰ ਵਧੀਆ ਅੰਦਾਜ਼ ਵਿੱਚ ਸਾਡੇ ਸਾਹਮਣੇ ਪੇਸ਼ ਕਰਦਾ ਹੈ।
delhi-crime-season-3-a-heart-wrenching-journey-into-the-shadows-of-humanity
Punjabi

Delhi Crime Season 3: A Heart-Wrenching Journey into the Shadows of Humanity

Jasmine Singh
were-getting-there-audiences-are-learning-to-accept-on-screen-closeness-ramsha-khan
Punjabi

‘We’re Getting There—Audiences Are Learning to Accept On-Screen Closeness’ Ramsha Khan

Pakistani actress Ramsha Khan, known for her versatile performances and graceful on-screen presence, is continuing to make her mark in the entertainment industry. From her debut in Thora Jee Le (2017) to acclaimed dramas like Mah-e-Tamaam, Kaisa Hai Naseeban, Ghisi Piti Mohabbat, and the recent Duniyapur, Khan has proven her range as one of the leading faces of Pakistani television.
shehnaaz-gill-shooting-in-surrey-for-singh-vs-kaur-basks-in-the-success-of-ik-kuddi
Punjabi

ਸ਼ਹਿਨਾਜ਼ ਗਿੱਲ ਸਰੀ ਵਿੱਚ'ਸਿੰਘ ਬਨਾਮ ਕੌਰ' ਦੀ ਕਰ ਰਹੀ ਸ਼ੂਟਿੰਗ

ਸ਼ਹਿਨਾਜ਼ ਗਿੱਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ 'ਸਿੰਘ ਬਨਾਮ ਕੌਰ' ਦੀ ਸ਼ੂਟਿੰਗ ਇਨ੍ਹੀਂ ਦਿਨੀਂ ਸਰੀ ਵਿੱਚ ਕਰ ਰਹੀ ਹੈ। ਇਸ ਫਿਲਮ ਵਿੱਚ ਗਿੱਪੀ ਗਰੇਵਾਲ ਮੁੱਖ ਭੂਮਿਕਾ ਨਿਭਾਅ ਰਹੇ ਹਨ। ਸ਼ਹਿਨਾਜ਼ ਆਪਣੀ ਹਾਲ ਹੀ ਵਿੱਚ ਹਿੱਟ ਹੋਈ ਫਿਲਮ ਇਕ ਕੁੜੀ ਦੀ ਸਫਲਤਾ ਕਾਰਨ ਵੀ ਬਹੁਤ ਭਰੋਸੇ ਵਿੱਚ ਅਤੇ ਖੁਦ ਨੂੰ ਬੁਲੰਦੀ ਉਤੇ ਮਹਿਸੂਸ ਕਰ ਰਹੀ ਹੈ। ਇਹ ਫਿਲਮ ਹੁਣ ਵੀ ਸਰੀ ਦੇ ਵੱਖ-ਵੱਖ ਸਿਨੇਮਾ ਘਰਾਂ ਵਿੱਚ ਦਿਖਾਈ ਜਾ ਰਹੀ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link