14.8C Vancouver
ADS

May 26, 2025 5:21 PM - Connect Newsroom

ਧਾਨੁਸ਼ ਬਣਨਗੇ ਏ.ਪੀ.ਜੇ ਅਬਦੁਲ ਕਲਾਮ

Share On
dhanush-to-star-as-apj-abdul-kalam-in-biopic
he highly anticipated biopic, Kalam: The Missile Man of India, was officially announced amidst global fanfare at the 2025 Cannes Film Festival, capturing international attention.(Photo: Instagram/dhanushkraja)

ਭਾਰਤ ਦੇ ਪਿਆਰੇ "ਮਿਜ਼ਾਈਲ ਮੈਨ," ਡਾ. ਏ.ਪੀ.ਜੇ. ਅਬਦੁਲ ਕਲਾਮ ਨੂੰ ਮਹਾਨ ਫਿਲਮੀ ਸ਼ਰਧਾਂਜਲੀ ਦੇਣ ਦੀ ਤਿਆਰੀ ਹੈ। ਕੌਮੀ ਐਵਾਰਡ ਜੇਤੂ ਅਭਿਨੇਤਾ ਧਨੁਸ਼ ਇਸ ਫਿਲਮ 'ਚ ਅਬਦੁਲ ਕਲਾਮ ਦੀ ਭੂਮਿਕਾ ਨਿਭਾਉਣਗੇ। ਵੱਡੀਆਂ ਆਸਾਂ ਵਾਲੀ ਬਾਇਓਪਿਕ 'ਕਲਾਮ: ਦ ਮਿਜ਼ਾਈਲ ਮੈਨ ਆਫ਼ ਇੰਡੀਆ' ਬਾਰੇ ਕੌਮਾਂਤਰੀ ਧਿਆਨ ਖਿੱਚਣ ਲਈ 2025 ਦੇ ਕਾਨਸ ਫਿਲਮ ਫੈਸਟੀਵਲ 'ਚ ਧੂਮ ਧਾਮ ਨਾਲ ਐਲਾਨ ਕੀਤਾ ਗਿਆ ਸੀ।

ਨਿਰਦੇਸ਼ਕ ਓਮ ਰਾਉਤ ਵਲੋਂ ਬਣਾਈ ਜਾਣ ਵਾਲੀ ਇਹ ਫਿਲਮ ਭਾਰਤ ਦੀਆਂ ਸਤਿਕਾਰਯੋਗ ਸ਼ਖਸੀਅਤਾਂ ਵਲੋਂ ਇਕ ਦੇ ਡੂੰਘੇ ਮਨੁੱਖੀ ਅਤੇ ਪ੍ਰਰੇਣਾਦਾਇਕ ਤਜ਼ਰਬਿਆਂ ਨੂੰ ਚਿਤਰਣ ਦਾ ਯਤਨ ਹੋਵੇਗੀ। ਇਸ ਪ੍ਰਾਜੈਕਟ ਨੂੰ ਪਾਵਰ ਹਾਊਸ ਨਿਰਮਾਤਾ ਅਭਿਸ਼ੇਕ ਅਗਰਵਾਲ (ਦਿ ਕਸ਼ਮੀਰ ਫਾਈਲਜ਼) ਅਤੇ ਟੀ-ਸੀਰੀਜ਼ ਦੇ ਭੂਸ਼ਣ ਕੁਮਾਰ ਵਲੋਂ ਪਰਦੇ 'ਤੇ ਉਤਾਰਣ ਦਾ ਯਤਨ ਕੀਤਾ ਜਾ ਰਿਹਾ ਹੈ।

ਇਸ ਫਿਲਮ ਦੇ ਲੇਖਕ ਸੈਵਿਨ ਕਵਾਡਰਾਸ ਸਨ , ਜਿਨ੍ਹਾਂ ਦੇ ਖਾਤੇ 'ਚ ਨੀਰਜਾ ਅਤੇ ਮੈਦਾਨ ਵਰਗੀਆਂ ਪ੍ਰਸ਼ੰਸਾ ਪ੍ਰਾਪਤ ਫਿਲਮਾਂ ਬੋਲਦੀਆਂ ਹਨ। ਇਸ ਫਿਲਮ ਦਾ ਸ੍ਰਕੀਨ ਪਲੇਅ ਡਾ. ਕਲਾਮ ਦੀ ਬਹੁਤ ਜ਼ਿਆਦਾ ਵਿਕਣ ਵਾਲੀ ਸਵੈ ਜੀਵਨੀ ਵਿੰਗਜ਼ ਆਫ਼ ਫਾਇਰ" ਤੋਂ ਲਿਆ ਗਿਆ ਹੈ। ਇਹ ਫਿਲਮ ਡਾ. ਕਲਾਮ ਦੀ ਮਹਾਨ ਜੀਵਨ ਯਾਤਰਾ ਨੂੰ ਦਰਸਾਉਣ ਵਾਲੀ ਹੈ। , ਜਿਸ ਦੀ ਸ਼ੁਰੂਆਤ ਸਮੁੰਦਰ ਕੰਢੇ ਵਸੇ ਸ਼ਹਿਰ ਰਾਮੇਸ਼ਵਰਮ ਵਿੱਚ ਉਸ ਦੇ ਪਾਲਣ ਪੋਸ਼ਣ ਨਾਲ ਹੁੰਦੀ ਹੈ।

ਭਾਰਤ ਦੇ ਪੁਲਾੜ ਅਤੇ ਮਿਜ਼ਾਇਲ ਪ੍ਰੋਗਰਾਮਾਂ ਨਾਲ ਸੰਬੰਧਿਤ ਡਾ. ਕਲਾਮ ਦੇ ਵੱਡੀ ਮਿਹਨਤ ਵਾਲੇ ਕਾਰਜ ਨੂੰ ਦਰਸਾਉਣ ਦਾ ਵਾਅਦਾ ਹੈ। ਇਹ ਸਿਰਫ ਇਕ ਕੌਮੀ ਨਾਇਕ ਦਾ ਜਸ਼ਨ ਮਨਾਉਣ ਦਾ ਯਤਨ ਨਹੀਂ ਸਗੋਂ ਇਕ ਅਜਿਹੀ ਰੂਹ ਨੂੰ ਸਾਹਮਣੇ ਲਿਆਉਣ ਦਾ ਉਪਰਾਲਾ ਵੀ ਹੈ, ਜਿਹੜੀ ਦੁਨੀਆ ਦੇ ਮਨਾਂ ਨੂੰ ਜਗਾਉਣ ਦਾ ਕਾਰਜ ਜਾਰੀ ਰੱਖਦੀ ਹੈ।

Latest news

kangana-ranaut-defamation-case-government-witness-cross-examined
Punjabi

ਕੰਗਨਾ ਰਣੌਤ ਮਾਣਹਾਨੀ ਮਾਮਲਾ: ਸਰਕਾਰੀ ਗਵਾਹ ਦੀ ਹੋਈ Cross-Examination

ਪੰਜਾਬ ਦੇ ਬਠਿੰਡਾ ਦੀ ਇੱਕ ਅਦਾਲਤ ਵਿੱਚ ਅੱਜ ਭਾਜਪਾ ਦੀ ਮੰਡੀ ਤੋਂ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵਿਰੁੱਧ ਅਪਰਾਧਿਕ ਮਾਣਹਾਨੀ ਦੇ ਕੇਸ ਵਿੱਚ ਇੱਕ ਸਰਕਾਰੀ ਗਵਾਹ ਦੀ cross-examination ਕੀਤੀ ਗਈ। ਗਵਾਹ ਗੁਰਪ੍ਰੀਤ ਸਿੰਘ ਸ਼ਿਕਾਇਤਕਰਤਾ ਮਹਿੰਦਰ ਕੌਰ ਦਾ ਰਿਸ਼ਤੇਦਾਰ ਹੈ।
the-great-khali-shares-health-update-after-accident-video-goes-viral
Punjabi

ਹਾਦਸੇ ਦੀ ਵੀਡੀਓ ਵਾਇਰਲ ਹੋਣ ਮਗਰੋਂ ‘ਦਿ ਗ੍ਰੇਟ ਖਲੀ’ ਨੇ ਸਿਹਤ ਸੰਬੰਧੀ ਦਿੱਤੀ ਜਾਣਕਾਰੀ

ਸਾਬਕਾ ਪੇਸ਼ੇਵਰ ਪਹਿਲਵਾਨ 'ਦਿ ਗ੍ਰੇਟ ਖਲੀ' ਦੇ ਹਾਦਸੇ ਦਾ ਸ਼ਿਕਾਰ ਹੋਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਕੁਝ ਘੰਟਿਆਂ ਬਾਅਦ ਪਹਿਲਵਾਨ ਨੇ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਪ੍ਰਸ਼ੰਸਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਉਹ ਸੁਰੱਖਿਅਤ ਹਨ ਅਤੇ ਠੀਕ ਹਨ।
film-fraternity-mourns-at-kuku-kohlis-funeral-aruna-irani-gets-emotional
Punjabi

ਕੁੱਕੂ ਕੋਹਲੀ ਦੇ ਅੰਤਿਮ ਸੰਸਕਾਰ ਮੌਕੇ ਗਮਗੀਨ ਹੋਇਆ ਫਿਲਮੀ ਜਗਤ, ਅਰੁਣਾ ਇਰਾਨੀ ਭਾਵੁਕ

ਦਿੱਗਜ ਅਦਾਕਾਰਾ ਅਰੁਣਾ ਇਰਾਨੀ ਦੇ ਪਤੀ ਅਤੇ ਮਸ਼ਹੂਰ ਫਿਲਮ ਨਿਰਮਾਤਾ ਕੁੱਕੂ ਕੋਹਲੀ ਦਾ ਅੱਜ ਮੁੰਬਈ ਦੇ ਓਸ਼ੀਵਾਰਾ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦੇਈਏ ਕਿ ਮੰਗਲਵਾਰ ਨੂੰ ਮੁੰਬਈ ਦੇ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ 77 ਸਾਲ ਦੀ ਉਮਰ ਵਿੱਚ ਉਨ੍ਹਾਂ ਦੇਹਾਂਤ ਹੋ ਗਿਆ ਸੀ।
ankit-balyan-shot-dead-outside-gym-after-gunmen-open-fire
Punjabi

ਜਿਮ ਦੇ ਬਾਹਰ ਅੰਕਿਤ ਬਾਲਿਆਨ ’ਤੇ ਅੰਨ੍ਹੇਵਾਹ ਫਾਇਰਿੰਗ, ਮੌਕੇ ’ਤੇ ਤੋੜਿਆ ਦਮ

ਉੱਤਰ ਪ੍ਰਦੇਸ਼ ਦੇ ਸ਼ਾਮਲੀ ਕੋਤਵਾਲੀ ਖੇਤਰ ਵਿੱਚ ਬੁੱਧਵਾਰ ਸ਼ਾਮ ਨੂੰ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਮਸ਼ਹੂਰ ਯੂਟਿਊਬਰ ਅਤੇ ਹਰਿਆਣਵੀ ਅਦਾਕਾਰ ਅੰਕਿਤ ਬਾਲਿਆਨ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
fake-plot-to-threaten-salman-khan-exposed-mumbai-police-uncover-the-truth
Punjabi

ਸਲਮਾਨ ਖਾਨ ਨੂੰ ਧਮਕੀ ਦੇਣ ਦੀ ਸਾਜ਼ਿਸ਼ ਨਿਕਲੀ ਫਰਜ਼ੀ, ਮੁੰਬਈ ਪੁਲਿਸ ਨੇ ਖੋਲ੍ਹਿਆ ਰਾਜ਼

ਮੁੰਬਈ ਪੁਲਿਸ ਨੇ ਅਦਾਕਾਰ ਸਲਮਾਨ ਖਾਨ ਵਿਰੁੱਧ ਜਬਰਨ ਵਸੂਲੀ ਦੀ ਧਮਕੀ ਦੇ ਮਾਮਲੇ ਵਿੱਚ ਫਰਜ਼ੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀ ਨੇ ਸਲਮਾਨ ਖਾਨ ਤੋਂ ਪੈਸੇ ਵਸੂਲਣ ਲਈ ਇੱਕ ਗੈਂਗਸਟਰ ਗਿਰੋਹ ਦੇ ਨਾਮ 'ਤੇ ਜਾਅਲੀ ਵਟਸਐਪ ਚੈਟ ਅਤੇ ਇੱਕ ਜਾਅਲੀ ਪਛਾਣ ਬਣਾਈ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link