Jan 18, 2022 10:35 PM - ANI

ਕੱਥਕ ਦੀ ਦੁਨੀਆਂ ਦੇ ਬਾਦਸ਼ਾਹ ਪੰਡਿਤ ਬਿਰਜੂ ਮਹਾਰਾਜ ਸੋਮਵਾਰ ਨੂੰ ਇਸ ਫਾਨੀ ਜਹਾਨ ਨੂੰ ਅਲਵਿਦਾ ਆਖ ਗਏ ਜਿਸ ਕਾਰਨ ਬਾਲੀਵੁੱਡ ਭਾਈਚਾਰਾ ਸੋਗ ਵਿਚ ਹੈ।
ਅਦਾਕਾਰ ਇਸ਼ਾਨ ਖੱਟੜ,' ਸਰੋਦ ਮਾਸਟਰ ਅਮਜਦ ਅਲੀ ਖ਼ਾਨ,ਫਿਲਮਸਾਜ਼ ਸੁਭਾਸ਼ ਘਈ ਤੇ ਹੋਰ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਨੇ ਸ਼ੋਸ਼ਲ ਮੀਡੀਆ 'ਤੇ ਮਰਹੂਮ ਕਲਾਸੀਕਲ ਨ੍ਰਿਤਕ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਇਜ਼ਹਾਰ ਕੀਤਾ ਹੈ।ਯਾਮੀ ਗੌਤਮ, ਮਾਧੁਰੀ ਦੀਕਸ਼ਤ, ਹੇਮਾ ਮਾਲਿਨੀ, ਕਮਲ ਹਸਨ ਅਤੇ ਹੋਰ ਬਹੁਤ ਸਾਰਿਆਂ ਨੇ ਸ਼ੋਸ਼ਲ ਮੀਡੀਆ 'ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।ਬਿਰਜੂ ਮਹਾਰਾਜ ਨੂੰ ਸਾਹ ਲੈਣ ਵਿਚ ਤਕਲੀਫ ਸੀ।
ਉਨ੍ਹਾਂ ਦੀ ਉਮਰ 83 ਵਰ੍ਹੇ ਸੀ।ਆਪਣੇ ਆਖ਼ਰੀ ਵੇਲੇ ਉਹ ਦਿੱਲੀ ਵਿੱਚ ਆਪਣੀ ਰਿਹਾਇਸ਼ 'ਤੇ ਸਨ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਕੋਲ ਮੌਜੂਦ ਸਨ।




