Aug 30, 2022 12:32 PM - Agencies

ਕੈਨੇਡਾ ਦੇ ਮਰਖਮ ਸ਼ਹਿਰ ਵਿਚ ਹਾਲ ਹੀ ਵਿਚ ਇੱਕ ਸਟ੍ਰੀਟ ਦਾ ਨਾਂ ਆਪਣੇ ਨਾਮ 'ਤੇ ਰੱਖੇ ਜਾਣ ਨੂੰ ਲੈ ਕੇ ਗ੍ਰੈਮੀ-ਜੇਤੂ ਸੰਗੀਤਕਾਰ ਏ. ਆਰ. ਰਹਿਮਾਨ ਨੇ ਸੋਸ਼ਲ ਮੀਡੀਆ 'ਤੇ ਕੈਨੇਡਾ ਦੇ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ ਹੈ।
ਰਹਿਮਾਨ ਨੇ ਆਪਣੇ ਟਵਿੱਟਰ ਹੈਂਡਲ 'ਤੇ ਇੱਕ ਬਿਆਨ ਪੋਸਟ ਕੀਤਾ, ਜਿਸ ਦੇ ਨਾਲ ਉਨ੍ਹਾਂ ਲਿਖਿਆ, "ਮਰਖਮ ਸ਼ਹਿਰ ਤੇ ਮੇਅਰ ਫ੍ਰੈਂਕ ਸਕਾਰਪਿਟੀ ਅਤੇ ਕੈਨੇਡਾ ਦੇ ਲੋਕਾਂ ਵੱਲੋਂ ਦਿੱਤੇ ਇਸ ਮਾਣ ਲਈ ਧੰਨਵਾਦ।"
ਉਨ੍ਹਾਂ ਨੇ ਆਪਣੇ ਸਾਂਝੇ ਕੀਤੇ ਬਿਆਨ ਵਿਚ ਕਿਹਾ, ''ਮੈਂ ਆਪਣੀ ਜ਼ਿੰਦਗੀ ਵਿਚ ਕਦੇ ਇਸ ਦੀ ਕਲਪਨਾ ਨਹੀਂ ਕੀਤੀ ਸੀ। ਮੈਂ ਤੁਹਾਡੇ ਸਾਰਿਆਂ, ਮਰਖਮ ਦੇ ਮੇਅਰ ਅਤੇ ਕੌਂਸਲਰ, ਭਾਰਤੀ ਕੌਂਸੋਲੇਟ ਜਨਰਲ ਅਪੂਰਵਾ ਸ਼੍ਰੀਵਾਸਤਵ ਅਤੇ ਕੈਨੇਡਾ ਦੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ।''
ਉਨ੍ਹਾਂ ਅੱਗੇ ਕਿਹਾ, "ਏ. ਆਰ. ਰਹਿਮਾਨ ਨਾਮ ਮੇਰਾ ਨਹੀਂ ਹੈ। ਇਸ ਦਾ ਅਰਥ ਹੈ ਦਿਆਲੂ। ਦਿਆਲੂਤਾ ਪ੍ਰਮਾਤਮਾ ਦਾ ਗੁਣ ਹੈ, ਜੋ ਸਾਡੇ ਸਾਰਿਆਂ ਕੋਲ ਹੈ ਅਤੇ ਕੋਈ ਦਇਆਵਾਨ ਦਾ ਹੀ ਸੇਵਕ ਹੋ ਸਕਦਾ ਹੈ।"




