7.63C Vancouver
ADS

Oct 23, 2026 2:16 PM - Connect Newsroom - Jasmine Singh

ਦਿਲਜੀਤ ਦੋਸਾਂਝ ਕੇ ਦਿੱਲੀ ਕੰਸਰਟ ਨੂੰ ਮਨਜ਼ੂਰੀ:30 ਅਕਤੂਬਰ ਨੂੰ ਹੋਵੇਗਾ ਲਾਈਵ ਸ਼ੋਅ

Share On
diljit-dosanjhs-delhi-concert-gets-security-clearance-show-on-october-30
Diljit Dosanjh’s Delhi concert gets security clearance; the live show is set for October 30.(Photo: Instagram/diljitdosanjh)

ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ 30 ਅਕਤੂਬਰ ਨੂੰ ਹੋਣ ਵਾਲੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਕੰਸਰਟ ਦੀ ਸੁਰੱਖਿਆ ਮਨਜ਼ੂਰੀ 'ਤੇ ਰੋਕ ਲਗਾਉਣ ਤੋਂ ਇੱਕ ਦਿਨ ਬਾਅਦ, ਦਿੱਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਆਖਰਕਾਰ ਜ਼ਰੂਰੀ ਮਨਜ਼ੂਰੀ ਦੇ ਦਿੱਤੀ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਸੁਰੱਖਿਆ ਚਿੰਤਾਵਾਂ ਕਾਰਨ ਇਹ ਮਨਜ਼ੂਰੀ ਰੋਕੀ ਗਈ ਸੀ। ਪਰ ਹੁਣ ਇੱਕ ਮੀਟਿੰਗ ਵਿੱਚ ਸੁਰੱਖਿਆ, ਟਰੈਫਿਕ ਅਤੇ ਭੀੜ ਨੂੰ ਕੰਟਰੋਲ ਕਰਨ ਦੇ ਪੁਖਤਾ ਪ੍ਰਬੰਧਾਂ ਉੱਤੇ ਚਰਚਾ ਕਰਨ ਤੋਂ ਬਾਅਦ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।ਦਿੱਲੀ ਦਾ ਇਹ ਸ਼ੋਅ ਦਿਲਜੀਤ ਦੇ 'ਔਰਾ ਵਰਲਡ ਟੂਰ' ਦੇ ਭਾਰਤੀ ਪੜਾਅ ਦੀ ਸ਼ੁਰੂਆਤ ਹੋਵੇਗਾ।

ਦਿਲਜੀਤ ਦੇ ਪਿਛਲੇ 'ਦਿਲ-ਲੁਮੀਨਾਟੀ ਟੂਰ' ਨੂੰ ਲੋਕਾਂ ਵੱਲੋਂ ਬਹੁਤ ਪਿਆਰ ਮਿਲਿਆ ਸੀ, ਜਿਸ ਕਾਰਨ ਇਸ ਵਾਰ ਵੀ ਵੱਡੀ ਗਿਣਤੀ ਵਿੱਚ ਪ੍ਰਸ਼ੰਸਕਾਂ ਦੇ ਆਉਣ ਦੀ ਉਮੀਦ ਹੈ।

ਇਹ 'ਔਰਾ ਇੰਡੀਆ ਟੂਰ' ਦਿੱਲੀ ਤੋਂ ਸ਼ੁਰੂ ਹੋ ਕੇ ਇੰਦੌਰ, ਅਹਿਮਦਾਬਾਦ, ਮੁੰਬਈ, ਬੈਂਗਲੁਰੂ ਅਤੇ ਲਖਨਊ ਵਰਗੇ ਹੋਰ ਸ਼ਹਿਰਾਂ ਵਿੱਚ ਵੀ ਜਾਵੇਗਾ। ਪ੍ਰਸ਼ੰਸਕਾਂ ਦੀ ਸਹੂਲਤ ਲਈ ਇਸ ਟੂਰ ਦੀਆਂ ਟਿਕਟਾਂ ਦੀ ਵੱਧ ਤੋਂ ਵੱਧ ਕੀਮਤ 18,000 ਰੁਪਏ ਰੱਖੀ ਗਈ ਹੈ, ਜਿਸ ਵਿੱਚ ਵੱਖ-ਵੱਖ ਕੀਮਤਾਂ ਵਾਲੀਆਂ ਹੋਰ ਟਿਕਟਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

Latest news

diljit-dosanjhs-delhi-concert-gets-security-clearance-show-on-october-30
Punjabi

ਦਿਲਜੀਤ ਦੋਸਾਂਝ ਕੇ ਦਿੱਲੀ ਕੰਸਰਟ ਨੂੰ ਮਨਜ਼ੂਰੀ:30 ਅਕਤੂਬਰ ਨੂੰ ਹੋਵੇਗਾ ਲਾਈਵ ਸ਼ੋਅ

ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ 30 ਅਕਤੂਬਰ ਨੂੰ ਹੋਣ ਵਾਲੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਕੰਸਰਟ ਦੀ ਸੁਰੱਖਿਆ ਮਨਜ਼ੂਰੀ 'ਤੇ ਰੋਕ ਲਗਾਉਣ ਤੋਂ ਇੱਕ ਦਿਨ ਬਾਅਦ, ਦਿੱਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਆਖਰਕਾਰ ਜ਼ਰੂਰੀ ਮਨਜ਼ੂਰੀ ਦੇ ਦਿੱਤੀ ਹੈ।
security-increased-for-tiger-shroff-bodyguards-deployed
Punjabi

ਟਾਈਗਰ ਸ਼ਰਾਫ ਦੀ ਵਧਾਈ ਸੁਰੱਖਿਆ ,ਬਾਡੀਗਾਰਡ ਕੀਤੇ ਤਾਇਨਾਤ

ਮੁੰਬਈ ਵਿੱਚ 18 ਅਕਤੂਬਰ ਨੂੰ ਟਾਈਗਰ ਸ਼ਰਾਫ ਦੀ ਕਾਰ 'ਤੇ ਗੋਲੀਬਾਰੀ ਦੀ ਘਟਨਾ ਵਾਪਰੀ। ਟਾਈਗਰ ਫੁੱਟਬਾਲ ਖੇਡਣ ਤੋਂ ਬਾਅਦ ਜੁਹੂ ਦੇ ਇਲਾਕੇ ਤੋਂ ਬਾਹਰ ਹੀ ਨਿਕਲੇ ਸਨ ਤਾਂ ਉਨ੍ਹਾਂ ਦੀ ਕਾਰ ਤੇ ਗੋਲੀਆਂ ਚਲਾਈਆਂ ਗਈਆਂ।
neeru-bajwa-halts-thappi-screenings-amid-protests-over-parvinder-jhottas-killing
Punjabi

ਪਰਵਿੰਦਰ ਝੋਟੇ ਦੇ ਕਤਲ ਦੇ ਰੋਸ ਵਿਚਾਲੇ ਨੀਰੂ ਬਾਜਵਾ ਨੇ ਫ਼ਿਲਮ 'ਥਾਪੀ' ਦੀ ਸਕ੍ਰੀਨਿੰਗ ਰੋਕੀ

ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਬੀਤੇ ਦਿਨੀਂ ਐਲਾਨ ਕੀਤਾ ਕਿ ਉਹ ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟੇ ਦੇ ਕਤਲ ਨੂੰ ਲੈ ਕੇ ਚੱਲ ਰਹੇ ਰੋਸ ਦੇ ਮੱਦੇਨਜ਼ਰ ਆਪਣੀ ਫ਼ਿਲਮ 'ਥਾਪੀ' ਦੀ ਸਕ੍ਰੀਨਿੰਗ ਰੋਕ ਰਹੇ ਹਨ।
20-teams-nab-three-suspects-in-15-hours-over-tiger-shroff-firing-incident
Punjabi

ਟਾਈਗਰ ਸ਼ਰੌਫ ਗੋਲੀਬਾਰੀ: 20 ਟੀਮਾਂ ਨੇ 15 ਘੰਟਿਆਂ ’ਚ ਕਾਬੂ ਕੀਤੇ ਮੁਲਜ਼ਮ

ਬਾਲੀਵੁੱਡ ਅਦਾਕਾਰ ਟਾਈਗਰ ਸ਼ਰੌਫ ਦੀ ਕਾਰ ’ਤੇ ਗੋਲੀਬਾਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਤਿੰਨੇ ਮੁਲਜ਼ਮ ਬਾਲਗ ਹਨ। ਮੁੰਬਈ ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ ਦੋ ਹਮਲਾਵਰਾਂ ਨੇ ਅਦਾਕਾਰ ਦੀ ਕਾਰ ’ਤੇ ਪੰਜ ਤੋਂ ਛੇ ਗੋਲੀਆਂ ਚਲਾਈਆਂ ਸਨ। ਗੋਲੀਬਾਰੀ ਪਿੱਛੇ ਕੀ ਕਾਰਨ ਸੀ, ਇਹ ਅਜੇ ਪਤਾ ਨਹੀਂ ਲੱਗ ਸਕਿਆ। ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਇਸ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
sidhu-moosewalas-hologram-tour-postponed-following-parvinder-jhottas-killing
Punjabi

ਪਰਵਿੰਦਰ ਝੋਟਾ ਦੇ ਕਤਲ ਤੋਂ ਬਾਅਦ ਬਲਕੌਰ ਸਿੰਘ ਵੱਲੋਂ ਮੂਸੇਵਾਲਾ ਦਾ ਹੋਲੋਗ੍ਰਾਮ ਟੂਰ ਮੁਲਤਵੀ

ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮਾਨਸਾ ਵਿੱਚ ਨਸ਼ਾ-ਵਿਰੋਧੀ ਆਗੂ ਪਰਵਿੰਦਰ ਸਿੰਘ ਝੋਟਾ ਦੀ ਬੇਰਹਿਮੀ ਨਾਲ ਹੋਈ ਹੱਤਿਆ ਤੋਂ ਬਾਅਦ ਪੰਜਾਬ ਵਿੱਚ ਪੈਦਾ ਹੋਏ ਮੌਜੂਦਾ ਹਾਲਾਤ ਨੂੰ ਦੇਖਦਿਆਂ ਆਪਣੇ ਪੁੱਤਰ ਦੇ ਕੈਨੇਡਾ ਅਤੇ ਅਮਰੀਕਾ ਵਿੱਚ ਚੱਲ ਰਹੇ “ਸਾਈਨਡ ਟੂ ਗੌਡ” ਹੋਲੋਗ੍ਰਾਮ ਟੂਰ ਦੇ ਬਾਕੀ ਸ਼ੋਅ ਮੁਲਤਵੀ ਕਰਨ ਦਾ ਵੱਡਾ ਫੈਸਲਾ ਲਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link