Jan 14, 2022 12:50 AM - ANI

ਅਦਾਕਾਰ ਅਰਜੁਨ ਕਪੂਰ ਨੇ ਬੁੱਧਵਾਰ ਨੂੰ ਆਪਣੀ ਪਾਰਟਨਰ ਤੇ ਮਾਡਲ- ਟੀ ਵੀ ਪਰਸਨੈਲਟੀ ਮਲਾਇਕਾ ਅਰੋੜਾ ਨਾਲ ਦੋਸਤੀ ਟੁੱਟਣ ਦੀਆਂ ਰਿਪੋਰਟਾਂ ਨੂੰ ਰੱਦ ਕਰ ਦਿੱਤਾ।ਉਸ ਨੇ ਕਿਹਾ ਕਿ ਉਸ ਦੀ ਜ਼ਿੰਦਗੀ ਵਿਚ 'ਝੂਠੀਆਂ ਅਫਵਾਹਾਂ' ਦੀ ਕੋਈ ਥਾਂ ਨਹੀਂ ਹੈ।
ਆਨਲਾਈਨ ਮੀਡੀਆ ਵਿੱਚ ਅਜਿਹੀਆਂ ਰਿਪੋਰਟਾਂ ਸ਼ਾਮ ਨੂੰ ਆਈਆਂ ਸਨ ਜਿਨ੍ਹਾਂ ਵਿਚ ਦਾਅਵਾ ਕੀਤਾ ਗਿਆ ਸੀ ਕਿ ਜੋਡ਼ੇ ਦੇ ਦਰਮਿਆਨ ਸਭ ਕੁਝ ਠੀਕ ਠਾਕ ਨਹੀਂ ਅਤੇ ਉਨ੍ਹਾਂ ਤਕਰੀਬਨ ਚਾਰ ਸਾਲ ਤੋਂ ਵੱਧ ਦੇ ਸਮੇਂ ਤੋਂ ਚੱਲ ਰਿਹਾ ਰਿਸ਼ਤਾ ਖ਼ਤਮ ਕਰਨ ਦਾ ਫ਼ੈਸਲਾ ਕਰ ਲਿਆ ਹੈ।
ਆਪਣੀ ਯਾਰੀ ਟੁੱਟਣ ਦੀਆਂ ਸਾਰੀਆਂ ਕਿਆਸਰਾਈਆਂ ਨੂੰ ਖ਼ਤਮ ਕਰਦਿਆਂ 36 ਸਾਲਾ ਕਪੂਰ ਨੇ ਇੰਸਟਾਗ੍ਰਾਮ 'ਤੇ ਮਲਾਇਕਾ ਅਰੋੜਾ ਨਾਲ ਮਿਰਰ ਸੈਲਫੀ ਸਾਂਝੀ ਕੀਤੀ ਹੈ।




