Jan 18, 2022 10:25 PM - ANI

ਦੱਖਣੀ ਭਾਰਤੀ ਅਦਾਕਾਰ ਧਨੁਸ਼ ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਤੇ ਉਸ ਦੀ ਫ਼ਿਲਮਸਾਜ਼ ਪਤਨੀ ਐਸ਼ਵਰਿਆ ਰਜਨੀਕਾਂਤ 18 ਵਰ੍ਹਿਆਂ ਦੇ ਵਿਆਹੁਤਾ ਜੀਵਨ ਪਿੱਛੋਂ ਅੱਡ ਅੱਡ ਹੋ ਰਹੇ ਹਨ।
ਧਨੁਸ਼ ਤੇ ਮੈਗਾਸਟਾਰ ਰਜਨੀਕਾਂਤ ਦੀ ਬੇਟੀ ਐਸ਼ਵਰਿਆ 20004 ਵਿੱਚ ਵਿਆਹ ਦੇ ਬੰਧਨ 'ਚ ਬੱਝੇ ਸਨ।
ਉਨ੍ਹਾਂ ਦੇ ਦੋ ਬੇਟੇ ਯਾਤਰਾ ਤੇ ਲਿੰਗਾ ਨੇ ਜਿਹੜੇ ਕਿ ਕ੍ਰਮਵਾਰ 2006 ਤੇ 2010 ਵਿੱਚ ਜਨਮੇ ਸਨ।ਧਨੁਸ਼ ਨੇ ਟਵਿੱਟਰ 'ਤੇ ਇਕ ਨੋਟ ਵਿਚ ਕਿਹਾ ਹੈ ਕਿ ਉਨ੍ਹਾਂ ਨੇ ਅੱਡ ਅੱਡ ਹੋਣ ਦਾ ਫ਼ੈਸਲਾ ਕੀਤਾ ਹੈ ਅਤੇ ਕਿਰਪਾ ਕਰਕੇ ਸਾਡੇ ਫ਼ੈਸਲੇ ਦਾ ਮਾਣ ਕਰੋ ਅਤੇ ਸਾਨੂੰ ਇਸ ਸਥਿਤੀ ਨਾਲ ਸਿੱਝਣ ਲਈ ਲੋੜੀਂਦੀ ਨਿੱਜਤਾ ਦਿਓ।




