Sep 6, 2023 8:34 PM - CONNECT NEWS

ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਨਵੀਂ ਰੈਸਕਿਊ ਥ੍ਰਿਲਰ ਫਿਲਮ'ਮਿਸ਼ਨ ਰਾਣੀਗੰਜ' 6 ਅਕਤੂਬਰ ਨੂੰ ਸਿਨਮਾ ਸਕ੍ਰੀਨ 'ਤੇ ਦਸਤਕ ਦੇਣ ਜਾ ਰਹੀ ਹੈ।
ਮੇਕਰਜ਼ ਅਨੁਸਾਰ ਇਹ ਫਿਲਮ ਰਾਣੀਗੰਜ ਕੋਲਫੀਲਡ ਦੀ ਸੱਚੀ ਘਟਨਾ ਤੋਂ ਪ੍ਰੇਰਿਤ ਹੈ ਜਿਸ ਵਿਚ ਸਵਰਗੀ ਸ਼੍ਰੀ ਜਸਵੰਤ ਸਿੰਘ ਗਿੱਲ ਨੇ ਬੜੀ ਬਹਾਦੁਰੀ ਨਾਲ ਭਾਰਤ ਦੇ ਕੋਲ ਮਾਈਨ ਰੈਸਕਿਊ ਮਿਸ਼ਨ ਨੂੰ ਲੀਡ ਕੀਤਾ ਸੀ।
ਬੁੱਧਵਾਰ ਨੂੰ ਫਿਲਮ ਦੇ ਮੇਕਰਜ਼ ਵਲੋਂ ਸੋਸ਼ਲ ਮੀਡੀਆ 'ਤੇ 'ਮਿਸ਼ਨ ਰਾਣੀਗੰਜ' ਦਾ ਮੋਸ਼ਨ ਪੋਸਟਰ ਰਿਲੀਜ਼ ਕੀਤਾ ਗਿਆ ਜਿਸ ਦੀ ਟੈਗਲਾਈਨ ‘The Great Bharat Rescue’ ਸੀ।
ਹਿੰਦੀ ਫਿਲਮ ਦੇ ਟਾਇਟਲ ਦਾ ਖੁਲਾਸਾ ਇੰਡੀਆ-ਭਾਰਤ ਨਾਮਕਰਨ ਵਿਵਾਦ ਦੇ ਵਿਚਕਾਰ ਹੋਇਆ ਹੈ। ਪ੍ਰੋਡਕਸ਼ਨ ਹਾਊਸ ਪੂਜਾ ਐਂਟਰਟੇਨਮੈਂਟ ਵਲੋਂ ਜਾਰੀ ਇੱਕ ਪ੍ਰੈਸ ਰਿਲੀਜ਼ ਅਨੁਸਾਰ ਨਾਇਕ ਜਸਵੰਤ ਸਿੰਘ ਗਿੱਲ ਨੇ ਨਵੰਬਰ 1989 ਵਿਚ ਰਾਣੀਗੰਜ ਵਿਚ ਕੋਲੇ ਦੀ ਖਾਨ ਵਿਚ ਫਸੇ ਸਾਰੇ ਮਾਈਨਰਾਂ ਨੂੰ ਬਚਾਉਣ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ।
ਇਸ ਫਿਲਮ ਵਿਚ ਅਕਸ਼ੇ ਮਾਈਨਿੰਗ ਇੰਜੀਨੀਅਰ ਜਸਵੰਤ ਸਿੰਘ ਗਿੱਲ ਦਾ ਕਿਰਦਾਰ ਨਿਭਾ ਰਹੇ ਹਨ। ਅੰਮ੍ਰਿਤਸਰ ਦੇ ਵਸਨੀਕ ਜਸਵੰਤ ਸਿੰਘ ਗਿੱਲ ਨੂੰ ਉਨ੍ਹਾਂ ਦੀ ਬਹਾਦਰੀ ਲਈ 1989 ਵਿਚ ਕਈ ਪੁਰਸਕਾਰ ਮਿਲੇ ਸਨ।




