Jan 25, 2022 9:33 PM - Agencies

ਬਾਲੀਵੁੱਡ ਸਟਾਰ ਸ਼ਾਹਰੁਖ਼ ਖ਼ਾਨ ਨੇ ਮਿਸਰ ਵਿਚ ਆਪਣੇ ਇਕ ਪ੍ਰਸ਼ੰਸਕ ਨੂੰ ਆਪਣੀ ਇਕ ਤਸਵੀਰ 'ਤੇ ਆਟੋਗ੍ਰਾਫ ਅਤੇ ਵਿਸ਼ੇਸ਼ ਨੋਟ ਲਿਖ ਕੇ ਭੇਜਿਆ ਹੈ, ਜਿਸ ਨੇ ਇਕ ਭਾਰਤੀ ਪ੍ਰੋਫੈਸਰ ਦੀ ਮਦਦ ਕੀਤੀ ਸੀ।
ਕਿੱਸਾ ਇਹ ਹੈ ਕਿ ਅਸ਼ਵਨੀ ਦੇਸ਼ਪਾਂਡੇ ਨਾਂ ਦੇ ਇਕ ਭਾਰਤੀ ਪ੍ਰੋਫੈਸਰ ਦੀ ਮਿਸਰ ਦੇ ਇਕ ਟ੍ਰੈਵਲ ਏਜੰਟ ਨੇ ਇਸ ਕਰਕੇ ਮਦਦ ਕੀਤੀ ਕਿ ਉਹ ਪ੍ਰੋਫੈਸਰ ਉਸ ਦੇਸ਼ ਭਾਰਤ ਦਾ ਵਸਨੀਕ ਹੈ, ਜਿਸ ਵਿਚ ਸ਼ਾਹਰੁਖ਼ ਖ਼ਾਨ ਰਹਿੰਦਾ ਹੈ। ਜਦੋਂ ਇਸ ਬਾਰੇ ਸ਼ਾਹਰੁਖ਼ ਖ਼ਾਨ ਨੂੰ ਪਤਾ ਲੱਗਾ ਤਾਂ ਉਸ ਨੇ ਅਸ਼ਵਨੀ ਦੇ ਨਾਲ ਨਾਲ ਉਸ ਟ੍ਰੈਵਲ ਏਜੰਟ ਨੂੰ ਵੀ ਆਪਣੇ ਆਟੋਗ੍ਰਾਫ ਅਤੇ ਹੱਥਲਿਖਤ ਨੋਟ ਵਾਲੀ ਤਸਵੀਰ ਭੇਜ ਦਿੱਤੀ। ਇਹ ਹੈ ਸ਼ਾਹਰੁਖ਼ ਦਾ ਖ਼ਾਸ ਅੰਦਾਜ਼।




