Aug 16, 2022 12:27 PM - ANI

ਬਿਪਾਸ਼ਾ ਬਾਸੂ ਤੇ ਕਰਨ ਸਿੰਘ ਗਰੋਵਰ ਨੇ ਮੰਗਲਵਾਰ ਨੂੰ ਅਧਿਕਾਰਤ ਤੌਰ 'ਤੇ ਦੱਸਿਆ ਹੈ ਕਿ ਉਹ ਪਹਿਲੇ ਬੱਚੇ ਦੇ ਮਾਂ-ਪਿਓ ਬਣਨ ਵਾਲੇ ਹਨ।
ਬਿਪਾਸ਼ ਬਾਸੂ ਨੇ ਇਸੰਟਾਗ੍ਰਾਮ 'ਤੇ ਪ੍ਰੈਗਨੈਂਸੀ ਬਾਰੇ ਅਨਾਊਂਸ ਕੀਤਾ।
ਉਨ੍ਹਾਂ ਲਿਖਿਆ, ''ਇੱਕ ਨਵੇਂ ਟਾਈਮ, ਇੱਕ ਨਵੇਂ ਫੇਜ਼, ਇੱਕ ਨਵੀਂ ਰੋਸ਼ਨੀ ਨੇ ਸਾਡੇ ਜੀਵਨ ਵਿਚ ਇੱਕ ਹੋਰ ਰੰਗਤ ਜੋੜੀ ਹੈ, ਜੋ ਸਾਨੂੰ ਪਹਿਲਾਂ ਨਾਲੋਂ ਹੋਰ ਪੂਰਾ ਬਣਾ ਰਹੀ ਹੈ। ਅਸੀਂ ਅਲੱਗ-ਅਲੱਗ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ ਅਤੇ ਫਿਰ ਅਸੀਂ ਇੱਕ ਦੂਜੇ ਨੂੰ ਮਿਲੇ ਅਤੇ ਉਦੋਂ ਤੋਂ ਅਸੀਂ ਨਾਲ ਹਾਂ। ਜਲਦ ਹੀ ਅਸੀਂ ਦੋ ਤੋਂ ਤਿੰਨ ਹੋ ਜਾਵਾਂਗੇ। ਸਾਡਾ ਬੱਚਾ ਜਲਦੀ ਹੀ ਸਾਡੇ ਨਾਲ ਜੁੜਨ ਵਾਲਾ ਹੈ ਅਤੇ ਸਾਡੀ ਖੁਸ਼ੀ ਵਿਚ ਵਾਧਾ ਕਰੇਗਾ।" ਇੱਕ ਤਸਵੀਰ ਵਿਚ ਕਰਨ ਬਿਪਾਸ਼ਾ ਦੇ ਬੇਬੀ ਬੰਪ ਨੂੰ ਟੱਚ ਕਰਦੇ ਹੋਏ ਅਤੇ ਉਸ ਨੂੰ ਚੁੰਮਦੇ ਨਜ਼ਰ ਆ ਰਹੇ ਹਨ।
ਦੋਵਾਂ ਨੇ ਇਹ ਸਪੈਸ਼ਲ ਫੋਟੋਸ਼ੂਟ ਵ੍ਹਾਈਟ ਸ਼ਰਟ ਵਿਚ ਕਰਵਾਇਆ ਹੈ। ਬਿਪਾਸ਼ਾ ਨੇ ਸਾਲਾਂ ਤੋਂ ਉਨ੍ਹਾਂ ਦੋਹਾਂ ਨੂੰ ਅਥਾਹ ਪਿਆਰ ਦੇਣ ਲਈ ਸਾਰਿਆਂ ਦਾ ਧੰਨਵਾਦ ਵੀ ਕੀਤਾ। ਬਿਪਾਸ਼ਾ ਵੱਲੋਂ ਪ੍ਰੈਗਨੈਂਸੀ ਦੀ ਖ਼ਬਰ ਸਾਂਝੀ ਕਰਨ ਮਗਰੋਂ ਨੈਟੀਜ਼ਨਜ਼ ਨੇ ਜੋੜੇ ਨੂੰ ਵਧਾਈ ਦੇਣ ਲਈ ਕੁਮੈਂਟਸ ਦਾ ਹੜ੍ਹ ਲੈ ਆਂਦਾ ਹੈ। ਅਭੈ ਦਿਓਲ ਨੇ ਕੁਮੈਂਟ ਕੀਤਾ, ''ਲਵ"




