Jan 25, 2022 9:29 PM - Agencies

ਸੋਸ਼ਲ ਮੀਡੀਆ 'ਤੇ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਧੀ ਵਾਮਿਕਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਅਨੁਸ਼ਕਾ ਸ਼ਰਮਾ ਨੇ ਸੋਮਵਾਰ ਨੂੰ ਇਸ ਬਾਰੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ।
ਪ੍ਰਸ਼ੰਸਕਾਂ ਨੇ ਇਹ ਤਸਵੀਰਾਂ ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਤੇਜ਼ੀ ਨਾਲ ਵਾਇਰਲ ਕਰ ਦਿੱਤੀਆਂ।
ਇਹ ਤਸਵੀਰਾਂ ਉਸ ਸਮੇਂ ਲਈਆਂ ਗਈਆਂ ਸਨ ਜਦੋਂ ਵਿਰਾਟ ਕੋਹਲੀ ਦਾ ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਹੋ ਰਿਹਾ ਕ੍ਰਿਕਟ ਮੈਚ ਦੇਖਣ ਲਈ ਅਨੁਸ਼ਕਾ ਸ਼ਰਮਾ ਅਤੇ ਵਾਮਿਕਾ ਸਟੇਡੀਅਮ ਆਈਆਂ ਸਨ।
ਜਨਵਰੀ 2021 ਵਿਚ ਵਾਮਿਕਾ ਦੇ ਜਨਮ ਤੋਂ ਲੈ ਕੇ ਹੁਣ ਤਕ ਵਿਰਾਟ ਅਤੇ ਅਨੁਸ਼ਕਾ ਨੇ ਵਾਮਿਕਾ ਨੂੰ ਮੀਡੀਆ ਤੋਂ ਦੂਰ ਰੱਖਿਆ ਹੈ।
ਦੋਹਾਂ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ, "ਸਾਨੂੰ ਪਤਾ ਲੱਗਾ ਕਿ ਸਾਡੀ ਬੇਟੀ ਦੀਆਂ ਕੱਲ੍ਹ ਸਟੇਡੀਅਮ ਵਿਚ ਲਈਆਂ ਗਈਆਂ ਤਸਵੀਰਾਂ ਕਾਫੀ ਵਾਇਰਲ ਹੋ ਗਈਆਂ ਹਨ।ਅਸੀਂ ਆਪ ਸਭ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ਤਸਵੀਰਾਂ ਆਫ ਗਾਰਡ ਖਿੱਚੀਆਂ ਗਈਆਂ ਸਨ ਅਤੇ ਸਾਨੂੰ ਨਹੀਂ ਪਤਾ ਸੀ ਕਿ ਕੈਮਰੇ ਸਾਡੇ 'ਤੇ ਹਨ। ਸਾਨੂੰ ਖ਼ੁਸ਼ੀ ਹੋਵੇਗੀ ਕਿ ਵਾਮਿਕਾ ਦੀਆਂ ਖਿੱਚੀਆਂ ਗਈਆਂ ਇਹ ਤਸਵੀਰਾਂ ਕਿਤੇ ਪ੍ਰ੍ਰਕਾਸਿ਼ਤ ਨਾ ਕੀਤੀਆਂ ਜਾਣ। ਇਸ ਦਾ ਕਾਰਨ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ। ਧੰਨਵਾਦ।" ਅਨੁਸ਼ਕਾ ਦੇ ਇਸ ਬਿਆਨ ਦੇ ਕੁਝ ਮਿੰਟਾਂ ਬਾਅਦ ਵੀ ਵਿਰਾਟ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿਚ ਵੀ ਇਹੀ ਗੱਲ ਦੁਹਰਾਈ।




