Dec 3, 2021 9:11 PM - ANI

ਐਕਟਰ ਦੇਵ ਪਟੇਲ ਨੇ ਮਾਈਨਰ ਰੀਐਲਮ ਨਾਂ ਦੀ ਆਪਣੀ ਪ੍ਰੋਡਕਸ਼ਨ ਕੰਪਨੀ ਲਾਂਚ ਕੀਤੀ ਹੈ।
ਇਸ ਦਾ ਮਕਸਦ ਉਨ੍ਹਾਂ ਆਵਾਜ਼ਾਂ ਅਤੇ ਟੇਲੈਂਟਸ ਲਈ ਉਸਾਰੂ ਲੈਂਡਸਕੇਪ ਲੱਭਣਾ ਅਤੇ ਉਸਾਰਨਾ ਹੈ ਜਿਹੜੀਆਂ ਕਿ ਅਕਸਰ ਅਣਗੌਲੀਆਂ ਰਹਿ ਜਾਂਦੀਆਂ ਹਨ ਤਾਂ ਕਿ ਇਨ੍ਹਾਂ ਕਹਾਣੀਆਂ ਵਿਚ ਵੱਡੇ ਪੈਮਾਨੇ ਤੇ ਧੜਕਣ ਪੈਦਾ ਕੀਤੀ ਜਾ ਸਕੇ ਜਾ ਸਕੇ।ਇਹ ਕੰਪਨੀ ਫਿਲਮ ਅਤੇ ਟੈਲੀਵਿਜ਼ਨ ਦੋਵਾਂ ਤੇ ਫੋਕਸ ਕਰੇਗੀ।
ਸ਼ਿਵਹੰਸ ਪਿਕਚਰਜ਼ ਨਾਲ ਪਹਿਲਾਂ ਹੀ ਫਸਟ ਲੁਕ ਡੀਲ ਹੋ ਗਈ ਹੈ ਅਤੇ ਸ਼ਿਵਹੰਸ ਦੀ ਸੀਈਓ ਤੇ ਫਾਊਂਡਰ ਸ਼ਿਵਾਨੀ ਰਾਵਤ ਅਤੇ ਪ੍ਰੋਡਕਸ਼ਨ ਮੁਖੀ ਜੂਲੀ ਗੋਲਡਸਟੇਨ ਨਾਲ ਪ੍ਰੋਜੈਕਟ ਬਣਾਏ ਅਤੇ ਉਸਾਰੇ ਜਾ ਰਹੇ ਹਨ ।




