Sep 23, 2022 12:31 PM - Agencies

ਬਾਲੀਵੁੱਡ ਸਟਾਰ ਆਮਿਰ ਖਾਨ ਦੀ ਬੇਟੀ ਇਰਾ ਖਾਨ ਨੇ ਆਪਣੇ ਪ੍ਰੇਮੀ ਨੂਪੁਰ ਸ਼ਿਖਾਰੇ ਨਾਲ ਮੰਗਣੀ ਕਰ ਲਈ ਹੈ ਅਤੇ ਦੋਵਾਂ ਨੇ ਸੋਸ਼ਲ ਮੀਡੀਆ 'ਤੇ ਇਸ ਗੱਲ ਦਾ ਐਲਾਨ ਕੀਤਾ ਹੈ।
ਇਹ ਜੋੜਾ ਦੋ ਸਾਲਾਂ ਤੋਂ ਡੇਟਿੰਗ ਕਰ ਰਿਹਾ ਸੀ।
ਇੰਸਟਾਗ੍ਰਾਮ ਹੈਂਡਲ 'ਤੇ ਇਰਾ ਨੇ ਫਿਲਮੀ ਸਟਾਈਲ ਪ੍ਰਪੋਜ਼ਲ ਦਾ ਵੀਡੀਓ ਵੀ ਸਾਂਝਾ ਕੀਤਾ ਹੈ।
ਵੀਡੀਓ ਵਿਚ ਨੂਪੁਰ ਨੂੰ ਸਾਈਕਲਿੰਗ ਪਹਿਰਾਵੇ ਵਿਚ ਦੇਖਿਆ ਜਾ ਸਕਦਾ ਹੈ। ਵੀਡੀਓ ਵਿਚ ਉਹ ਆਪਣੀ ਗਰਲਫ੍ਰੈਂਡ ਇਰਾ ਕੋਲ ਚੱਲ ਕੇ ਜਾਂਦੇ ਦੇਖੇ ਜਾ ਸਕਦੇ ਹਨ, ਜੋ ਕਿ ਸਟੈਂਡਸ ਦੇ ਅੰਦਰ ਖੜ੍ਹੀ ਹੈ। ਨੂਪੁਰ ਹੱਥ ਵਿਚ ਰਿੰਗ ਫੜ੍ਹ ਕੇ ਗੋਡਿਆਂ ਭਾਰ ਹੋ ਕੇ ਇਰਾ ਖਾਨ ਨੂੰ ਫਿਲਮੀ ਸਟਾਈਲ ਵਿਚ ਪ੍ਰਪੋਜ਼ ਕਰਦੇ ਹਨ- "ਤੁਸੀਂ ਮੇਰੇ ਨਾਲ ਵਿਆਹ ਕਰੋਗੇ?"




